ਹੁਣੇ ਹੁਣੇ ਸਵਾਰੀਆਂ ਨਾਲ ਭਰਿਆ ਵੱਡਾ ਹਵਾਈ ਜਹਾਜ਼ ਹੋਇਆ ਕਰੈਸ਼ – ਸਾਰੇ ਯਾਤਰੀਆਂ ਦੀ ਹੋਈ ਮੌਤ

ਇਸ ਵੇਲੇ ਦੀ ਵੱਡੀ ਮਾੜੀ ਖਬਰ ਆ ਰਹੀ ਹੈ ਕੇ ਇੱਕ ਯਾਤਰੀ ਜਹਾਜ ਕਰੈਸ਼ ਹੋ ਗਿਆ ਜਿਸ ਵਿਚ ਦਰਜਨਾਂ ਲੋਕ ਮਾਰੇ ਗਏ ਹਨ। ਇਸ ਖਬਰ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਬ੍ਰਾਜ਼ੀਲ ‘ਚ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਦੇਰ ਪਹਿਲਾਂ ਇਕ ਵੱਡਾ ਯਾਤਰੀ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਹੈ । ਹੁਣ ਉਸ ਬਾਰੇ ਵੱਡੀ ਅਪਡੇਟ ਆ ਰਹੀ ਹੈ ਕਿ ਉਸ ‘ਚ ਸਵਾਰ ਸਾਰੇਯਾਤਰੀਆਂ ਦੀ ਮੌਤ ਹੋ ਗਈ ਹੈ 62 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਿਸੇ ‘ਚੋਂ ਕੋਈ ਵੀ ਨਹੀਂ ਬਚ ਸਕਿਆ ਹੈ।

ਇਸ ਖਬਰ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦੇਰ ਪਹਿਲਾਂ ਬ੍ਰਾਜ਼ੀਲ ਦੇ ਵਿਨਹੇਡੋ ‘ਚ ਇਕ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਸੀ, ਜਿਸ ‘ਚ 60 ਤੋਂ ਵੱਧ ਲੋਕਾਂ ਦੇ ਸਵਾਰ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਹਾਦਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਜਹਾਜ਼ ਹਵਾ ਵਿਚ ਉੱਡਦਾ ਹੋਇਆ ਅਚਾਨਕ ਹੀ ਜ਼ਮੀਨ ‘ਤੇ ਆ ਡਿੱਗਦਾ ਹੈ। ਇਸ ਕਰੈਸ਼ ਦੀਆਂ ਇੰਟਰਨੈਟ ਤੇ ਬਹੁਤ ਸਾਰੀਆਂ ਵੀਡੀਓ ਵੀ ਵਾਇਰਲ ਹੋਣ ਲੱਗ ਪਈਆਂ ਹਨ।