ਪੰਜਾਬ ਦੇ ਨੌਜਵਾਨ ਨੇ ਕੈਨੇਡਾ ਚ ਚਮਕਾਇਆ ਨਾਮ , ਪੁਲਿਸ ਵਿਭਾਗ ਚ ਹਾਸਿਲ ਕੀਤਾ ਵੱਡਾ ਮੁਕਾਮ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੇ ਟੈਲੈਂਟ ਦੇ ਨਾਲ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ l ਆਏ ਦਿਨ ਹੀ ਅਜਿਹੇ ਮਾਮਲੇ ਮੀਡੀਆ ਦੇ ਜਰੀਏ ਸਾਹਮਣੇ ਆਉਂਦੇ ਰਹਿੰਦੇ ਹਨ, ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਆਪਣੀ ਵੱਖਰੀ ਕਲਾ ਸਦਕਾ ਪੰਜਾਬ ਤੇ ਪੂਰੇ ਭਾਰਤ ਦੇਸ਼ ਦਾ ਨਾਮ ਚਮਕਾ ਰਹੇ ਹਨ। ਹੁਣ ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਨੌਜਵਾਨ ਨੇ ਕੈਨੇਡਾ ਦੇ ਵਿੱਚ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾ l ਇਸ ਮੁੰਡੇ ਨੇ ਪੁਲਿਸ ਵਿਭਾਗ ਵਿੱਚ ਵੱਡਾ ਮੁਕਾਮ ਹਾਸਲ ਕਰਕੇ ਇੱਕ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। ਜਿਸ ਕਾਰਨ ਉਸਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਰਣਇੰਦਰਜੀਤ ਸਿੰਘ ਨੇ ਪੁਲਿਸ ਵਿਭਾਗ ਵਿੱਚ ਵੱਡਾ ਅਹੁਦਾ ਹਾਸਿਲ ਕੀਤਾ l ਜਿਸ ਕਰਕੇ ਇਸ ਨੌਜਵਾਨ ਨੇ ਵਿਦੇਸ਼ੀ ਧਰਤੀ ਤੇ ਪੰਜਾਬ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਣਇੰਦਰਜੀਤ ਸਿੰਘ ਨੇ ‘ਟੋਰਾਂਟੋ ਪੁਲਿਸ ਪਾਰਕਿੰਗ ਐਨਫੋਰਸਮੈਂਟ ਅਫਸਰ’ ਦਾ ਅਹੁਦਾ ਹਾਸਲ ਕੀਤਾ ਤੇ ਰਣਇੰਦਰਜੀਤ ਸਿੰਘ ਪੰਜਾਬ ਦੇ ਪਟਿਆਲਾ ਨਾਲ ਸਬੰਧਤ ਹੈ।

ਉਧਰ ਰਣਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ ਉਸ ਨੇ ਅਕਾਦਮਿਕ ਪੇਪਰ ਵਿੱਚ 150 ਵਿਚੋਂ 149 ਨੰਬਰ ਲੈ ਕੇ ਸਰਵੋਤਮ ਸਥਾਨ ਹਾਸਲ ਕੀਤਾ ਹੈ, ਜਿਸ ਕਾਰਨ ਉਸ ਨੂੰ ਡਿਪਟੀ ਚੀਫ ਆਫ ਟੋਰਾਂਟੋ ਪੁਲਿਸ ਲੌਰੈਨ ਪੌਗ ਵੱਲੋਂ ਇਹ ਐਵਾਰਡ ਪ੍ਰਦਾਨ ਕੀਤਾ ਗਿਆ।

ਜਿਸ ਕਾਰਨ ਉਹਨਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਆਖਿਆ ਗਿਆ ਕਿ ਪਹਿਲੀ ਵਾਰ ਕਿਸੇ ਪੰਜਾਬੀ ਨੂੰ ਇਹ ਅਵਾਰਡ ਮਿਲਿਆ ਹੈ ਜਿਸ ਕਾਰਨ ਸਾਡੇ ਪੂਰੇ ਪਰਿਵਾਰ ਨੂੰ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੁੰਦੀ ਪਈ ਹੈ l ਉੱਥੇ ਹੀ ਜਦੋਂ ਇਹ ਖਬਰ ਮੀਡੀਆ ਦੇ ਜਰੀਏ ਹੋਰਾ ਲੋਕਾਂ ਤੱਕ ਪਹੁੰਚੀ ਤਾਂ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।