ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈਂਦੀ ਪਈ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਏਸੀ, ਕੂਲਰ ਤੇ ਪੱਖੇ ਦਿਨ ਰਾਤ ਚੱਲ ਰਹੇ ਹਨ। ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਅੱਤ ਦੀ ਗਰਮੀ ਦੇ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਦੇ ਹਨ ਤੇ ਜਿਸ ਕਾਰਨ ਲੋਕ ਵੀ ਖਾਸੇ ਪਰੇਸ਼ਾਨ ਹੁੰਦੇ ਹਨ l ਇਹਨਾਂ ਦਿਨਾਂ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਹੁੰਮਸ ਵਾਲੀ ਗਰਮੀ ਪੈਂਦੀ ਪਈ ਹੈ ਤੇ ਹੁੰਮਸ ਵਾਲੀ ਗਰਮੀ ਵਿਚਕਾਰ ਬਿਜਲੀ ਦੇ ਲੱਗ ਦੇ ਲੰਬੇ ਲੰਬੇ ਕੱਟ ਲੋਕਾਂ ਦੇ ਲਈ ਇੱਕ ਨਵੀਂ ਚਿੰਤਾ ਖੜੀ ਕਰਦੇ ਪਏ ਹਨ l ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਕੱਲ ਸਵੇਰੇ ਬਿਜਲੀ ਬੰਦ ਰਹਿਣ ਸਬੰਧੀ ਖਬਰ ਪ੍ਰਾਪਤ ਹੋਈ ਹੈ l ਜਿਸ ਦੌਰਾਨ ਕਈ ਇਲਾਕੇ ਇਸ ਨਾਲ ਕਾਫੀ ਪ੍ਰਭਾਵਿਤ ਰਹਿਣਗੇ l
ਦਰਅਸਲ ਭਲਕੇ 31 ਜੁਲਾਈ ਦਿਨ ਬੁੱਧਵਾਰ ਨੂੰ ਜਲੰਧਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਰਹੇਗੀ l ਜਿਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ l ਦਰਅਸਲ ਸਾਲਾਨਾ ਰੱਖ-ਰਖਾਅ ਦੇ ਕਾਰਨ 66 ਕੇਵੀ ਅਰਬਨ ਅਸਟੇਟ ਫੇਜ਼ 2 ਸਬਸਟੇਸ਼ਨ ਬੰਦ ਰਹੇਗਾ। ਇਸ ਤੋਂ ਇਲਾਵਾ 11 ਕੇਵੀ ਪੀ. ਪੀ. ਆਰ. ਮਾਲ, 11 ਕੇਵੀ ਜਲੰਧਰ ਹਾਈਟਸ, 11 ਕੇਵੀ ਰਾਇਲ ਰੈਜ਼ੀਡੈਂਸੀ, 11 ਕੇਵੀ ਗਾਰਡਨ ਕਲੋਨੀ, 11 ਕੇਵੀ ਮਿੱਠਾਪੁਰ, 11 ਕੇਵੀ ਕਿਉਰੋ ਮਾਲ ਸਮੇਤ ਕਈ ਫੀਡਰ ਪ੍ਰਭਾਵਿਤ ਹੋਣਗੇ। ਜਿਸ ਕਾਰਨ ਲੋਕਾਂ ਨੂੰ ਇਸ ਅੱਤ ਦੀ ਗਰਮੀ ਦੇ ਵਿੱਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ l ਉਧਰ ਇਸ ਵਜਹਾ ਕਾਰਨ ਜਲੰਧਰ ਦੇ ਅਰਬਨ ਅਸਟੇਟ, ਗਾਰਡਨ ਕਲੋਨੀ, ਜਲੰਧਰ ਹਾਈਟਸ 1 ਤੇ 2, ਬਾਬਾ ਮੱਖਣ ਸ਼ਾਹ ਲੁਬਾਣਾ ਕਲੋਨੀ, ਪੀ.ਪੀ.ਆਰ. ਮਾਲ, ਕਿਉਰੋ ਮਾਲ, ਈਕੋ ਹੋਮਜ਼ ਵਿੱਚ ਸਵੇਰੇ 5 ਤੋਂ 8 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਸੋ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਹੈ, ਤਾਂ ਜੋ ਲੋਕ ਆਪਣਾ ਬੰਦੋਬਸਤ ਕਰ ਸਕਣ l ਪਰ ਜਿਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਵਿੱਚ ਗਰਮੀ ਨਾਲ ਮੌਸਮ ਹੋਇਆ ਪਿਆ ਹੈ। ਉਸ ਕਾਰਨ ਬਿਜਲੀ ਦੇ ਲੱਗਣ ਵਾਲੇ ਕਟ ਲੋਕਾਂ ਦੇ ਲਈ ਚਿੰਤਾ ਵਧਾ ਸਕਦੇ ਹਨ l
Previous Postਪੰਜਾਬ ਵਾਸੀ ਏਨੀ ਤਰੀਕ ਨੂੰ ਸੋਚ ਸਮਝ ਕੇ ਨਿਕਲਣ ਬਾਹਰ , ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦੀ ਦਿੱਤੀ ਚਿਤਾਵਨੀ
Next Postਹੁਣੇ ਹੁਣੇ ਪੰਜਾਬ ਚ ਇਥੇ ਕੱਲ੍ਹ ਦੀ ਛੁੱਟੀ ਦਾ ਹੋਇਆ ਐਲਾਨ , ਤਾਜਾ ਵੱਡੀ ਖਬਰ