ਪੰਜਾਬ : ਹੱਸਦੇ ਖੇਡਦੇ ਪਰਿਵਾਰ ਦੀਆਂ ਪੱਲਾਂ ਚ ਉਜੜੀਆਂ ਖੁਸ਼ੀਆਂ , ਨੌਜਵਾਨ ਧੀ ਦੀ ਇੰਝ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਪਲਾਂ ਵਿਚ ਉਜੜ ਗਿਆ ਹੱਸਦਾ ਵੱਸਦਾ ਪਰਿਵਾਰ। ਨੌਜਵਾਨ ਧੀ ਦੀ ਹੋਈ ਦਰਦਨਾਕ ਮੌਤ। ਦੱਸ ਦਈਏ ਕਿ ਇਹ ਦਰਦਨਾਕ ਖਬਰ ਤਪਾ ਮੰਡੀ ਤੋ ਸਾਹਮਣੇ ਆ ਰਿਹਾ ਹੈ। ਜਿਥੇ ਬਰਨਾਲਾ-ਬਠਿੰਡਾ ਮੇਨ ਰੋਡ ’ਤੇ ਸਥਿਤ ਰਾਇਲ ਪੈਲੇਸ ਦੇ ਪਿਛਲੀ ਬਸਤੀ ’ਚ ਇਕ ਨੌਜਵਾਨ ਧੀ ਨਾਲ ਵੱਡੀ ਦਰਦਨਾਕ ਘਟਨਾ ਵਾਪਰ ਗਈ। ਦੱਸ ਦਈਏ ਕਿ ਜਿਸ ਲੜਕੀ ਨਾਲ ਇਹ ਮੰਦਭਾਗੀ ਘਟਨਾ ਵਾਪਰੀ ਹੈ ਉਸ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ।

ਜਿਸ ਨੂੰ ਜਬਰਦਸਤ ਕਰੰਟ ਲੱਗ ਗਿਆ ਕਰੰਟ ਲੱਗਣ ਕਾਰਨ ਉਸ ਦੀ ਮੌਤੇ ਉਤੇ ਹੀ ਮੌਤ ਹੋ ਗਈ।ਜਾਣਕਾਰੀ ਮੁਤਬਿਕ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋ ਕਿਹਾ ਗਿਆ ਕਿ ਜਸਵਿੰਦਰ ਕੌਰ ਘਰ ’ਚ ਛੋਟੀ ਭੈਣ ਨਾਲ ਕੰਮ ਕਰ ਰਹੀ ਸੀ। ਉਹ ਨੰਗੇ ਪੈਰੀਂ ਪਾਣੀ ਲਈ ਟੁਲੂ ਪੰਪ ਚਲਾਉਣ ਲਈ ਜਾ ਰਹੀ ਸੀ ਇਸ ਲਈ ਜਦੋ ਉਹ ਬਿਜਲੀ ਦੀ ਤਾਰ ਨੂੰ ਪਲੱਗ ’ਚ ਲਾਉਣ ਲੱਗੀ ਤਾਂ ਉਸ ਨੂੰ ਜ਼ਬਰਦਸਤ ਕਰੰਟ ਦਾ ਝਟਕਾ ਲੱਗ ਗਿਆ। ਉਸ ਸਮੇ ਉਹ ਘਰ ਵਿਚ ਇਕਲਿਆ ਹੀ ਸੀ ਉਨ੍ਹਾਂ ਦੇ ਮਾ-ਪਿਤਾ ਕੰਮ ’ਤੇ ਗਏ ਹੋਏ ਸੀ। ਇਸ ਦੌਰਾਨ ਜਦੋ ਉਸ ਦੀ ਛੋਟੀ ਭੈਣ ਨੇ ਉੱਚੀ ਉਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਸੁਣ ਕੇ ਉਨ੍ਹਾਂ ਦੇ ਗੁਆਂਢੀ ਇਕੱਠੇ ਹੋ ਗਏ।

ਹਲ਼ਾਕਿ ਉਹ ਇਲਾਜ ਲਈ ਲੜਕੀ ਨੂੰ ਨੇੜਲੇ ਹਸਪਤਾਲ ਵਿਚ ਲੈ ਕੇ ਗਏ ਪਰ ਹਲਾਤ ਜਿਆਦਾ ਖਰਾਬ ਹੋਣ ਕਾਰਨ ਉਸ ਦਾ ਇਲਾਜ ਨਾ ਹੋ ਸਕਿਆ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਵਿਖੇ ਗਿਆਰਵੀਂ ਕਲਾਸ ’ਚ ਪੜ੍ਹਦੀ ਸੀ।

ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਸਕੂਲ ਦੀ ਪ੍ਰਿੰਸੀਪਲ ਅਤੇ ਸਮੂਹ ਸਟਾਫ ਇਸ ਦੁੱਖ ਦੀ ਘੜੀ ਵਿਚ ਮ੍ਰਿਤਕ ਲੜਕੀ ਦੇ ਪਰਿਵਾਰ ਕੋਲ ਪਹੁੰਚਿਆ ਅਤੇ ਉਨ੍ਹਾਂ ਨਾਲ ਦੁੱਖ ਸਾਝਾਂ ਕੀਤਾ।