ਆਈ ਤਾਜਾ ਵੱਡੀ ਖਬਰ
ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l ਇਸ ਵਿਸ਼ਵ ਵਿੱਚ ਅਜਿਹੇ ਬਹੁਤ ਸਾਰੇ ਦੇਸ਼ ਹਨ, ਜਿਨਾਂ ਵੱਲੋਂ ਆਪਣੇ ਦੇਸ਼ ਦੇ ਵਿੱਚ ਵੱਖੋ ਵੱਖਰੇ ਢੰਗ ਦੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ l ਕਈ ਚੀਜ਼ਾਂ ਤਾਂ ਅਜਿਹੀਆਂ ਤਿਆਰ ਹੁੰਦੀਆਂ ਹਨ ਜੋ ਸਭ ਦਾ ਧਿਆਨ ਖਿੱਚਦੀਆਂ ਹਨ l ਇੱਕ ਅਜਿਹੇ ਹੀ ਦੇਸ਼ ਬਾਰੇ ਦੱਸਾਂਗੇ, ਜਿੱਥੇ ਇੱਕ ਬਿਲਡਿੰਗ ਦੇ ਅੰਦਰੋਂ ਟਰੇਨ ਲੰਘਦੀ ਹੈ, ਇਨਾ ਹੀ ਨਹੀਂ ਸਗੋਂ ਇਸ ਬਿਲਡਿੰਗ ਦੇ ਪੰਜਵੇ ਫਲੋਰ ਦੇ ਉੱਪਰ ਪੈਟਰੋਲ ਪੰਪ ਵੀ ਬਣਾਇਆ ਹੋਇਆ ਹੈ। ਇਹ ਖੂਬਸੂਰਤ ਸ਼ਹਿਰ ਚੀਨ ਦੇ ਵਿੱਚ ਹੈ , ਜਿਸਦਾ ਨਾਮ ਚੋਂਗਕਿੰਗ ਹੈ। ਇਸ ਸ਼ਹਿਰ ਵਿੱਚ ਤੁਹਾਨੂੰ ਬਹੁਤ ਸਾਰੀਆਂ ਵਿਲੱਖਣ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ l ਇਸ ਸ਼ਹਿਰ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਵੀਡੀਓਜ ਨੂੰ ਦੇਖਣ ਤੋਂ ਬਾਅਦ ਲੋਕ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਦੇ ਹਨ। ਹੁਣ ਤੁਹਾਨੂੰ ਇਸ ਬਿਲਡਿੰਗ ਬਾਰੇ ਦੱਸਦੇ ਹਾਂ ਕਿ ਮੋਨੋਰੇਲ ਚੀਨ ਦੇ ਚੋਂਗਕਿੰਗ ਸ਼ਹਿਰ ਯੂਜ਼ੋਂਗ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੇ ਅੰਦਰੋਂ ਲੰਘਦੀ ਹੈ। ਇਹ ਰਿਹਾਇਸ਼ੀ ਇਮਾਰਤ 19 ਮੰਜ਼ਿਲਾ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕ ਇਸ ਨੂੰ ਚੀਨ ਦਾ ਸਭ ਤੋਂ ਅਨੋਖਾ ਰੇਲ ਰੂਟ ਕਹਿੰਦੇ ਹਨ। ਇਹ ਚੋਂਗਕਿੰਗ, ਚੀਨ ਦੀ ਰੇਲ ਆਵਾਜਾਈ ਜਨਤਕ ਮੈਟਰੋ ਪ੍ਰਣਾਲੀ ਹੈ, ਜੋ ਕਿ ਚੋਂਗਕਿੰਗ ਰੇਲ ਟ੍ਰਾਂਜ਼ਿਟ ਲਿਮਟਿਡ ਕਾਰਪੋਰੇਸ਼ਨ ਦੁਆਰਾ ਚਲਾਈ ਜਾਂਦੀ ਹੈ।
