ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਹੋਏ ਦਿਖਾਈ ਦੇ ਰਹੇ ਹਨ, ਕਿਉਂਕਿ ਦਿਨ ਦਿਹਾੜੇ ਲੁੱਟ ਖੋਹ, ਚੋਰੀ ਤੇ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ l ਜਿਹੜੀਆਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਇਸੇ ਵਿਚਾਲੇ ਹੁਣ ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਅਚਾਨਕ ਬਹੁਤ ਸਾਰੀਆਂ ਲਾਸ਼ਾਂ ਮਿਲੀਆਂ ਹਨ l ਜਿਸ ਕਾਰਨ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲਾ ਦਸੂਹਾ ਤੋਂ ਸਾਹਮਣੇ ਆਇਆ ਜਿੱਥੇ ਹਾਈਡ੍ਰਲ ਪ੍ਰਾਜੈਕਟ ਨਹਿਰ ਦੇ ਪਾਵਰ ਹਾਊਸ ਨੰਬਰ 05 ਨੇੜੇ ਟੇਰਕਿਆਣਾ ਤੋਂ 2 ਲਾਸ਼ਾਂ ਅਤੇ 1 ਲਾਸ਼ ਦਸੂਹਾ ਸ਼ਹਿਰ ‘ਚ ਬਰਾਮਦ ਕੀਤੀ ਹੈ, ਜਿਸ ਕਾਰਨ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਪੁਲਿਸ ਨੂੰ ਹੱਥਾ ਪੈਰਾਂ ਦੀ ਪੈ ਗਈ ਹੈ ।
ਉੱਥੇ ਹੀ ਇਹਨਾਂ ਲਾਸ਼ਾਂ ਬਾਰੇ ਪਤਾ ਲੱਗਣ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਧਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਏ. ਐੱਸ. ਆਈ. ਰਾਜਵਿੰਦਰ ਸਿੰਘ ਅਤੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਹੈ ਕਿ ਜੋ 2 ਲਾਸ਼ਾਂ ਉੱਚੀ ਬੱਸੀ ਨਹਿਰ ਵਿੱਚੋਂ ਬਰਾਮਦ ਕੀਤੀਆਂ ਗਈਆ ਹਨ l ਜਿਨਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਵਿਚੋਂ ਇਕ ਲਾਸ਼ ਦੀ ਪਛਾਣ ਮਦਨ ਲਾਲ ਪੁੱਤਰ ਕਰਮ ਚੰਦ ਵਾਸੀ ਮੁਹੱਲਾ ਚਾਂਦ ਰਿਸ਼ੀ ਨਗਰ ਹੁਸ਼ਿਆਰਪੁਰ ਵਜੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਨਹਿਰ ਵਿੱਚ ਕੁਝ ਪੂਜਾ ਦੀ ਸਮੱਗਰੀ ਤਾਰਨ ਆਇਆ ਸੀ ਅਤੇ ਪੈਰ ਖਿਸਕਣ ਕਰਕੇ ਨਹਿਰ ਵਿੱਚ ਡਿੱਗ ਗਿਆ ਅਤੇ ਇਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੂਜੀ ਲਾਸ਼ ਵੀ ਜੋ ਨਹਿਰ ਵਿੱਚੋਂ ਮਿਲੀ ਹੈ, ਉਸ ਦੀ ਪਛਾਣ ਨਹੀਂ ਹੋ ਸਕੀ ਅਤੇ ਤੀਜੀ ਲਾਸ਼ ਦਸੂਹਾ ਸ਼ਹਿਰ ਦੇ ਪੀਰਾਂ ਦੇ ਸਥਾਨ ਤੋਂ ਮਿਲੀ ਹੈ, ਜਿਸ ਦੀ ਪਛਾਣ ਕੁਲਦੀਪ ਸ਼ਰਮਾ ਵਾਸੀ ਜਲੰਧਰ ਵਜੋਂ ਕੀਤੀ ਗਈ ਹੈ। ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਜਿਨਾ ਲਾਸ਼ਾਂ ਦੀ ਪਹਿਚਾਣ ਹੋ ਚੁੱਕੀ ਹੈ ਉਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਤੀਜੇ ਦੀ ਪਛਾਣ ਲਈ ਕਾਰਵਾਈ ਜਾਰੀ ਹੈ l
Previous Postਹੁਣੇ ਹੁਣੇ ਇਥੇ ਜਹਾਜ਼ ਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ , ਜਹਾਜ ਬਣਿਆ ਅੱਗ ਦਾ ਗੋਲਾ
Next Postਕੁੜੀ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਦੌਰਾਨ ਪੇਟ ਚੋਂ ਨਿਕਲਿਆ ਵੇਲਣਾ