ਤਾਜਾ ਵੱਡੀ ਖਬਰ
ਅੱਜ ਦੇ ਸਮੇਂ ਚ ਇੰਟਰਨੈਟ ਅਜਿਹੀ ਲੋੜੀਂਦੀ ਜਰੂਰਤ ਬਣ ਚੁਕੀ ਹੈ ਜਿਸ ਤੋਂ ਬਗੈਰ ਰਹਿਣਾ ਅਜੋਕੇ ਇਨਸਾਨ ਲਈ ਬਹੁਤ ਮੁਸ਼ਕਿਲ ਹੈ। ਪਰ ਕਈਵਾਰ ਸਰਕਾਰ ਨੂੰ ਮਜਬੂਰੀ ਵੱਸ ਇੰਟਰਨੈਟ ਬੰਦ ਕਰਨਾ ਪੈਂਦਾ ਹੈ।
ਅਜਿਹੀ ਹੀ ਇੱਕ ਵੱਡੀ ਖਬਰ ਹੁਣੇ ਹੁਣੇ ਆ ਰਹੀ ਹੈ। ਜਿਸ ਨਾਲ ਕਈ ਲੋਕਾਂ ਦੀ ਚਿੰਤਾ ਵੱਧ ਗਈ ਹੈ।
ਇਸ ਜਿਲ੍ਹੇ ਚ ਹਰਿਆਣਾ ਸਰਕਾਰ ਨੇ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ ਤੋਂ ਪਹਿਲਾਂ ਐਤਵਾਰ ਨੂੰ ਨੂਹ ਜ਼ਿਲ੍ਹੇ ‘ਚ ਮੋਬਾਇਲ ਇੰਟਰਨੈੱਟ ਅਤੇ ਐੱਸ.ਐੱਮ.ਐੱਸ. ਸੇਵਾਵਾਂ ਨੂੰ 24 ਘੰਟਿਆਂ ਲਈ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।ਇਸ ਖਬਰ ਨੂੰ ਸੁਣ ਕੇ ਜਿਲ੍ਹੇ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ। ਪਿਛਲੇ ਸਾਲ ਇਸ ਯਾਤਰਾ ਦੌਰਾਨ ਹਿੰਸਾ ਹੋਈ ਸੀ। ਹਰਿਆਣਾ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ‘ਚ ਇੰਟਰਨੈੱਟ ਸੇਵਾ ਐਤਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸ਼ਾਮ 6 ਵਜੇ ਤੱਕ ਮੁਲਤਵੀ ਰਹੇਗੀ। ਹੁਕਮਾਂ ‘ਚ ਕਿਹਾ ਗਿਆ ਹੈ,”ਜ਼ਿਲ੍ਹਾ ਨੂਹ ‘ਚ ਤਣਾਅ, ਗੜਬੜੀ, ਅੰਦੋਲਨ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਭੰਗ ਹੋਣ ਦਾ ਖ਼ਦਸ਼ਾ ਹੈ।”
ਇਹ ਹੁਕਮ ਵਟਸਐੱਪ, ਫੇਸਬੁੱਕ, ਟਵਿੱਟਰ ਆਦਿ ਵਰਗੇ ਸੋਸ਼ਲ ਮੀਡੀਆ ਮੰਚਾਂ ਦੇ ਮਾਧਿਅਮ ਨਾਲ ਗਲਤ ਜਾਣਕਾਰੀ ਅਤੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਦਿੱਤਾ ਗਿਆ ਹੈ। ਇਸ ਦੌਰਾਨ ਨੂਹ ਪੁਲਸ ਨੇ ਕਿਹਾ ਕਿ ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ 31 ਜੁਲਾਈ ਨੂੰ ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਭੀੜ ਵਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ‘ਚ 2 ਹੋਮ ਗਾਰਡਜ਼ ਦੀ ਮੌਤ ਹੋ ਗਈ ਸੀ ਤੇ ਇਸ ਵਿਚ ਕਈ ਪੁਲਸ ਮੁਲਾਜ਼ਮਾਂ ਸਮੇਤ 15 ਹੋਰ ਜ਼ਖ਼ਮੀ ਹੋ ਗਏ ਸਨ। ਭੀੜ ਨੇ ਪਥਰਾਅ ਕੀਤਾ ਸੀ ਅਤੇ ਕਾਰਾਂ ‘ਚ ਅੱਗ ਲਗਾ ਦਿੱਤੀ ਸੀ। ਉਸੇ ਰਾਤ ਭੀੜ ਨੇ ਗੁਰੂਗ੍ਰਾਮ ‘ਚ ਇਕ ਮਸਜਿਦ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਨਾਇਬ ਇਮਾਮ ਨੂੰ ਮਾਰ ਦਿੱਤਾ। ਇਸ ਸੰਘਰਸ਼ ਦੇ ਅਧੀਨ 5 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ।ਇਸ ਖਬਰ ਦੇ ਆਉਣ ਨਾਲ ਜਿਲ੍ਹੇ ਦੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।