ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੀ ਹੋਈ ਮੌਤ , ਏਨੇ ਸਾਲਾਂ ਦੀ ਉਮਰ ਚ ਦੁਨੀਆ ਨੂੰ ਕਿਹਾ ਅਲਵਿਦਾ

ਆਈ ਤਾਜਾ ਵੱਡੀ ਖਬਰ
 
ਜਿਵੇਂ ਜਿਵੇਂ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਤਬਦੀਲੀਆਂ ਆਉਂਦੀਆਂ ਪਈਆਂ ਹਨ, ਉਸਦੇ ਚਲਦੇ ਮਨੁੱਖ ਕਈ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਪੀੜਿਤ ਹੁੰਦਾ ਪਿਆ ਹੈ ਤੇ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਦਲ ਰਹੀਆਂ ਖਾਣ ਪੀਣ ਤੇਰੇ ਸਹਿਣ ਦੀਆਂ ਆਦਤਾਂ ਮਨੁੱਖ ਦੀ ਉਮਰ ਨੂੰ ਵੀ ਛੋਟਾ ਕਰ ਰਹੀਆਂ ਹਨ l ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਇਹ ਗੱਲ ਆਖੀ ਜਾਂਦੀ ਹੈ ਕਿ ਜਿਹੜਾ ਇਨਸਾਨ 100 ਸਾਲ ਜੀ ਲੈਂਦਾ ਹੈ, ਉਹ ਬੜਾ ਕਰਮਾ ਭਾਗਾਂ ਵਾਲਾ ਹੁੰਦਾ ਹੈ l ਅੱਜ ਕੱਲ ਜਿਵੇਂ ਜਿਵੇਂ ਮਨੁੱਖ ਦੀ ਉਮਰ ਘੱਟ ਰਹੀ, ਉਸੇ ਤਰੀਕੇ ਦੇ ਨਾਲ ਇਸ ਧਰਤੀ ਉੱਪਰ ਲੰਬੀ ਉਮਰ ਜਿਉਣ ਵਾਲਿਆਂ ਦੀ ਗਿਣਤੀ ਵੀ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਇਸੇ ਵਿਚਾਲੇ ਇੱਕ ਹੋਰ ਮੱਧਭਾਗੀ ਖਬਰ ਸਾਹਮਣੇ ਆਈ ਜਿੱਥੇ ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ , ਇਹ ਬਜ਼ੁਰਗ 114 ਸਾਲਾਂ ਦੀ ਉਮਰ ਵਿੱਚ ਇਸ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਦਲੇਲ ਅਲਵਿਦਾ ਆਖ ਗਿਆ l

ਦੱਸਦਈਏ ਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਜੁਆਨ ਵਿਸੇਂਟ ਪੇਰੇਜ਼ ਮੋਰਾ ਦੀ ਮੌਟ ਹੋ ਗਈ । ਉਨ੍ਹਾਂ ਨੇ 114 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ । ਉਹਨਾਂ ਬਾਰੇ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜੁਆਨ ਵੈਨੇਜ਼ੁਏਲਾ ਦਾ ਰਹਿਣ ਵਾਲਾ ਸੀ। ਉਨਾਂ ਦੀ ਲੰਬੀ ਉਮਰ ਦੇ ਕਾਰਨ ਉਹਨਾਂ ਦੇ ਚਰਚੇ ਪੂਰੀ ਦੁਨੀਆਂ ਭਰ ਦੇ ਵਿੱਚ ਸੀ l ਫਰਵਰੀ 2022 ਵਿੱਚ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵੱਲੋਂ ਉਸਨੂੰ ਸਭ ਤੋਂ ਬਜ਼ੁਰਗ ਵਿਅਕਤੀ ਘੋਸ਼ਿਤ ਕੀਤਾ ਗਿਆ ਸੀ, ਜਦੋਂ ਉਨਾਂ ਦਾ ਨਾਮ ਇਸ ਵਿੱਚ ਦਰਜ ਕੀਤਾ ਗਿਆ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 112 ਸਾਲ 253 ਦਿਨ ਸੀ।

ਉਥੇ ਹੀ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜੁਆਨ ਦੀ ਮੌਤ ਦੀ ਘੋਸ਼ਣਾ ਕੀਤੀ, ਜਿਸ ਤੋਂ ਬਾਅਦ ਉਨਾਂ ਦੇ ਨਾਲ ਜੁੜੇ ਹੋਏ ਫੋਲੋਅਰਸ ਦੇ ਵੱਲੋਂ ਇਸ ਬਜ਼ੁਰਗ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ । ਜੁਆਨ ਦਾ ਜਨਮ 27 ਮਈ 1909 ਨੂੰ ਹੋਇਆ ਸੀ

ਉਸਦੇ 11 ਪੁੱਤਰ, 41 ਪੋਤੇ-ਪੋਤੀਆਂ, 18 ਪੜਪੋਤੇ ਅਤੇ 12 ਪੜ ਪੜ ਪੋਤੇ-ਪੋਤੀਆਂ ਹਨ। ਗਿਨੀਜ਼ ਦੀ ਰਿਪੋਰਟ ਮੁਤਾਬਕ ਜੁਆਨ ਵਿਸੇਂਟ ਪੇਸ਼ੇ ਤੋਂ ਕਿਸਾਨ ਸੀ। ਵਿਸੇਂਟ ਨੇ ਦੱਸਿਆ ਸੀ ਕਿ ਉਸ ਦੀ ਲੰਬੀ ਉਮਰ ਦਾ ਰਾਜ਼ ਸਖ਼ਤ ਮਿਹਨਤ, ਸਮੇਂ ਸਿਰ ਆਰਾਮ ਕਰਨਾ ਅਤੇ ਹਰ ਰੋਜ਼ ਇੱਕ ਗਲਾਸ ਗੰਨੇ ਦਾ ਰੱਸ ਪੀਣਾ ਹੈ। ਇਹ ਬਜ਼ੁਰਗ ਜਵਾਨੀ ਦੇ ਵਿੱਚ ਆਪਣੀ ਚੰਗੀ ਸਿਹਤ ਨੂੰ ਲੈ ਕੇ ਕਾਫੀ ਅਲਰਟ ਰਹਿੰਦਾ ਸੀ ਇਹੀ ਕਾਰਨ ਸੀ ਕਿ ਇਹ ਬਜ਼ੁਰਗ ਐਨੀ ਲੰਬੀ ਉਮਰ ਭੋਗ ਕੇ ਇਸ ਸੰਸਾਰ ਨੂੰ ਸਦਾ ਸਦਾ ਦੇ ਲਈ ਅੱਜ ਅਲਵਿਦਾ ਆਖ ਗਿਆ l