ਆਈ ਤਾਜਾ ਵੱਡੀ ਖਬਰ
ਅਮਰੀਕਾ ਵਿੱਚ ਇਹਨਾਂ ਦਿਨੀਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਹੋਏ ਹਮਲੇ ਤੋਂ ਬਾਅਦ, ਸਭ ਦੀਆਂ ਨਜ਼ਰਾਂ ਇਸ ਮਾਮਲੇ ਉੱਪਰ ਟਿਕੀਆਂ ਹੋਈਆਂ ਹਨ ਕਿ ਆਖਰ ਕਿਹੜੇ ਕਾਰਨਾਂ ਦੇ ਕਾਰਨ ਤੇ ਕਿਸ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ l ਹਾਲਾਂਕਿ ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਵੱਲੋਂ ਵੀ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਜਾਂਚ ਕੀਤੀ ਜਾ ਸਕੇ l ਇਸੇ ਵਿਚਾਲੇ ਹੁਣ ਟਰੰਪ ਉੱਪਰ ਹਮਲਾ ਕਰਨ ਵਾਲੇ ਨੌਜਵਾਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਸ ਦੀ ਪਹਿਲੀ ਤਸਵੀਰ ਸਾਹਮਣੇ ਆ ਚੁੱਕੀ ਹੈ l ਜਿਸ ਨੂੰ ਉਸਦੇ ਸਕੂਲ ਵਿੱਚ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ l ਦੱਸਦਿਆ ਕਿ ਪੈਨਸਿਲਵੇਨੀਆ ਵਿੱਚ ਇੱਕ ਚੋਣ ਪ੍ਰਚਾਰ ਰੈਲੀ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਨ ਵਿੱਚ ਗੋਲੀ ਲੱਗਣ ਤੋਂ ਕੁਝ ਘੰਟੇ ਬਾਅਦ, ਪੂਰੇ ਦੇਸ਼ ਵਿੱਚ ਸਦਮੇ ਦੀ ਲਹਿਰ ਫੈਲ ਗਈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਹੁਣ ਇਸ ਮਾਮਲੇ ਸੰਬੰਧੀ ਉੱਚ ਪਧਰੀ ਜਾਂਚ ਕੀਤੀ ਜਾ ਰਹੀ ਹੈ l ਉਥੇ ਹੀ ਹੁਣ ਜਾਂਚ ਏਜੰਸੀ ਨੇ ਹੁਣ ਨੌਜਵਾਨ ਹਮਲਾਵਰ ਦੀ ਫੋਟੋ ਜਾਰੀ ਕਰ ਦਿੱਤੀ ਹੈ। ਜਾਰੀ ਕੀਤੀ ਤਸਵੀਰ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਹਮਲਾਵਰ 20 ਸਾਲਾ ਵਿਅਕਤੀ ਨੂੰ ਚਸ਼ਮਾ ਪਹਿਨਿਆ ਹੋਇਆ ਹੈ ਅਤੇ ਕੈਮਰੇ ਵੱਲ ਮੁਸਕਰਾ ਰਿਹਾ ਹੈ। ਉਧਰ ਐਫਬੀਆਈ ਨੇ ਕਾਤਲ ਦੀ ਪਛਾਣ 20 ਸਾਲਾ ਥਾਮਸ ਮੈਥਿਊ ਕਰੂਕਸ ਵਜੋਂ ਕੀਤੀ ਹੈ। ਐਫਬੀਆਈ ਨੇ ਇੱਕ ਬਿਆਨ ਵਿੱਚ ਕਿਹਾ, “ਐਫਬੀਆਈ ਨੇ ਬੈਥਲ ਪਾਰਕ, ਪੈਨਸਿਲਵੇਨੀਆ ਦੇ 20 ਸਾਲਾ ਥਾਮਸ ਮੈਥਿਊ ਕਰੂਕਸ ਦੀ ਪਛਾਣ 14 ਜੁਲਾਈ ਨੂੰ ਬਟਲਰ, ਪੈਨਸਿਲਵੇਨੀਆ ਵਿੱਚ ਈਸਟ ਨੇਸ਼ਨਜ਼ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਸ਼ੱਕੀ ਵਜੋਂ ਕੀਤੀ ਹੈ। ਫਿਲਹਾਲ ਟਰੰਪ ਦੇ ਉੱਪਰ ਗੋਲੀ ਚਲਾਉਣ ਵਾਲੇ ਨੌਜਵਾਨ ਦੀ ਇਹ ਤਸਵੀਰ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਜਿਸ ਵਿੱਚ ਉਸ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਹੁੰਦੇ ਪਏ ਹਨ ਕਿ ਆਖਰਕਾਰ ਇਸ ਨੌਜਵਾਨ ਦੇ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਹੈ l