ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਬੰਦਾ ਬੇਸ਼ੱਕ ਗਰੀਬ ਹੋਵੇ, ਪਰ ਉਸਦੀ ਨੀਅਤ ਮਾੜੀ ਨਾ ਹੋਵੇ, ਕਿਉਂਕਿ ਮਾੜੀ ਨੀਅਤ ਵਾਲਾ ਸ਼ਖਸ ਜਿੱਥੇ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਨਹੀਂ ਜੀ ਪਾਉਂਦਾ, ਉਥੇ ਹੀ ਉਸਦੀ ਜ਼ਿੰਦਗੀ ਵਿੱਚ ਉਸ ਦੀ ਇਸ ਆਦਤ ਕਾਰਨ ਉਸ ਨੂੰ ਕਈ ਪ੍ਰਕਾਰ ਦੀਆਂ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਅਜਿਹੇ ਲੋਕਾਂ ਨੇ ਕੰਜੂਸੀ ਕੀਤੀ ਉਨਾਂ ਦਾ ਹਸ਼ਰ ਅੰਤ ਵਿੱਚ ਮਾੜਾ ਹੀ ਹੋਇਆ। ਹੁਣ ਤੁਹਾਨੂੰ ਆਜ਼ਾਦ ਭਾਰਤ ਤੇ ਇੱਕ ਅਜਿਹੇ ਅਰਬਪਤੀ ਵਿਅਕਤੀ ਦੀ ਕਹਾਣੀ ਦੱਸਾਂਗੇ, ਜਿਸ ਕੋਲ ਪੈਸਾ ਤਾਂ ਬਹੁਤ ਸੀ, ਪਰ ਇਹ ਸ਼ਖਸ ਅੱਤ ਦਾ ਕੰਜੂਸ ਸੀ ਤੇ ਇਸੇ ਕੰਜੂਸੀ ਕਾਰਨ ਉਸ ਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਅਮੀਰਾਂ ਵਾਲੀ ਜ਼ਿੰਦਗੀ ਨਹੀਂ ਬਤੀਤ ਕੀਤੀ l
ਦੱਸਦਿਆ ਕਿ 1947 ਵਿਚ ਜਦੋਂ ਦੇਸ਼ ਆਜ਼ਾਦ ਹੋਇਆ, ਉਦੋਂ ਹੈਦਰਾਬਾਦ ਦੇ ਨਿਜਾਮ ਮੀਰ ਉਸਮਾਨ ਅਲੀ ਭਾਰਤ ਦੇ ਸਭ ਤੋਂ ਅਮੀਰ ਸ਼ਖਸ ਸਨ। ਉਸ ਸਮੇਂ ਉਨ੍ਹਾਂ ਦੀ ਕੁੱਲ ਜਾਇਦਾਦ 17.5 ਲੱਖ ਕਰੋੜ ਰੁਪਏ ਮਾਪੀ ਗਈ ਸੀ। ਨਿਜਾਮ ਕੋਲ 20 ਲੱਖ ਪੌਂਡ ਤੋਂ ਜ਼ਿਆਦਾ ਤਾਂ ਸਿਰਫ ਕੈਸ਼ ਸੀ। ਇਸ ਤੋਂ ਇਲਾਵਾ ਬੇਸ਼ੁਮਾਰ ਹੀਰੇ, ਮੋਤੀ, ਸੋਨਾ ਤੇ ਜਵਾਹਰਾਤ ਸਨ। ਉਨ੍ਹਾਂ ਨੂੰ ਆਜ਼ਾਦ ਭਾਰਤ ਦਾ ਪਹਿਲਾ ਅਰਬਪਤੀ ਵੀ ਕਿਹਾ ਗਿਆ। ਇੰਨਾ ਕੁਝ ਹੋਣ ਦੇ ਬਾਵਜੂਦ ਨਿਜਾਮ ਆਪਣੀ ਕੰਜੂਸੀ ਲਈ ਬਦਨਾਮ ਸੀ। ਨਿਜਾਮ ਦੀ ਕੰਜੂਸੀ ਦਾ ਆਲਮ ਇਹ ਸੀ ਕਿ ਉਹ ਲੋਕਾਂ ਦੀ ਝੂਠੀ ਸਿਗਰਟ ਤੱਕ ਨਹੀਂ ਛੱਡਦੇ ਸਨ।
