ਆਈ ਤਾਜਾ ਵੱਡੀ ਖਬਰ
ਇਸ ਸਮਾਜ ਦੇ ਵਿੱਚ ਦੋ ਪ੍ਰਕਾਰ ਦੇ ਲੋਕ ਹਨ ਸ਼ਾਕਾਹਾਰੀ ਤੇ ਮਾਸਾਹਾਰੀ l ਭਾਰਤ ਦੇਸ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਦੇਸ਼ ਦੇ ਵਿੱਚ ਜਿਆਦਾਤਰ ਲੋਕ ਸ਼ਾਕਾਹਾਰੀ ਹਨ,ਅਜਿਹੇ ਲੋਕ ਮਾਸ ਮੱਛੀ ਦੀ ਵਰਤੋਂ ਬਿਲਕੁਲ ਨਹੀਂ ਕਰਦੇ, ਬਲਕਿ ਉਹਨਾਂ ਦੇ ਲਈ ਮਾਸ ਮੱਛੀ ਖਾਣਾ ਇੱਕ ਵੱਡਾ ਪਾਪ ਹੁੰਦਾ ਹੈ l ਪਰ ਹੁਣ ਇਕ ਅਜਿਹੇ ਸ਼ਾਕਾਹਾਰੀ ਪਰਿਵਾਰ ਦੀ ਗੱਲ ਕਰਾਂਗੇ, ਜਿਸ ਸ਼ਾਕਾਹਾਰੀ ਪਰਿਵਾਰ ਦੇ ਵੱਲੋਂ ਚਿੱਲੀ ਪਨੀਰ ਮੰਗਵਾਇਆ ਗਿਆ ਸੀ ਪਰ ਗਲਤੀ ਦੇ ਨਾਲ ਉਹ ਜੇਕਰ ਖਾ ਗਏ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਸਟੇਸ਼ਨ ਤੱਕ ਪਹੁੰਚ ਗਿਆ l ਇਹ ਇਨੀ ਵੱਡੀ ਗਲਤੀ ਆਨਲਾਈਨ ਫੂਡ ਡਿਲੀਵਰ ਐਪ ਦੇ ਜਰੀਏ ਹੋਈ ਹੈ l
ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਵੀਡੀਓਜ ਵਾਇਰਲ ਹੁੰਦੀਆਂ ਰਹਿੰਦੀਆਂ ਹਨ , ਜਿਸ ‘ਚ ਲੋਕ ਫੂਡ ਐਪ ‘ਤੇ ਆਰਡਰ ਕੀਤੇ ਭੋਜਨ ਨੂੰ ਵੱਖ-ਵੱਖ ਤਰੀਕੇ ਨਾਲ ਡਿਲੀਵਰ ਦੀਆਂ ਸ਼ਿਕਾਇਤਾਂ ਕਰਦੇ ਨਜ਼ਰ ਆਉਂਦੇ ਹਨ । ਅਜਿਹਾ ਹੀ ਹੁਣ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜੇ ਭਾਰਤ ਦੇਸ਼ ਦੇ ਲਖਨਊ ਤੋਂ ਸਾਹਮਣੇ ਆਇਆ l ਜਿੱਥੇ ਦੇ ਰਹਿਣ ਵਾਲੇ ਇੱਕ ਸ਼ਾਕਾਹਾਰੀ ਪਰਿਵਾਰ ਨੇ Swiggy Food ਐਪ ਤੋਂ ਚਿਲੀ ਪਨੀਰ ਮੰਗਵਾਇਆ ਤੇ ਇਸ ਦੀ ਬਜਾਏ ਉਨ੍ਹਾਂ ਨੂੰ ਚਿੱਲੀ ਚਿਕਨ ਭੇਜਿਆ ਗਿਆ।
