ਇਥੇ ਵਾਪਰਿਆ ਖੂਨੀ ਕਾਂਡ , 3 ਪਿੰਡ ਸਾੜੇ 16 ਬੱਚਿਆਂ ਸਮੇਤ 26 ਲੋਕਾਂ ਦਾ ਕੀਤਾ ਕਤਲ ਕਈਆਂ ਨੂੰ ਮਗਰਮੱਛ ਨੂੰ ਖਵਾਇਆ

ਆਈ ਤਾਜਾ ਵੱਡੀ ਖਬਰ 

ਕਈ ਵਾਰ ਸਮਾਜ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨਾਂ ਨੂੰ ਵੇਖਣ ਤੋਂ ਬਾਅਦ ਆਪਣੇ ਅੱਖਾਂ ਤੇ ਵੀ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਜਿਹਾ ਜਿਵੇਂ ਹੋ ਸਕਦਾ ਹੈ l ਹੁਣ ਇੱਕ ਅਜਿਹੇ ਹੀ ਖੂਨੀ ਕਾਂਡ ਦੀ ਕਹਾਣੀ ਦੱਸਾਂਗੇ, ਜਿੱਥੇ ਤਿੰਨ ਪਿੰਡਾਂ ਵਿੱਚ 16 ਬੱਚਿਆਂ ਸਮੇਤ ਕਈ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਕਈਆਂ ਨੂੰ ਮਗਰਮੱਛ ਨੂੰ ਖਵਾ ਦਿੱਤਾ ਗਿਆ। ਨਸਲਕੁਸ਼ੀ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਕਬੀਲਿਆਂ ਵਿਚਾਲੇ ਹੋਈ ਹਿੰਸਾ ਵਿੱਚ 16 ਬੱਚਿਆਂ ਸਮੇਤ 26 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ, ਜਿਸ ਕਾਰਨ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ।

ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਕਾਤਲਾਂ ਨੇ ਆਪਣੇ ਕਈ ਸ਼ਿਕਾਰ ਮਗਰਮੱਛਾਂ ਦੇ ਹਵਾਲੇ ਕਰ ਦਿੱਤੇ ਹਨ। ਉਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ, ਜਿਨਾਂ ਦੀ ਭਾਲ ਚਲਦੀ ਪਈ ਹੈ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਬੀਲਿਆਂ ਵਿਚਾਲੇ ਲੜਾਈ ਦਾ ਇਹ ਮਾਮਲਾ ਪਾਪੁਆ ਨਿਊ ਗਿਨੀ ਦੇ ਅੰਦਰੂਨੀ ਇਲਾਕੇ ਪੂਰਬੀ ਸੇਪਿਕ ਸੂਬੇ ‘ਚ ਵਾਪਰਿਆ। ਜਿੱਥੇ ਬੇਰਹਿਮੀ ਦੇ ਨਾਲ 16 ਬੱਚਿਆਂ ਸਮੇਤ 26 ਲੋਕਾਂ ਨੂੰ ਮੁਆਫ ਦੇ ਘਰ ਕਰ ਦਿੱਤਾ ਗਿਆ l ਇਸ ਦੌਰਾਨ 200 ਤੋਂ ਵੱਧ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਘਰ ਛੱਡ ਕੇ ਭੱਜਣਾ ਪਿਆ, ਕਿਉਂਕਿ ਕਾਤਲਾਂ ਨੇ ਤਿੰਨ ਪਿੰਡਾਂ ਨੂੰ ਅੱਗ ਲਾ ਦਿੱਤੀ ਸੀ। ਚਾਕੂਆਂ, ਕੁਹਾੜੀਆਂ ਤੇ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ 16 ਤੋਂ 18 ਜੁਲਾਈ ਦਰਮਿਆਨ ਇਸ ਘਟਨਾ ਨੂੰ ਅੰਜਾਮ ਦਿੱਤਾ। ਹਮਲਾਵਰਾਂ ‘ਚ 30 ਦੇ ਕਰੀਬ ਨੌਜਵਾਨ ਸ਼ਾਮਲ ਸਨ, ਜੋ ਘਟਨਾ ਤੋਂ ਬਾਅਦ ਫਰਾਰ ਹਨ, ਇਸ ਘਟਨਾ ਤੇ ਵਾਪਰਨ ਤੋਂ ਬਾਅਦ ਜਿੱਥੇ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਹੀ ਪੁਲਿਸ ਦੇ ਵਿੱਚ ਵੀ ਇਹ ਦਹਿਸ਼ਤ ਇੰਨੀ ਜਿਆਦਾ ਪਾਈ ਜਾ ਰਹੀ ਹੈ ਕਿ ਘਟਨਾ ਦੇ ਪੂਰੇ ਇੱਕ ਹਫਤੇ ਦੇ ਬੀਤਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਜਿਨਾਂ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ ਤੇ ਆਖਿਆ ਜਾ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।