ਆਈ ਤਾਜਾ ਵੱਡੀ ਖਬਰ
ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਕਾਂਗਰਸ ਸਰਕਾਰ ਤੋਂ ਮਿਲਦੀ ਆ ਰਹੀ ਹੈ। ਜਿਸ ਦੇ ਚਲਦੇ ਔਰਤਾਂ ਆਪਣੇ ਆਧਾਰ ਕਾਰਡ ਦੀ ਵਰਤੋਂ ਕਰਦੀਆਂ ਸਨ ਤੇ ਪੂਰੇ ਪੰਜਾਬ ਭਰ ਦੇ ਵਿੱਚ ਮੁਫਤ ਬੱਸ ਸਫ਼ਰ ਦੀ ਸਹੂਲਤ ਲੈਂਦੀਆਂ ਸਨ। ਪਰ ਇਸੇ ਵਿਚਾਲੇ ਹੁਣ ਔਰਤਾਂ ਦੇ ਇਸ ਸਫਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਪੰਜਾਬ ਦੇ ਵਿੱਚ ਹੁਣ ਪੰਜਾਬ ਸਰਕਾਰ ਅਜਿਹਾ ਕੰਮ ਕਰਨ ਜਾ ਰਹੀ ਹੈ ਜਿਸ ਦੇ ਚਲਦੇ ਔਰਤਾਂ ਦਾ ਹੁਣ ਬੱਸ ਵਿੱਚ ਆਧਾਰ ਕਾਰਡ ਨਹੀਂ ਲਿਆ ਜਾਵੇਗਾ l ਦੱਸਦਿਆ ਕਿ ਹੁਣ ਆਧਾਰ ਕਾਰਡ ਬੰਦ ਹੋਣ ਜਾ ਰਹੇ ਹਨ ਤੇ ਆਧਾਰ ਕਾਰਡਾਂ ਨੂੰ ਹੁਣ ਸਰਕਾਰੀ ਬੱਸਾਂ ‘ਚ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ, ਇਸ ਪਿੱਛੇ ਦਾ ਕਾਰਨ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ।
ਸੋ ਇਥੇ ਸਵਾਲ ਤਾਂ ਇਹ ਪੈਦਾ ਹੁੰਦਾ ਪਿਆ ਹੈ ਕਿ ਜੇਕਰ ਆਧਾਰ ਕਾਰਡ ਬੰਦ ਹੋ ਜਾਣਗੇ ਤੇ ਉਨਾਂ ਦੀ ਜਗ੍ਹਾ ਤੇ ਕਿਸ ਆਈਡੀ ਪ੍ਰੂਫ ਦੀ ਵਰਤੋਂ ਹੋਵੇਗੀ ਜਾਂ ਫਿਰ ਸੱਚ ਮੁੱਚ ਇਹ ਸਫ਼ਰ ਬੰਦ ਹੋ ਜਾਵੇਗਾ l ਫਿਲਹਾਲ ਇਸ ਸਬੰਧੀ ਪੰਜਾਬ ਸਰਕਾਰ ਨਵੀਂ ਸਕੀਮ ‘ਤੇ ਵਿਚਾਰ ਕਰ ਰਹੀ ਹੈ ਤੇ ਇਸ ਬਾਰੇ ਪ੍ਰਪੋਜ਼ਲ ਲਿਆਂਦਾ ਗਿਆ । ਇਸ ਸਬੰਧੀ ਸਾਰੀ ਜਾਣਕਾਰੀ ਪੰਜਾਬ ਰੋਡਵੇਜ਼ ਦੇ ਐੱਮ. ਡੀ. ਗੁਰਪ੍ਰੀਤ ਸਿੰਘ ਖਹਿਰਾ ਵਲੋਂ ਦਿੱਤੀ ਗਈ l ਉਨ੍ਹਾਂ ਦੱਸਿਆ ਕਿ ਮੁਫ਼ਤ ਬੱਸ ‘ਚ ਸੇਵਾ ‘ਚ ਬਦਲਾਅ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ l ਇਸ ਮੁਤਾਬਕ 2 ਹੋਰ ਕਾਰਡਾਂ ਦਾ ਸੁਝਾਅ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੱਸਾਂ ਦੇ ਕੰਡਕਟਰਾਂ ਕੋਲੋਂ ਕਈ ਵਾਰ ਆਧਾਰ ਕਾਰਡ ਦਾ ਨੰਬਰ ਨੋਟ ਕਰਨ ‘ਚ ਗਲਤੀ ਹੋ ਜਾਂਦੀ ਹੈ ਤੇ ਉਨ੍ਹਾਂ ਕੋਲ ਪੂਰਾ ਡਾਟਾ ਨਹੀਂ ਪਹੁੰਚਦਾ। ਇਸ ਦੇ ਕਾਰਨ ਹੀ ਹੁਣ ਆਧਾਰ ਕਾਰਡ ਬੰਦ ਕੀਤੇ ਜਾ ਸਕਦੇ ਹਨ। ਸੋ ਇਸ ਦੌਰਾਨ ਰਾਹਤ ਭਰੀ ਕਿ ਸਰਕਾਰੀ ਬੱਸ ਵਿੱਚ ਮੁਫਤ ਸਫਰ ਦੀ ਸਹੂਲਤ ਬੰਦ ਨਹੀਂ ਹੋਵੇਗੀ ਬਲਕਿ ਆਧਾਰ ਕਾਰਡ ਬੰਦ ਹੋ ਸਕਦੇ ਹਨ ਤੇ ਉਨਾਂ ਦੀ ਥਾਂ ਤੇ ਕੋਈ ਨਵਾਂ ਆਈਡੀ ਚੈੱਕ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੋ ਸਕੀ l
ਦੱਸ ਦੇਈਏ ਕਿ ਪੰਜਾਬ ‘ਚ ਹਰ ਮਹੀਨੇ ਤਕਰੀਬਨ ਕਰੋੜਾਂ ਔਰਤਾਂ ਸਰਕਾਰੀ ਬੱਸਾਂ ‘ਚ ਆਧਾਰ ਕਾਰਡ ‘ਤੇ ਮੁਫ਼ਤ ਸਫ਼ਰ ਕਰਦੀਆਂ ਹਨ। ਇਸ ਦੇ ਕਾਰਨ ਇਸ ਮੁਹਿੰਮ ਤਹਿਤ 2 ਹੋਰ ਕਾਰਡ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਦਿਖਾ ਕੇ ਔਰਤਾਂ ਬੱਸਾਂ ‘ਚ ਮੁਫ਼ਤ ਸਫ਼ਰ ਦਾ ਲਾਹਾ ਲੈ ਸਕਣ ਅਤੇ ਕੰਡਕਟਰਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਦੇ ਚਲਦੇ ਹੁਣ ਸਰਕਾਰ ਵੱਲੋਂ ਇਸ ਨੂੰ ਲੈ ਕੇ ਨਵੀਂ ਪੋਲਸੀ ਦੇ ਉੱਪਰ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ l
Previous Postਪੰਜਾਬ : ਬੱਚੇ ਨੂੰ ਜਨਮ ਦਿੰਦੇ ਹੀ ਮਾਂ ਦੇ ਨਿਕਲੇ ਸਾਹ , ਪਰਿਵਾਰ ਲਗਾ ਰਿਹਾ ਹਸਪਤਾਲ ਤੇ ਗੰਭੀਰ ਇਲਜ਼ਾਮ
Next Postਪ੍ਰਸਿੱਧ ਪੰਜਾਬੀ ਅਦਾਕਾਰ ਦੀ ਹੋਈ ਅਚਾਨਕ ਮੌਤ , ਪੋਲੀਵੁਡ ਇੰਡਸਟਰੀ ਨੂੰ ਲੱਗਿਆ ਵੱਡਾ ਝਟਕਾ