ਇਤਿਹਾਸਕਾਰ ਡੋਮਿਨਿਕ ਲਾਪੀਅਰ ਤੇ ਲੈਰੀ ਕਾਲਿਨਸ ਆਪਣੀ ਮਸ਼ਹੂਰ ਕਿਤਾਬ ‘ਫ੍ਰੀਡਮ ਐਟ ਮਿਡਨਾਈਟ’ ਵਿਚ ਲਿਖਦੇ ਹਨ ਕਿ ਮੀਰ ਉਸਮਾਨ ਆਪਣੀ ਕੰਜੂਸੀ ਲਈ ਬਦਨਾਮ ਸਨ। ਉਨ੍ਹਾਂ ਦੇ ਘਰ ਕੋਈ ਮਹਿਮਾਨ ਆਉਂਦਾ ਤੇ ਆਪਣੀ ਬੁਝੀ ਹੋਈ ਸਿਗਰਟ ਛੱਡ ਜਾਂਦਾ ਤਾਂ ਨਿਜਾਮ ਐਸ਼ਟ੍ਰੇ ਤੋਂ ਉਹ ਝੂਠੀ ਦੇ ਬੁਝੀ ਸਿਗਰਟ ਉਠਾ ਕੇ ਪੀਣ ਲੱਗਦੇ।
ਆਪਣੇ ਕੋਲ ਸਭ ਤੋਂ ਸਸਤੀ ਸਿਗਰਟ ਰੱਖਦੇ ਸਨ। ਉਹ ਆਪਣੀ ਜ਼ਿੰਦਗੀ ਦੇ ਵਿੱਚ ਸਧਾਰਨ ਜੀਵਨ ਬਤੀਤ ਕਰਦੇ ਸੀ ਤੇ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਸਨ ਜੋ ਹਲਕੀਆਂ ਤੇ ਸਸਤੀਆਂ ਹੁੰਦੀਆਂ ਸਨ l ਇਨਾ ਹੀ ਨਹੀਂ ਉਹਨਾਂ ਕੋਲੇ ਸੋਨੇ ਤੇ ਚਾਂਦੀ ਦੇ ਬੇਸ਼ੁਮਾਰ ਬਰਤਨ ਸਨ, ਜਿਸ ਵਿੱਚ ਲਗਭਗ 200 ਬੰਦੇ ਇਕੱਠੇ ਬੈਠ ਕੇ ਖਾਣਾ ਖਾ ਸਕਦੇ ਸੀ l ਪਰ ਉਹਨਾਂ ਦੀ ਇਸੇ ਕੰਜੂਸੀ ਦੀ ਆਦਤ ਕਾਰਨ ਉਹ ਖੁਦ ਟੀਨ ਦੇ ਭਾਂਡਿਆਂ ਵਿੱਚ ਖਾਣਾ ਖਾਂਦੇ ਸਨ ਤਾਂ ਜੋ ਸੋਨੇ ਤੇ ਚਾਂਦੀ ਦੇ ਭਾਂਡੇ ਖਰਾਬ ਨਾ ਹੋ ਜਾਣ l
Home ਤਾਜਾ ਖ਼ਬਰਾਂ ਆਜ਼ਾਦ ਭਾਰਤ ਦਾ ਪਹਿਲਾ ਅਰਬਪਤੀ ਅਵੱਲ ਦਰਜੇ ਦਾ ਸੀ ਕੰਜੂਸ ਬੰਦਾ , ਸੋਨੇ ਦੇ ਭਾਂਡੇ ਛੱਡ ਖਾਂਦਾ ਸੀ ਟੀਨ ਦੇ ਬਰਤਨਾਂ ਚ ਭੋਜਨ
ਤਾਜਾ ਖ਼ਬਰਾਂਮਨੋਰੰਜਨ
ਆਜ਼ਾਦ ਭਾਰਤ ਦਾ ਪਹਿਲਾ ਅਰਬਪਤੀ ਅਵੱਲ ਦਰਜੇ ਦਾ ਸੀ ਕੰਜੂਸ ਬੰਦਾ , ਸੋਨੇ ਦੇ ਭਾਂਡੇ ਛੱਡ ਖਾਂਦਾ ਸੀ ਟੀਨ ਦੇ ਬਰਤਨਾਂ ਚ ਭੋਜਨ
Previous Postਵਿਆਹ ਤੋਂ 4 ਦਿਨ ਬਾਅਦ ਹੀ ਲਾੜੀ ਦੀ ਹੋਈ ਭੇਤਭਰੇ ਹਾਲਾਤਾਂ ਚ ਮੌਤ , ਬਾਥਰੂਮ ਚੋਂ ਮਿਲੀ ਲਾਸ਼
Next Postਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਪਤੀ ਦੀ ਬਜਾਏ ਸੱਸ ਨੂੰ ਨਾਲ ਰੱਖਣਾ ਚਾਹੁੰਦੀ ਹੈ ਨੂੰਹ