ਆਈ ਤਾਜਾ ਵੱਡੀ ਖਬਰ
ਪਤੀ ਪਤਨੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ, ਜਿਸ ਵਿੱਚ ਨੋਕ ਝੋਕ ਤੇ ਬਹੁਤ ਸਾਰਾ ਪਿਆਰ ਹੁੰਦਾ ਹੈ l ਪਰ ਕਈ ਵਾਰ ਇਸ ਰਿਸ਼ਤੇ ਦੇ ਵਿੱਚ ਅਜਿਹੀ ਖਟਾਸ ਪੈਦਾ ਹੁੰਦੀ ਹੈ, ਜਿਸ ਕਾਰਨ ਰਿਸ਼ਤਾ ਟੁੱਟ ਤੱਕ ਜਾਂਦਾ ਹੈ ਤੇ ਕਈ ਵਾਰ ਇਹ ਰਿਸ਼ਤਾ ਖੌਫਨਾਕ ਰੂਪ ਧਾਰਨ ਕਰ ਲੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੁੜੀ ਦੀ ਮੌਤ ਤੋਂ ਬਾਅਦ ਜਦੋਂ ਪੋਸਟਮਾਰਟਮ ਕਰਵਾਇਆ ਗਿਆ ਤਾਂ, ਉਸਦੇ ਪੇਟ ‘ਚੋਂ ਵੇਲਣਾ ਨਿਕਲਿਆ l ਇਸ ਇਸ ਪਿੱਛੇ ਦਾ ਕਾਰਨ ਹੈ ਤੁਹਾਡੇ ਨਾਲ ਸਾਂਝਾ ਕਰ ਲੈਦੇ ਆਂ ਕਿ ਪਤੀ ਦੀ ਹੈਵਾਨੀਅਤ ਕੁਝ ਇਸ ਕਦਰ ਵੱਧ ਗਈ ਕਿ ਉਸ ਵੱਲੋਂ ਕੁੱਟ-ਕੁੱਟ ਕੇ ਆਪਣੀ ਪਤਨੀ ਦੇ ਢਿੱਡ ਦੇ ਵਿੱਚ ਵੇਲਣਾ ਵਾੜ ਦਿੱਤਾ ਗਿਆ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ l
ਮਾਮਲਾ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਤੋਂ ਸਾਹਮਣੇ ਆਇਆ, ਜਿੱਥੇ ਇਕ ਪਤੀ ਨੇ ਨਸ਼ੇ ਦੀ ਹਾਲਤ ‘ਚ ਆਪਣੀ ਪਤਨੀ ਨੂੰ ਅਜਿਹੀ ਮੌਤ ਦਿੱਤੀ ਕਿ ਇਸ ਬਾਰੇ ਜਾਨਣ ਤੋਂ ਬਾਅਦ ਹਰੇਕ ਵਿਅਕਤੀ ਦੇ ਹੋਸ਼ ਉੱਡ ਰਹੇ ਹਨ l ਉਧਰ ਇਸ ਤੋਂ ਬਾਅਦ ਪੁਲਸ ਨਾਲ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦੀ ਵੀ ਰੂਹ ਕੰਬ ਗਈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਤਨੀ ਦੇ ਸਰੀਰ ‘ਤੇ ਜਗ੍ਹਾ-ਜਗ੍ਹਾ ਤੇ ਸੱਟ ਦੇ ਨਿਸ਼ਾਨ ਸਨ । ਉਸ ਨੂੰ ਰੱਸੀ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ l ਇੰਨਾ ਹੀ ਨਹੀਂ ਸਗੋਂ ਉਸ ਦੀ ਹਵਾਨੀਅਤ ਉਸ ਵੇਲੇ ਵੱਧ ਗਈ ਜਦੋਂ ਉਸ ਵੱਲੋਂ ਦੰਦਾਂ ਨਾਲ ਵੀ ਵੱਢਿਆ ਗਿਆ, ਉਸ ਦੇ ਪ੍ਰਾਈਵੇਟ ਪਾਰਟ ‘ਚ ਵੇਲਣਾ ਪਾ ਦਿੱਤਾ ਗਿਆ l ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਪੋਸਟਮਾਰਟਮ ਦੌਰਾਨ ਪੇਟ ‘ਚੋਂ ਨਿਕਲਿਆ। ਫਿਲਹਾਲ ਕਾਤਲ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਮਿਲੀ ਜਾਣਕਾਰੀ ਮੁਤਾਬਿਕ ਰੇਸ਼ਮਾ ਦਾ ਵਿਆਹ 10 ਸਾਲ ਪਹਿਲਾਂ ਫਿਰੋਜ਼ਾਬਾਦ ਦੇ ਸੁਰਜੀਤ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਰੇਸ਼ਮਾ ਦਾ ਆਪਣੇ ਪਤੀ ਸੁਰਜੀਤ ਨਾਲ ਝਗੜਾ ਹੁੰਦਾ ਰਹਿੰਦਾ ਸੀ, ਕਿਉਂਕਿ ਸੁਰਜੀਤ ਨਸ਼ੇ ਦਾ ਆਦੀ ਸੀ। ਨਸ਼ੇ ਦੀ ਹਾਲਤ ਵਿੱਚ ਕਈ ਵਾਰ ਇਸ ਸ਼ਖਸ ਦੇ ਵੱਲੋਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ, ਉਸ ਨਾਲ ਇਹ ਗਾਲੀ ਗਲੋਚ ਕੀਤਾ ਗਿਆ ਤੇ ਅੰਤ ਉਸ ਨੂੰ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Previous Postਪੰਜਾਬ ਦੇ ਇਸ ਇਲਾਕੇ ਚੋਂ ਅਚਾਨਕ ਮਿਲੀਆਂ ਏਨੀਆਂ ਲਾਸ਼ਾਂ ,ਸਾਰੇ ਪਾਸੇ ਫੈਲੀ ਸਨਸਨੀ
Next Postਹੁਣੇ ਹੁਣੇ ਇਥੇ ਆਇਆ 7.1 ਤੀਬਰਤਾ ਦਾ ਭਿਆਨਕ ਜ਼ਬਰਦਸਤ ਭੂਚਾਲ, ਕੰਬ ਗਈ ਧਰਤੀ