ਆਈ ਤਾਜਾ ਵੱਡੀ ਖਬਰ
ਕੰਪਨੀ ਜਿੰਨੀ ਵੱਡੀ ਹੁੰਦੀ ਹੈ, ਉਸ ਕੰਪਨੀ ਦੇ ਪ੍ਰੋਡਕਟ ਤੇ ਲੋਕਾਂ ਦਾ ਵਿਸ਼ਵਾਸ ਵੀ ਵੱਧ ਹੁੰਦਾ ਹੈ। ਵੱਡੀਆਂ ਵੱਡੀਆਂ ਕੰਪਨੀਆਂ ਆਪਣੇ ਪ੍ਰੋਡਕਟ ਦੀ ਸ਼ੁੱਧਤਾ ਨੂੰ ਲੈ ਕੇ ਕਈ ਪ੍ਰਕਾਰ ਦੇ ਦਾਅਵੇ ਕਰਦੀਆਂ ਹਨ, ਪਰ ਜਦੋਂ ਇਹ ਦਾਅਵੇ ਝੂਠੇ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਇਸ ਦਾ ਵੱਡਾ ਮੁਆਵਜ਼ਾ ਵਿੱਚ ਚੁਕਾਉਣਾ ਪੈ ਜਾਂਦਾ ਹੈ। ਹੁਣ ਇੱਕ ਅਜਿਹਾ ਇਹ ਮਾਮਲਾ ਕਰਾਂਗੇ ਜਿੱਥੇ ਇੱਕ ਬਿਸਕੁੱਟ ਦੇ ਪੈਕਟ ਵਿੱਚੋਂ ਇੱਕ ਬਿਸਕੁਟ ਘੱਟ ਹੋਣ ਤੇ ਕੰਪਨੀ ਨੂੰ ਵੱਡਾ ਘਾਟਾ ਪਿਆ, ਦਰਅਸਲ ਹੁਣ ਕੰਪਨੀ ਨੂੰ ਇਸ ਗੱਲ ਨੂੰ ਲੈ ਕੇ ਗਾਹਕ ਨੂੰ ਇਕ ਲੱਖ ਦੇਣਾ ਪਿਆ l ਜੀ ਹਾਂ ਸੁਣ ਕੇ ਹੈਰਾਨ ਹੁੰਦੇ ਪਰ ਹਕੀਕਤ ਦੇ ਵਿੱਚ ਹੋਇਆ ਹੈ ਭਾਰਤ ਦੀ ਦਿਗੱਜ ਕੰਪਨੀ ITC ਲਿਮਿਟਿਡ ਦੇ ਨਾਲ ਜਿੱਥੇ ਇੱਕ ਬਿਸਕੁਟ ਇੱਕ ਲੱਖ ਰੁਪਏ ਵਿੱਚ ਪਿਆ ਹੈ।
ਦਰਅਸਲ ITC ਨੂੰ ਬਿਸਕੁਟ ਦੇ ਪੈਕੇਟ ਵਿੱਚ ਇੱਕ ਬਿਸਕੁਟ ਘੱਟ ਰੱਖਣਾ ਬਹੁਤ ਭਾਰੀ ਪਿਆ ਹੈ। ਇਸ ਕਾਰਨ ਕੋਰਟ ਨੇ ਕੰਪਨੀ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਦੇਣ ਦਾ ਆਦੇਸ਼ ਦਿੱਤਾ ਹੈ। ਦੂਜੇ ਪਾਸੇ ਦੱਸਦਿਆ ਕਿ ਕੰਜ਼ਿਊਮਰ ਫੋਰਮ ਵਿੱਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਮਾਮਲਾ ਚੇੱਨਈ ਨਾਲ ਜੁੜਿਆ ਦੱਸਦੇ ਪਏ ਹਾਂ ਜਿੱਥੇ ITC ਲਿਮਿਟਿਡ ‘ਤੇ ਫੋਰਮ ਨੇ ਤਗੜਾ ਜੁਰਮਾਨਾ ਲਗਾਇਆ ਹੈ। ਪਤਾ ਚੱਲਿਆ ਹੈ ਕਿ ਇੱਕ ਵਿਅਕਤੀ ਨੇ ਮਨਾਲੀ ਦੀ ਇੱਕ ਦੁਕਾਨ ਤੋਂ ਸੜਕ ‘ਤੇ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਖਵਾਉਣ ਦੇ ਲਈ ‘ਸਨਫੀਸਟ ਮੈਰੀ ਲਾਈਟ’ ਦੇ ਇੱਕ ਬਿਸਕੁਟ ਦਾ ਪੈਕੇਟ ਖਰੀਦਿਆ।
