ਪੰਜਾਬ ਦੇ ਇਸ ਸਕੂਲ ਦੇ ਪ੍ਰਿੰਸੀਪਲ ਦੇ ਪੁਗਾਇਆ ਵਾਅਦਾ , ਏਨੇ ਲੱਖ ਖਰਚ ਕੇ ਵਿਦਿਆਰਥਣਾਂ ਨੂੰ ਦਵਾਇਆ ਜਹਾਜ਼ ਦਾ ਝੂਟਾ

ਆਈ ਤਾਜਾ ਵੱਡੀ ਖਬਰ 

ਜਦੋਂ ਦੀ ਪੰਜਾਬ ਦੇ ਵਿੱਚ ਮਾਨ ਸਰਕਾਰ ਆਈ ਹੈ ਉਦੋਂ ਤੋਂ ਹੀ ਮਾਨ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਸਿੱਖਿਆ ਖੇਤਰ ਦੇ ਵਿੱਚ ਸੁਧਾਰ ਕੀਤਾ ਜਾ ਸਕੇ l ਇਹੀ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਸਕੂਲਾਂ ਦਾ ਸੁਧਾਰ ਕੀਤਾ ਜਾ ਸਕੇ ਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਾਂਗ ਹੀ ਚੰਗਾ ਬਣਾਇਆ ਜਾ ਸਕੇ l ਦੂਜੇ ਪਾਸੇ ਪੰਜਾਬ ਦੇ ਕਈ ਅਜਿਹੇ ਵੀ ਸਕੂਲ ਹਨ, ਜਿੱਥੇ ਅਧਿਆਪਕਾਂ ਦੇ ਵੱਲੋਂ ਆਪਣੀ ਡਿਊਟੀ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਨਿਭਾਇਆ ਜਾ ਰਿਹਾ ਹੈ ਤੇ ਉਹ ਬੱਚਿਆਂ ਨਾਲ ਵੱਖੋ ਵੱਖਰੇ ਪ੍ਰਕਾਰ ਦੇ ਵਾਅਦੇ ਕਰਕੇ ਉਹਨਾਂ ਦੀ ਸਿੱਖਿਆ ਖੇਤਰ ਦੇ ਵਿੱਚ ਚੰਗੀ ਰੁਚੀ ਪੈਦਾ ਕਰ ਰਹੇ ਹਨ। ਇਸੇ ਵਿਚਾਲੇ ਹੁਣ ਪੰਜਾਬ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਬਾਰੇ ਦੱਸਾਂਗੇ ਜਿਹਨਾਂ ਦੇ ਵੱਲੋਂ ਆਪਣੇ ਸਕੂਲ ਦੇ ਵਿਦਿਆਰਥੀਆਂ ਨਾਲ ਕੀਤਾ ਵਾਅਵਾ ਪੂਰਾ ਕੀਤਾ ਗਿਆ ਹੈ l

ਉਹਨਾਂ ਲੱਖਾਂ ਰੁਪਏ ਖਰਚ ਕੇ ਵਿਦਿਆਰਥੀਆਂ ਨੂੰ ਜਹਾਜ ਦਾ ਝੂਠਾ ਦਵਾਇਆ ਗਿਆ l ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਫਿਰੋਜ਼ਪੁਰ ਦੇ ਜ਼ੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਾਂਜੀ ਇਹਨਾਂ ਚਰਚਾਵਾਂ ਦਾ ਮੁੱਖ ਕਾਰਨ ਇਹ ਹੈ ਕਿ ਇਸ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਵਿਦਿਆਰਥਣਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ l ਉਹਨਾਂ ਵੱਲੋਂ ਆਪਣਾ ਵਾਅਦਾ ਨਿਭਾਉਣ ਲਈ 2.80 ਲੱਖ ਰੁਪਏ ਆਪਣੀ ਜੇਬ ‘ਚੋਂ ਖਰਚ ਦਿੱਤੇ ਤੇ ਪ੍ਰੀਖਿਆ ਨਤੀਜਿਆਂ ਵਿਚ ਮੈਰੀਟ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਜਹਾਜ਼ ਦਾ ਝੂਟਾ ਦਵਾਇਆ।

ਦੱਸਦਿਆ ਕਿ ਇਸ ਸਕੂਲ ਦੀਆਂ 14 ਵਿਦਿਆਰਥਣਾਂ ਨੇ 3 ਦਿਨਾਂ ਲਈ ਦਿੱਲੀ ਦਾ ਵਿਦਿਅਕ ਦੌਰਾ ਕੀਤਾ। ਉਹ ਅੰਮ੍ਰਿਤਸਰ ਤੋਂ ਫ਼ਲਾਈਟ ਰਾਹੀਂ ਦਿੱਲੀ ਪਹੁੰਚੀਆਂ ਤੇ ਫ਼ਿਰ 10 ਜੂਨ ਨੂੰ ਹਵਾਈ ਜਹਾਜ਼ ਰਾਹੀਂ ਹੀ ਦਿੱਲੀ ਤੋਂ ਅੰਮ੍ਰਿਤਸਰ ਪਰਤੀਆਂ। ਇਸ ਦੇ ਪਿੱਛੇ ਦੀ ਕਹਾਣੀ ਵੀ ਹੁਣ ਪਾਠਕਾਂ ਦੇ ਨਾਲ ਸਾਂਝੀ ਕਰ ਲੈਦੇ ਹਾਂ l ਦਰਅਸਲ, ਬੋਰਡ ਪ੍ਰੀਖਿਆਵਾਂ ਵਿਚ ਸਕੂਲ ਦੀਆਂ ਵਿਦਿਆਰਥਣਾਂ ਮੈਰਿਟ ਹਾਸਲ ਨਹੀਂ ਕਰ ਪਾ ਰਹੀਆਂ ਸਨ ਤਾਂ 2021 ਵਿਚ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਐਲਾਨ ਕੀਤਾ ਕਿ ਮੈਰਿਟ ਵਿਚ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਉਹ ਮੂੰਹ ਮੰਗਿਆ ਇਨਾਮ ਦੇਣਗੇ।

ਜਿਸ ਤੋਂ ਬਾਅਦ ਇਸ ਸਕੂਲ ਦੀਆਂ 14 ਵਿਦਿਆਰਥੀਆਂ ਨੇ ਚੰਗਾ ਪੇਪਰਾਂ ਵਿੱਚ ਪ੍ਰਦਰਸ਼ਨ ਕਰਕੇ ਜਹਾਜ ਦੀ ਸੈਰ ਕੀਤੀ ਕੀਤੀ l ਪਰ ਇਸ ਦੌਰਾਨ ਖਾਸ ਗੱਲ ਇਹ ਸਾਹਮਣੇ ਆਈ ਕਿ ਇਸ ਸਕੂਲ ਦੇ ਮੁੱਖ ਅਧਿਆਪਕ ਨੇ ਆਪਣੇ ਸਕੂਲ ਇਹਨਾਂ ਸਾਰੀਆਂ ਵਿਦਿਆਰਥਨਾਂ ਦਾ ਖਰਚਾ ਆਪਣੀ ਜੇਬ ਵਿੱਚੋਂ ਕੀਤਾ, ਜਿਸ ਕਾਰਨ ਹੁਣ ਇਹਨਾਂ ਦੀਆਂ ਤਾਰੀਫਾਂ ਹਰ ਪਾਸੇ ਹੁੰਦੀਆਂ ਪਈਆਂ ਹਨ।