ਆਈ ਤਾਜਾ ਵੱਡੀ ਖਬਰ
ਕੁਦਰਤ ਦੀ ਝੋਲੀ ਵਿੱਚ ਵੱਖ-ਵੱਖ ਪ੍ਰਕਾਰ ਦੇ ਰੁੱਖ ਤੇ ਬੂਟੇ ਹਨ, ਜਿਹੜੇ ਮਨੁੱਖ ਨੂੰ ਕਈ ਪ੍ਰਕਾਰ ਦੇ ਲਾਭ ਦਿੰਦੇ ਹਨ । ਪਰ ਹੁਣ ਦੁਨੀਆਂ ਦੇ ਇੱਕ ਅਜਿਹੇ ਖਤਰਨਾਕ ਦਰਖਤ ਦਾ ਜ਼ਿਕਰ ਕਰਾਂਗੇ, ਜਿਸ ਉੱਪਰ ਉੱਗਦੇ ਹਨ ਗਰਨੇਡ, ਜਿਹੜੇ ਮਨੁੱਖੀ ਸਰੀਰ ਵਿੱਚ ਕਈ ਛੇਕ ਕਰ ਸਕਦੇ ਹਨ l ਕੁਦਰਤ ਦੀ ਝੋਲੀ ਵਿੱਚ ਲਗੇ ਹੋਏ ਦਰਖਤਾਂ ਦੀਆਂ ਕਈ ਕਿਸਮਾਂ ਹਨ, ਹਰੇਕ ਦਰੱਖਤ ਆਪਣੀ ਖਾਸੀਅਤ ਦੀ ਵਜ੍ਹਾ ਤੋਂ ਜਾਣੇ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਦਰੱਖਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਬਹੁਤ ਸਾਰੇ ਲੋਕ ਖਤਰਨਾਕ ਟਰੀ ਵਜੋਂ ਵੀ ਜਾਣਦੇ ਹਨ ।
ਇਹ ਦਰੱਖਤ ਹੈ ਸੈਂਡ ਬਾਕਸ ਟ੍ਰੀ। ਇਸ ਦਰੱਖਤ ਦਾ ਸਾਇੰਟਿਫਿਕ ਨਾਂ ਹੁਰਾਂ ਕਰੈਪੀਟਾਂਸ ਹੈ। ਇਸ ਨੂੰ ਪੋਸਮਵੁੱਡ, ਮੰਕੀ ਨੋ ਕਲਾਇੰਬ ਜਾਂ ਜਾਬਿਲੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੂਲ ਤੌਰ ਤੋਂ ਨਾਰਥ ਤੇ ਸਾਊਥ ਅਮਰੀਕਾ ਦੇ ਟ੍ਰਾਪਿਕਲ ਖੇਤਰਾਂ ਵਿਚ ਪਾਇਆ ਜਾਂਦਾ ਹੈ।ਇਸ ਤੋਂ ਇਲਾਵਾ ਇਹ ਦਰੱਖਤ ਅਮੇਜਨ ਦੇ ਰੇਨਫਾਰੈਸਟ ਵਿਚ ਵੀ ਪਾਇਆ ਜਾਂਦਾ ਹੈ। ਇਸ ਦੁਨੀਆ ਵਿੱਚ ਇਸ ਦਰਖਤ ਨੂੰ ਸਭ ਤੋਂ ਖਤਰਨਾਕ ਦਰਖਤ ਆਖਿਆ ਜਾਂਦਾ ਹੈ ਹੁਣ ਇਸ ਵਿਸ਼ੇ ਦੀ ਵਜਹਾ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
ਇਸ ਦਰੱਖਤ ‘ਚ ਲੱਗਣ ਵਾਲਾ ਫਲ ਨੈਚੁਰਲ ਗ੍ਰੇਨੇਡ ਹੈ ।ਇਹ ਦਰੱਖਤ 60 ਮੀਟਰ ਤੱਕ ਲੰਬਾ ਹੋ ਸਕਦਾ ਹੈ। ਨਾਲ ਹੀ ਇਸ ਦੀਆਂ ਪੱਤੀਆਂ 60 ਸੈਂਟੀਮੀਟਰ ਤੱਕ ਵੱਡੀਆਂ ਹੋ ਸਕਦੀਆਂ ਹਨ। ਇਸ ਦਰੱਖਤ ਵਿਚ 2 ਤਰ੍ਹਾਂਦੇ ਫੁੱਲ ਉਗਦੇ ਹਨ।
ਮੇਲ ਫਲਾਵਰਸ ਦਰੱਖਤ ਦੇ ਲੰਬੇ ਕੰਢਿਆਂ ਵਿਚ ਉਗਦੇ ਹਨ ਜਦੋਂ ਕਿ ਫੀਮੇਲ ਫਲਾਵਰਸ ਇਸ ਦੀਆਂ ਪੱਤੀਆਂ ਵਿਚ। ਇਸ ਦਰੱਖਤ ਤੇ ਕੰਢੇ ਇੰਨੇ ਜਿਆਦਾ ਤਿੱਖੇ ਹੁੰਦੇ ਹਨ ਕਿ ਇਹ ਮਨੁੱਖ ਦੇ ਸਰੀਰ ਵਿੱਚ ਕਈ ਸ਼ੇਖ ਕਰ ਸਕਦੇ ਹਨ। ਇਹੀ ਇੱਕ ਵੱਡਾ ਕਾਰਨ ਹੈ ਕਿ ਅਜਿਹੇ ਦਰਖਤਾਂ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ l
Previous Postਹਰਿਆਣਾ ਦੀ ਮੱਝ ਨੇ ਪੰਜਾਬ ਚ ਬਣਾਇਆ ਰਿਕਾਰਡ , ਮੇਲੇ ਚ ਏਨੇ ਲੀਟਰ ਦੁੱਧ ਦੇ ਕੇ ਜਿਤਿਆ ਟਰੈਕਟਰ
Next Postਇਸ ਜੋੜੇ ਨੇ ਪੂਰੀ ਜਿੰਦਗੀ ਨਿਭਾਇਆ ਇਕ ਦੂਜੇ ਦਾ ਸਾਥ , ਹੁਣ ਅਚਾਨਕ ਇਸ ਤਰਾਂ ਇਕੱਠਿਆਂ ਤੋੜਿਆ ਦਮ