ਇਸ ਪੈਕੇਟ ਵਿੱਚ ਕੁੱਲ 16 ਬਿਸਕੁਟ ਹੁੰਦੇ ਹਨ, ਪਰ ਇਸ ਸ਼ਖਸ ਨੂੰ ਇੱਕ ਬਿਸਕੁਟ ਘੱਟ ਮਿਲਿਆ। ਇਸ ਮਾਮਲੇ ਵਿੱਚ ਸ਼ਖਸ ਨੂੰ ਕੰਪਨੀ ਤੋਂ ਪੁੱਛਗਿੱਛ ਵਿੱਚ ਕੋਈ ਜਵਾਬ ਨਹੀਂ ਮਿਲਿਆ। ਇਸਦੇ ਬਾਅਦ ਉਨ੍ਹਾਂ ਨੇ ਕੰਜ਼ਿਊਮਰ ਫੋਰਮ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਉੱਥੇ ਹੀ ਇਸ ਮਾਮਲੇ ’ਤੇ ਕੰਪਨੀ ਨੇ ਸਫਾਈ ਵੀ ਦਿਤੀ ਹੈ ਤੇ ਓਹਨਾ ਨੇ ਕਿਹਾ ਕਿ ਉਹ ਆਪਣੇ ਮਾਲ ਨੂੰ ਵਜ਼ਨ ਦੇ ਆਧਾਰ ’ਤੇ ਦਿੰਦੀ ਹੈ ।
ਕੰਪਨੀ ਨੇ ਆਪਣੇ ਬਿਸਕੁਟ ਦੇ ਪੈਕਟ ਦਾ ਵਜ਼ਨ 76 ਗ੍ਰਾਮ ਲਿਖਿਆ ਹੋਇਆ ਸੀ ਪਰ ਇਸ ਦੀ ਜਾਂਚ ਕਰਨ ’ਤੇ 15 ਬਿਸਕੁਟ ਵਾਲੇ ਪੈਕਟ ਵਿੱਚ ਸਿਰਫ 74 ਗ੍ਰਾਮ ਬਿਸਕੁਟ ਮਿਲੈ l ਸੋਂ ਫਿਲਹਾਲ ਇਸ ਕੰਪਨੀ ਵੱਲੋਂ ਵੀ ਇਸ ਮਾਮਲੇ ਵਿੱਚ ਆਪਣੀ ਸਫ਼ਾਈ ਪੇਸ਼ ਕਰ ਦਿੱਤੀ ਗਈ ਹੈ, ਪਰ ਕੰਪਨੀ ਨੂੰ ਇਸ ਗਲਤੀ ਦੇ ਲਈ ਇੱਕ ਲੱਖ ਰੁਪਏ ਦਾ ਮੁਆਵਜ਼ਾ ਦੇਣਾ ਪੈ ਰਿਹਾ ਹੈ।
Home ਤਾਜਾ ਖ਼ਬਰਾਂ ਪੈਕੇਟ ਚ 1 ਬਿਸਕੁਟ ਘਟ ਹੋਣਾ ਕੰਪਨੀ ਨੂੰ ਪਿਆ ਮਹਿੰਗਾ , ਹੁਣ ਗਾਹਕ ਨੂੰ ਦੇਣਾ ਪਵੇਗਾ 1 ਲੱਖ ਰੁਪਏ ਜੁਰਮਾਨਾ
ਤਾਜਾ ਖ਼ਬਰਾਂ
ਪੈਕੇਟ ਚ 1 ਬਿਸਕੁਟ ਘਟ ਹੋਣਾ ਕੰਪਨੀ ਨੂੰ ਪਿਆ ਮਹਿੰਗਾ , ਹੁਣ ਗਾਹਕ ਨੂੰ ਦੇਣਾ ਪਵੇਗਾ 1 ਲੱਖ ਰੁਪਏ ਜੁਰਮਾਨਾ
Previous Postਇਸ ਸ਼ਖਸ ਨੂੰ ਕੋਰਟ ਨੇ ਸੁਣਾਈ 11,196 ਸਾਲ ਜੇਲ੍ਹ ਦੀ ਸਜ਼ਾ, ਕਰ ਚੁੱਕਾ ਹੈ ਏਨੇ ਲੱਖਾਂ ਲੋਕਾਂ ਨਾਲ ਧੋਖਾ
Next Postਇਸ ਨੌਜਵਾਨ ਨੇ ਚੰਦ ਤੇ ਖਰੀਦੀ 10 ਏਕੜ ਜ਼ਮੀਨ , ਕਰਦਾ ਹੈ ਟੇਲੀਸਕੋਪ ਨਾਲ ਨਿਗਰਾਨੀ