ਲੱਗ ਗਈਆਂ ਮੌਜਾਂ ਹੀ ਮੌਜਾਂ , ਇਕੱਠੀਆਂ 5 ਛੁੱਟੀਆਂ ਸਕੂਲ ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ 
0″ />
ਅਗਸਤ ਦਾ ਮਹੀਨਾ, ਜਿਸ ਨੂੰ ਤਿਉਹਾਰਾਂ ਦੇ ਸ਼ੁਰੂਆਤ ਦਾ ਮਹੀਨਾ ਮੰਨਿਆ ਜਾਂਦਾ ਹੈ l ਇਸ ਮਹੀਨੇ ਦੇ ਵਿੱਚ 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜਾ ਆਉਂਦਾ ਹੈ, ਜਿਸ ਨੂੰ ਲੈ ਕੇ ਇਹਨਾਂ ਦਿਨੀ ਦੇਸ਼ ਭਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਹਨ l ਜਿਸ ਦੇ ਚਲਦੇ ਪੂਰੇ ਦੇਸ਼ ਭਰ ਦੀ ਪੁਲਿਸ ਵੱਲੋਂ ਹੁਣ ਚੌਕਸੀ ਵੀ ਵਧਾ ਦਿੱਤੀ ਗਈ ਹੈ l ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਇਸ ਹਫਤੇ ਮੌਜਾਂ ਲੱਗਣ ਵਾਲੀਆਂ ਨੇ, ਕਿਉਂਕਿ ਸਕੂਲਾਂ ਤੇ ਕਾਲਜਾਂ ਦੇ ਨਾਲ ਨਾਲ ਦਫਤਰਾਂ ਦੇ ਵਿੱਚ ਹੁਣ ਇਕੱਠੀਆਂ ਪੰਜ ਛੁੱਟੀਆਂ ਦਾ ਐਲਾਨ ਹੋ ਚੁੱਕਿਆ । ਆਜ਼ਾਦੀ ਦਿਹਾੜੇ 15 ਅਗਸਤ ਦੀ ਤਾਰੀਖ਼ ਨੇੜੇ ਆ ਰਹੀ ਹੈ, ਜਿਸ ਕਾਰਨ ਹਰ ਪਾਸੇ ਆਜ਼ਾਦੀ ਦਿਹਾੜੇ ਦੇ ਰੰਗਾਰੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈl

ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਵੱਖੋ ਵੱਖਰੇ ਸਕੂਲਾਂ ਕਾਲਜਾਂ ਦੇ ਵਿੱਚ ਤਿਆਰੀਆਂ ਵੀ ਚੱਲ ਰਹੀਆਂ ਹਨ l ਇਹਨ੍ਹਾਂ ਵਿੱਚ ਸਕੂਲ, ਕਾਰਪੋਰੇਟ ਦਫ਼ਤਰ ਅਤੇ ਸਰਕਾਰੀ ਦਫ਼ਤਰ ਸ਼ਾਮਲ ਹੁੰਦੇ ਹਨ। ਇਸ ਵਾਰ 15 ਅਗਸਤ ਦੀ ਤਾਰੀਖ਼ ਬੇਹੱਦ ਖ਼ਾਸ ਹੈ ਕਿਉਂਕਿ ਵੀਕਐਂਡ ‘ਚ ਤੁਸੀਂ ਇਕ ਵਾਰ ‘ਚ 5 ਛੁੱਟੀਆਂ ਲੈ ਸਕਦੇ ਹੋ। ਇਸ ਦੌਰਾਨ ਸਿਰਫ ਇਕ ਦਿਨ ਦੀ ਛੁੱਟੀ ਲੈਣੀ ਪਵੇਗੀ, ਜਿਸ ਤੋਂ ਬਾਅਦ ਤੁਸੀਂ ਕਿਤੇ ਵੀ ਘੁੰਮ ਸਕਦੇ ਹਨ। ਇਸ ਵਾਰ 15 ਅਗਸਤ ਵੀਰਵਾਰ ਨੂੰ ਆ ਰਹੀ ਹੈ, ਜਿਸ ਦਿਨ ਦੀ ਛੁੱਟੀ ਰਹੇਗੀ। 16 ਤਾਰੀਖ਼ ਨੂੰ ਵੀ ਕਈ ਸਕੂਲਾਂ ‘ਚ ਛੁੱਟੀ ਕਰ ਦਿੱਤੀ ਜਾਂਦੀ ਹੈ, ਪਰ ਦਫ਼ਤਰ ਜਾਣ ਵਾਲਿਆਂ ਨੂੰ ਛੁੱਟੀ ਨਹੀਂ ਹੁੰਦੀ। ਇਸ ਤੋਂ ਬਾਅਦ 17 ਤਾਰੀਖ਼ ਸ਼ਨੀਵਾਰ ਤੇ 18 ਤਾਰੀਖ਼ ਐਤਵਾਰ ਨੂੰ ਵੀਕੈਂਡ ਦੀ ਛੁੱਟੀ ਰਹੇਗੀ। ਇਸੇ ਤਰ੍ਹਾਂ 19 ਤਾਰੀਖ਼ ਨੂੰ ਰੱਖੜੀ ਦੀ ਛੁੱਟੀ ਹੋਵੇਗੀ। ਇਸ ਦੌਰਾਨ ਜੇਕਰ ਤੁਸੀਂ 16 ਅਗਸਤ ਮਤਲਬ ਕਿ ਸ਼ੁੱਕਰਵਾਰ ਦੀ ਛੁੱਟੀ ਲੈ ਲੈਂਦੇ ਹੋ ਤਾਂ ਤੁਹਾਡਾ 5 ਦਿਨ ਵੀਕੈਂਡ ਪਲਾਨ ਸੈੱਟ ਹੋ ਸਕਦਾ ਹੈ। ਇਹ ਛੁੱਟੀਆਂ ਸਕੂਲਾਂ, ਕਾਲਜਾਂ ‘ਚ ਲਾਗੂ ਹੁੰਦੀਆਂ ਹਨ l ਸੋ ਇਕੱਠੀਆਂ ਇਨੀਆਂ ਛੁੱਟੀਆਂ ਆਉਣ ਦੇ ਕਾਰਨ ਵਿਦਿਆਰਥੀਆਂ ਤੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਰੰਗ ਵੇਖਣ ਨੂੰ ਮਿਲ ਰਿਹਾ ਹੈ l ਬਹੁਤ ਸਾਰੇ ਮੁਲਾਜ਼ਮ ਤੇ ਵਿਦਿਆਰਥੀ ਹੁਣ ਘੁੰਮਣ ਫਿਰਨ ਦੇ ਪਲੈਨ ਵੀ ਤਿਆਰ ਕਰ ਰਹੇ ਹਨ।