ਪੰਜਾਬ ਦੇ ਸਤਲੁਜ ਦਰਿਆ ਚ ਪਾਣੀ ਵੱਧਣ ਬਾਰੇ ਆਈ ਵੱਡੀ ਖਬਰ – ਮੰਡਰਾ ਸਕਦਾ ਵੱਡਾ ਖ਼ਤਰਾ

ਆਈ ਤਾਜਾ ਵੱਡੀ ਖਬਰ 

ਮਾਨਸੂਨ ਦਾ ਸੀਜ਼ਨ ਹੋਣ ਕਾਰਨ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈਂਦਾ ਪਿਆ ਹੈ, ਜਿਸ ਕਾਰਨ ਹੜਾਂ ਵਰਗੀ ਸਥਿਤੀ ਪੈਦਾ ਹੋਈ ਪਈ ਹੈ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਬੀਤੇ ਦਿਨੀ ਪਏ ਮੀਂਹ ਕਾਰਨ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ l ਇਸੇ ਵਿਚਾਲੇ ਹੁਣ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ ਤੇ ਹੜਾਂ ਵਰਗੀ ਸਥਿਤੀ ਬਣਣ ਦਾ ਖਤਰਾ ਮੰਡਰਾ ਰਿਹਾ ਹੈ l ਜਿਸ ਕਾਰਨ ਪੰਜਾਬ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਲੋਹੀਆਂ ਖ਼ਾਸ ਤੋਂ ਕੁਝ ਕਿੱਲੋਮੀਟਰ ਦੂਰ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ, ਜਿਸ ਨੇੜਲੇ ਪਿੰਡਾਂ ’ਚ ਰਹਿੰਦੇ ਲੋਕਾਂ ਦੀਆਂ ਚਿੰਤਾਵਾਂ ਵੀ ਵੱਧ ਚੁੱਕੀਆਂ ਹਨ, ਕਿਉਂਕਿ ਪਹਿਲਾਂ ਵੀ ਇਹਨਾਂ ਪਿੰਡਾਂ ਦੇ ਵਿੱਚ ਅਜਿਹੀ ਸਥਿਤੀ ਪੈਦਾ ਹੋ ਚੁੱਕੀ ਹੈ ਤੇ ਹਾਲੇ ਲੋਕ ਉਸ ਸਥਿਤੀ ਚੋਂ ਬਾਹਰ ਨਿਕਲ ਨਹੀਂ ਪਾਏ ਕਿ ਇਸੇ ਵਿਚਾਲੇ ਹੁਣ ਖਤਰੇ ਦੀ ਘੰਟੀ ਵੱਜ ਚੁੱਕੀ ਹੈ l ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ । ਪਾਣੀ ਦਾ ਪੱਧਰ 20 ਹਜ਼ਾਰ ਕਿਊਸਕ ਤੱਕ ਪੁੱਜ ਗਿਆ ਸੀ, ਅੱਧਾ ਫੁੱਟ ਪਾਣੀ ਦਾ ਪੱਧਰ ਉਤਰ ਚੁੱਕਾ ਸੀ ਤੇ ਇਹ 18 ਹਜ਼ਾਰ ਤੋਂ 19 ਹਜ਼ਾਰ ਕਿਊਸਕ ਤੱਕ ਰਹਿ ਗਿਆ ਹੈ l ਬੀਤੀ ਰਾਤ ਅਚਾਨਕ ਭਾਖੜਾ ਡੈਮ ਤੋਂ ਪਾਣੀ ਛੱਡਣ ਕਾਰਨ ਪਾਣੀ ਦਾ ਪੱਧਰ ਇਕ ਦਮ 2 ਫੁੱਟ ਵੱਧ ਗਿਆ, ਜਿਸ ਕਾਰਨ ਸਤਲੁਜ ਦਰਿਆ ’ਤੇ ਕੰਮ ਕਰਦੇ ਸਰਕਾਰੀ ਅਧਿਕਾਰੀਆਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ l ਜਿਸ ਨੂੰ ਲੈ ਕੇ ਹੁਣ ਚੌਕਸੀ ਦੀ ਵਧਣੀ ਸ਼ੁਰੂ ਹੋ ਚੁੱਕੀ ਹੈ l ਪਾਣੀ ਦਾ ਪੱਧਰ ਅੱਧਾ ਫੁੱਟ ਘੱਟ ਹੋ ਗਿਆ, ਜਿਸ ਕਾਰਨ ਆਮ ਲੋਕਾਂ ਅਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਤੇ ਵਾਟਰ ਡਿਸਚਾਰਜ ਡਿਵੀਜ਼ਨ ਦੇ ਅਧਿਕਾਰੀ ਗੌਰਵ ਕੁਮਾਰ ਨੇ ਕਿਹਾ ਕਿ ਪਾਣੀ ਦਾ ਪੱਧਰ ਵਧਣ ਕਾਰਨ ਇਥੋਂ ਗੰਦਾ ਪਾਣੀ ਅੱਗੇ ਨਿਕਲ ਗਿਆ ਹੈ ਤੇ ਲੋਕਾਂ ਨੂੰ ਹਾਲੇ ਡਰਨ ਦੀ ਲੋੜ ਨਹੀਂ ਹੈ। ਸੋ ਇੱਕ ਵਾਰ ਫਿਰ ਤੋਂ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜਿੱਥੇ ਚਿੰਤਾਵਾਂ ਵੱਧ ਰਹੀਆਂ ਹਨ ਉੱਥੇ ਹੀ ਪ੍ਰਸ਼ਾਸਨ ਨੂੰ ਵੀ ਭਾਜੜਾ ਪੈ ਚੁੱਕੀਆਂ ਹਨ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।