ਇਸ ਦਾ ਸੰਚਾਲਨ ਨਵੰਬਰ 2004 ਵਿੱਚ ਸ਼ੁਰੂ ਹੋਇਆ ਸੀ। ਅਕਸਰ ਹੀ ਦੁਨੀਆਂ ਦੇ ਵਿੱਚ ਚੀਨੀ ਇੰਜੀਨੀਅਰਾਂ ਦੀ ਆ ਤਾਰੀਫਾਂ ਕੀਤੀਆਂ ਜਾਂਦੀਆਂ ਹਨ ਤੇ ਚੀਨ ਨੇ ਅਜਿਹੀਆਂ ਬਹੁਤ ਸਾਰੀਆਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਬਣਾਈਆਂ ਹਨ ਜੋ ਉਨਾਂ ਦੀ ਕਲਾ ਦੀ ਤਾਂ ਪ੍ਰਦਰਸ਼ਨੀ ਕਰਦੀਆਂ ਹੀ ਕਰਦੀਆਂ ਹਨ ਬਲਕਿ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਹਨ l ਸੋ ਇਹਨਾਂ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਚੀਨ ਦਾ ਇਹ ਸ਼ਹਿਰ ਖੂਬ ਚਰਚਾਵਾਂ ਦੇ ਵਿੱਚ ਹੈ ਜਿਸ ਨੂੰ ਮਾਊਂਟੇਨ ਸਿਟੀ ਕਿਹਾ ਜਾਂਦਾ ਹੈ l ਚੋਂਗਕਿੰਗ ਸ਼ਹਿਰ ਪਹਾੜਾਂ ‘ਤੇ ਸਥਿਤ ਹੈ।
ਇੰਨੀ ਉਚਾਈ ‘ਤੇ ਸਥਿਤ ਸ਼ਹਿਰ ਦੀਆਂ ਤਸਵੀਰਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਇਹ ਸ਼ਹਿਰ ਚੀਨ ਦੀਆਂ ਹੋਰ ਇਮਾਰਤਾਂ ਦੇ ਮੁਕਾਬਲੇ 30ਵੀਂ ਮੰਜ਼ਿਲ ‘ਤੇ ਸਥਿਤ ਹੈ। ਇਹ ਸ਼ਹਿਰ ਪਹਾੜਾਂ ਨੂੰ ਕੱਟ ਕੇ ਵਸਾਇਆ ਗਿਆ ਹੈ। ਇੰਨੀ ਉਚਾਈ ‘ਤੇ ਹੋਣ ਦੇ ਬਾਵਜੂਦ ਸ਼ਹਿਰ ‘ਚ ਸਾਰੀਆਂ ਸਹੂਲਤਾਂ ਮੌਜੂਦ ਹਨ। ਸੋ ਇਸ ਸ਼ਹਿਰ ਦੀ ਇੱਕ ਆਪਣੀ ਵੱਖਰੀ ਖੂਬਸੂਰਤੀ ਹੈ, ਜਿਸ ਕਾਰਨ ਆਏ ਦਿਨ ਸੋਸ਼ਲ ਮੀਡੀਆ ਦੇ ਉੱਪਰ ਕਈ ਪ੍ਰਕਾਰ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਤੇ ਲੋਕ ਇਹਨਾਂ ਦੀਆਂ ਕਾਫੀ ਤਾਰੀਫਾਂ ਵੀ ਕਰਦੇ ਹਨ।
Previous Postਇਸ ਵਿਆਹ ਦੇ ਹੋ ਰਹੇ ਸਭ ਪਾਸੇ ਚਰਚੇ , ਸਿਰਫ 1 ਰੁਪਏ ਚ ਹੋਇਆ ਵਿਆਹ
Next Postਇਸ ਦਿਨ ਤੋਂ ਖੁੱਲਣ ਜਾ ਰਹੇ ਹੇਮਕੁੰਟ ਸਾਹਿਬ ਦੇ ਕਪਾਟ, ਸਿੱਖ ਸ਼ਰਧਾਲੂਆਂ ਲਈ ਆਈ ਵੱਡੀ ਖੁਸ਼ਖਬਰੀ