ਇੱਕ ਬਹੁਤ ਹੀ ਦੁੱਖਦਾਈ ਤੇ ਮੰਦਭਾਗੀ ਖਬਰ ਕੋਟਕਪੂਰਾ ਤੋਂ ਆ ਰਹੀ ਹੈ। ਜਿਸ ਨੂੰ ਸੁਣਕੇ ਹਰ ਇੱਕ ਦੀ ਅੱਖ ਭਰ ਰਹੀ ਹੈ। ਕੋਟਕਪੂਰਾ ਇਲਾਕੇ ਤੋਂ ਇਕ ਅੱਤ ਦੁਖ਼ਦਾਈ ਸੂਚਨਾ ਪ੍ਰਾਪਤ ਹੋਈ ਹੈ, ਜਿੱਥੇ ਖੇਤ ’ਚ ਕੰਮ ਕਰਦੇ ਸਮੇਂ ਕਰੰਟ ਲੱਗਣ ਜਾਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਮੌੜ ਦਾ ਵਸਨੀਕ ਬਲਜੀਤ ਸਿੰਘ (50) ਪੁੱਤਰ ਗੁਰਤੇਜ ਸਿੰਘ ਪਿੰਡ ਠਾੜਾ ਵਿਖੇ ਕਿਸਾਨ ਬਲਤੇਜ ਸਿੰਘ ਦੇ ਖੇਤ ’ਚ ਮੋਟਰ ਚਲਾਉਣ ਲੱਗਾ ਸੀ ਕਿ ਅਚਾਨਕ ਸਟਾਰਟਰ ’ਚ ਕਰੰਟ ਆ ਜਾਣ ਕਾਰਨ ਉਸ ਨੂੰ ਹਾਈ ਵੋਲਵੇਜ ਦਾ ਝਟਕਾ ਲੱਗਾ। ਮੌਕੇ ’ਤੇ ਪੁੱਜੇ ਪਿੰਡ ਵਾਸੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਮਜ਼ਦੂਰ ਵਿਅਕਤੀ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦੇ ਸਿਰੋਂ ਪਿਓ ਦਾ ਹੱਥ ਉੱਠ ਗਿਆ ਹੈ। ਇਸ ਖਬਰ ਨਾਲ ਸਾਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਸ਼ਨੀ ਮੌੜ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਵਿਅਕਤੀ ਉਨ੍ਹਾਂ ਦੇ ਸੀਰੀ ਲੱਗਾ ਹੋਇਆ ਸੀ ਅਤੇ ਹਾਦਸੇ ਸਮੇਂ ਉਹ ਠੇਕੇ ‘ਤੇ ਲਈ ਗਈ ਜ਼ਮੀਨ ’ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਹ ਮੋਟਰ ਚਲਾਉਣ ਲੱਗਾ ਤਾਂ ਸਟਾਰਟਰ ‘ਚ ਕਰੰਟ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।ਪਿੰਡ ਵਾਸੀਆਂ ਵਲੋਂ ਪ੍ਰੀਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।