ਜਿਸ ਤੋਂ ਹੁਣ ਪਰਿਵਾਰ ਕਾਫੀ ਨਰਾਜ਼ ਨਜ਼ਰ ਆਉਂਦਾ ਪਿਆ ਹੈ ਤੇ ਉਹਨਾਂ ਵੱਲੋਂ ਇਹ ਮਾਮਲਾ ਪੁਲਿਸ ਥਾਣੇ ਤੱਕ ਵਿੱਚ ਦਰਜ ਕਰਵਾ ਦਿੱਤਾ ਹੈ। ਇਹ ਘਟਨਾ ਕਥਿਤ ਤੌਰ ‘ਤੇ 9 ਅਕਤੂਬਰ ਨੂੰ ਵਾਪਰੀ ਜਦੋਂ ਪਰਿਵਾਰ ਨੇ ਇੱਕ ਚੀਨੀ ਰੈਸਟੋਰੈਂਟ ਤੋਂ ਖਾਣਾ ਆਰਡਰ ਕੀਤਾ ਸੀ। ਉਸ ਨੇ ਰੈਸਟੋਰੈਂਟ ਦੇ ਮਾਲਕ ਤੇ ਡਿਲੀਵਰੀ ਏਜੰਟ ਦੇ ਖਿਲਾਫ ਮਾਸਾਹਾਰੀ ਭੋਜਨ ਪਰੋਸਣ ਲਈ ਸ਼ਿਕਾਇਤ ਦਰਜ ਕਰਵਾਈ ਹੈ। ਭਗਵਾਨ ਬਾਲਾਜੀ ਮੰਦਿਰ ਨਾਲ ‘ਜੁੜੇ’ ਹੋਣ ਦਾ ਦਾਅਵਾ ਕਰਨ ਵਾਲੇ ਰਾਕੇਸ਼ ਕੁਮਾਰ ਸ਼ਾਸਤਰੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਗਲਤੀ ਨਾਲ ਚਿਕਨ ਖਾ ਲਿਆ ਅਤੇ ਉਦੋਂ ਤੋਂ ਉਹ ਬੀਮਾਰ ਹਨ।
FIR ਮੁਤਾਬਕ ਰਾਕੇਸ਼ ਕੁਮਾਰ ਸ਼ਾਸਤਰੀ ਨੇ ਦੋਸ਼ ਲਾਇਆ ਕਿ ‘ਮੈਂ ਲਖਨਊ ਦੇ ਆਲਮਬਾਗ ਇਲਾਕੇ ਦੇ ਇੱਕ ਚਾਈਨੀਜ਼ ਰੈਸਟੋਰੈਂਟ ਤੋਂ ਚਿਲੀ ਪਨੀਰ ਮੰਗਵਾਇਆ ਸੀ, ਪਰ ਰੈਸਟੋਰੈਂਟ ਅਤੇ ਡਿਲੀਵਰੀ ਬੁਆਏ ਇਮਰਾਨ ਨੇ ਮੈਨੂੰ ਚਿਲੀ ਪਨੀਰ ਪਰੋਸਣ ਦੀ ਬਜਾਏ ਮੈਨੂੰ ਮਾਸਾਹਾਰੀ ਪਕਵਾਨ ਪਰੋਸਿਆ। ਜਿਸ ਨਾਲ ਇੱਕ ਤਾਂ ਸਾਡੇ ਪਰਿਵਾਰ ਦਾ ਧਰਮ ਭ੍ਰਸ਼ਟ ਹੋਇਆ ਹੈ ਤੇ ਦੂਜਾ ਸਾਡਾ ਪੂਰਾ ਦਾ ਪੂਰਾ ਪਰਿਵਾਰ ਬਿਮਾਰ ਹੋ ਚੁੱਕਿਆ ਹੈ l ਜਿਸ ਕਾਰਨ ਹੁਣ ਪੀੜਿਤ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰੈਸਟੋਰੈਂਟ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ l
Previous Postਮਸ਼ਹੂਰ ਫ਼ਿਲਮੀ ਹਸਤੀ ਤੇ ਉਸਦੀ ਪਤਨੀ ਦਾ ਚਾਕੂ ਮਾਰ ਕੀਤਾ ਬੇਰਹਿਮੀ ਨਾਲ ਕਤਲ , ਪ੍ਰਸ਼ੰਸਕਾਂ ਚ ਛਾਇਆ ਸੋਗ
Next Post13 ਹਜਾਰ ਚ ਖਰੀਦਿਆ ਮਖੌਟਾ ਵੇਚਿਆ 36 ਕਰੋੜ ਚ , ਜਦ ਬਾਅਦ ਚ ਪਰਿਵਾਰ ਨੂੰ ਨਿਲਾਮੀ ਬਾਰੇ ਲਗਿਆ ਪਤਾ ਉੱਡ ਗਏ ਹੋਸ਼