ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਭਾਰਤ ਦੇਸ਼ ਦੇ ਵਿੱਚ ਹੋ ਰਹੀਆਂ ਚੋਣਾਂ ਦੇ ਚਲਦੇ ਸਾਰਿਆਂ ਦਾ ਹੀ ਧਿਆਨ ਇਹਨਾਂ ਵੋਟਾਂ ਦੇ ਉੱਪਰ ਟਿਕਿਆ ਹੋਇਆ ਹੈ l ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਭਾਰਤੀਆਂ ਦੀਆਂ ਨਜ਼ਰਾਂ ਇਹਨਾਂ ਚੋਣਾਂ ਉੱਪਰ ਹੈ ਕਿ ਭਾਰਤ ਦੇਸ਼ ਦੇ ਵਿੱਚ ਹੁਣ ਕਿਹੜੀ ਪਾਰਟੀ ਦੀ ਸਰਕਾਰ ਬਣੇਗੀl ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਰੱਜ ਕੇ ਚੋਣ ਪ੍ਰਚਾਰ ਕੀਤਾ ਗਿਆ ਤੇ ਕਈ ਪ੍ਰਕਾਰ ਦੇ ਦਾਅਵੇ ਅਤੇ ਵਾਅਦੇ ਕੀਤੇ ਗਏ l ਸੋ ਜਿੱਥੇ ਇਹਨਾਂ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣੇ ਹਨ, ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ ਹਨ l
ਪਰ ਇਹਨਾਂ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਜੁੜੀ ਹੋਈ ਬੁਰੀ ਖਬਰ ਸਾਹਮਣੇ ਆਈ l ਦਰਅਸਲ ਡੋਨਾਲਡ ਟਰੰਪ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ, ਦਰਅਸਲ ਅਦਾਲਤ ਨੇ ਹਸ਼ ਮਨੀ ਮਾਮਲੇ ਦੇ ਸਾਰੇ 34 ਮਾਮਲਿਆਂ ਵਿੱਚ ਡੋਨਾਲਡ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ l ਟਰੰਪ ਨੂੰ ਅਡਲਟ ਸਟਾਰ ਸਟੌਰਮੀ ਡੈਨੀਅਲਸ ਨੂੰ ਚੁੱਪ ਕਰਾਉਣ ਲਈ ਕੀਤੇ ਗਏ ਭੁਗਤਾਨਾਂ ਨੂੰ ਛੁਪਾਉਣ ਲਈ ਕਾਰੋਬਾਰੀ ਰਿਕਾਰਡਾਂ ‘ਚ ਹੇਰਾਫੇਰੀ ਕਰਨ ਦੇ 34 ਮਾਮਲਿਆਂ ਦਾ ਦੋਸ਼ੀ ਪਾਇਆ ਗਿਆ । ਰਿਪਬਲਿਕਨ ਪਾਰਟੀ ਦੇ ਸੀਨੀਅਰ ਨੇਤਾ ਦੀ ਸਜ਼ਾ ‘ਤੇ ਹੁਣ 11 ਜੁਲਾਈ 2024 ਨੂੰ ਸੁਣਵਾਈ ਹੋਵੇਗੀ।
ਉੱਥੇ ਹੀ ਅਦਾਲਤ ਵੱਲੋਂ ਦਿੱਤੇ ਗਏ ਇਸ ਫੈਸਲੇ ਤੋਂ ਬਾਅਦ ਟਰੰਪ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ l ਜਿਊਰੀ ਦੇ ਇਸ ਫੈਸਲੇ ਦੀ ਟਰੰਪ ਨੇ ਸਖ਼ਤ ਨਿੰਦਾ ਕਰਦਿਆਂ ਇਸ ਨੂੰ “ਨਿਰਾਸ਼ਾਜਨਕ” ਤੇ “ਧਾਂਧਲੀ” ਆਖ ਦਿੱਤਾ l ਟਰੰਪ ਨੇ ਅਦਾਲਤ ਤੋਂ ਬਾਹਰ ਜਾਣ ਮਗਰੋਂ ਕਿਹਾ ਕਿ ਮੈਂ ਬਹੁਤ ਬੇਕਸੂਰ ਆਦਮੀ ਹਾਂ, ਮੇਰੇ ਉੱਪਰ ਲੱਗੇ ਸਾਰੇ ਝੂਠ ਬੇਬੁਨਿਆਦੀ ਹਨ ।
ਉਨ੍ਹਾਂ ਕਿਹਾ ਕਿ ਅਸਲ ਫੈਸਲਾ 5 ਨਵੰਬਰ ਨੂੰ ਜਨਤਾ ਹੀ ਲੈਣ ਵਾਲੀ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਟਰੰਪ ਵੱਡੀਆਂ ਮੁਸੀਬਤਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਪਏ ਹਨ l ਉਧਰ ਅਮਰੀਕਾ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਵੀ ਇਸ ਦਾ ਖਾਸਾ ਪ੍ਰਭਾਵ ਵੇਖਣ ਨੂੰ ਮਿਲੇਗਾ।
Previous Postਪਤਨੀ ਨੇ ਆਪਣੇ ਪਤੀ ਦਾ ਖੁਦ ਹੀ ਕਰਵਾ ਦਿੱਤਾ ਦੂਜਾ ਵਿਆਹ , ਕਾਰਨ ਜਾਣ ਰਹੇ ਜਾਵੋਗੇ ਹੱਕੇ ਬੱਕੇ
Next Postਚਲ ਰਹੇ ਵਿਆਹ ਚ ਲਾੜੇ ਨੇ ਕੀਤੀ ਅਜਿਹੀ ਹਰਕਤ , ਬਣਿਆ ਜੰਗ ਦਾ ਮੈਦਾਨ ਚਲੀਆਂ ਕੁਰਸੀਆਂ ਤੇ ਡੰਡੇ