ਆਈ ਤਾਜਾ ਵੱਡੀ ਖਬਰ
ਘਰਾਂ ਵਿੱਚ ਜਿੱਥੇ ਅਕਸਰ ਹੀ ਬੱਚਿਆਂ ਨਾਲ ਘਟਨਾਵਾਂ ਵਾਪਰ ਜਾਂਦੀਆਂ ਹਨ। ਮਾਪਿਆਂ ਵੱਲੋਂ ਵੀ ਛੋਟੀ ਜਿਹੀ ਵਰਤੀ ਗਈ ਅਣਗਹਿਲੀ ਬੱਚਿਆਂ ਦੀ ਜਾਨ ਲੈ ਸਕਦੀ ਹੈ। ਛੋਟੇ ਬੱਚੇ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਤੋਂ ਅਣਜਾਣ ਹੁੰਦੇ ਹਨ ਅਤੇ ਘਰ ਵਿੱਚ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਉਹ ਚੀਜਾਂ ਹੀ ਉਹਨਾਂ ਬੱਚਿਆਂ ਲਈ ਖ਼ਤਰਨਾਕ ਸਾਬਿਤ ਹੁੰਦੀਆਂ ਹਨ। ਨਾਸਮਝ ਛੋਟੇ ਬੱਚੇ ਜਿੱਥੇ ਖੇਡ ਖੇਡ ਵਿੱਚ ਕਈ ਅਜਿਹੀਆਂ ਅਣਗਹਿਲੀਆਂ ਵਰਤ ਲੈਂਦੇ ਹਨ। ਜਿਸ ਦਾ ਭਾਰੀ ਖ਼ਮਿਆਜ਼ਾ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ। ਬਚਪਨ ਵਿੱਚ ਸ਼ਰਾਰਤੀ ਬੱਚਿਆਂ ਵਲੋਂ ਕੀਤੀਆਂ ਜਾਂਦੀਆਂ ਸ਼ਰਾਰਤਾਂ ਵੀ ਬੱਚਿਆਂ ਦੀ ਜਾਨ ਵੀ ਲੈ ਸਕਦੀਆਂ ਹਨ।
ਹੁਣ ਬੱਚੀ ਤੇ ਸਿਰ ਵਿੱਚ ਇੱਕ ਹਫਤੇ ਤੱਕ ਕੈਂਚੀ ਫਸੀ ਰਹੀ ਹੈ ਜਿੱਥੇ ਬੱਚੀ ਨੂੰ ਦਰਦ ਵਿੱਚ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਮਨੀਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਂ ਸਾਲਾਂ ਦੀ ਬੱਚੀ ਦੇ ਸਿਰ ਵਿੱਚ ਉਸਦੇ ਪੰਜ ਸਾਲਾਂ ਦੇ ਭਰਾ ਵੱਲੋਂ ਲੜਦੇ ਹੋਏ ਕੈਂਚੀ ਮਾਰ ਦਿੱਤੀ ਗਈ। ਫਿਲਪੀਨਜ਼ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਵਿੱਚ ਜਿੱਥੇ ਇੱਕ ਛੋਟੀ ਬੱਚੇ ਨਿਕੋਲ ਆਪਣੇ 5 ਸਾਲਾਂ ਦੇ ਭਰਾ ਨਾਲ ਝਗੜਾ ਕਰ ਰਹੀ ਸੀ। ਓਥੇ ਹੀ ਭਰਾ ਵੱਲੋਂ ਗੁੱਸੇ ਵਿੱਚ ਆ ਕੇ ਝਗੜੇ ਦੌਰਾਨ ਆਪਣੀ ਭੈਣ ਦੇ ਸਿਰ ਵਿਚ ਕੈਂਚੀ ਮਾਰ ਦਿੱਤੀ ਗਈ।
ਇਹ ਕੈਂਚੀ ਉਸ ਦੇ ਭਰਾ ਵੱਲੋਂ ਆਪਣੇ ਬੈਗ ਵਿੱਚੋਂ ਕੱਢੀ ਗਈ ਅਤੇ ਆਪਣੀ ਭੈਣ ਦੇ ਸਿਰ ਤੇ ਹਮਲਾ ਕਰ ਦਿੱਤਾ ਗਿਆ। ਪਿਤਾ ਵੱਲੋਂ ਹਸਪਤਾਲ ਲਿਜਾਇਆ ਗਿਆ ਪਰ ਪਰਿਵਾਰ ਕੋਲ ਸਰਜਰੀ ਕਰਵਾਉਣ ਵਾਸਤੇ 540 ਡਾਲਰ ਨਹੀਂ ਸਨ। ਉਸ ਦਿਨ ਚਲਦੇ ਹੋਇਆ ਹਸਪਤਾਲ ਵੱਲੋਂ ਜਿੱਥੇ ਉਨ੍ਹਾਂ ਨੂੰ ਪੈਸੇ ਦਾ ਇੰਤਜ਼ਾਮ ਕਰਨ ਵਾਸਤੇ ਆਖਿਆ ਗਿਆ ਤਾਂ ਬੱਚੀ ਇੱਕ ਹਫਤੇ ਤੱਕ ਸਿਰ ਵਿੱਚ ਕੈਂਚੀ ਦੇ ਦਰਦ ਨਾਲ ਤੜਫਦੀ ਰਹੀ।
ਜਿੱਥੇ ਪੈਸੇ ਇਕੱਠੇ ਕੀਤੇ ਗਏ ਅਤੇ ਬੱਚੀ ਦਾ ਅਪਰੇਸ਼ਨ ਕਰਵਾਇਆ ਗਿਆ। ਓਪਰੇਸ਼ਨ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਓਥੇ ਹੀ ਬੱਚੀ ਅਜੇ ਵੀ ਡਰੀ ਹੋਈ ਹੈ। ਸਥਾਨਕ ਲੋਕਾਂ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ ,ਤੇ ਪਰਿਵਾਰ ਵੱਲੋਂ ਵੀ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ।
Previous Postਵੇਟਰ ਦਾ ਕੰਮ ਕਰ ਪਤੀ ਨੇ ਪਤਨੀ ਨੂੰ ਬਣਾਇਆ ਨਰਸ , ਹੁਣ ਕਹਿੰਦੀ ਰਹਿਣਾ MBBS ਡਾਕਟਰ ਨਾਲ !
Next Postਪੰਜਾਬ : ਪਾਣੀ ਦੇ ਨਾਲ ਘਰ ਚ ਵੜ੍ਹ ਗਿਆ ਜ਼ਹਿਰੀਲਾ ਸੱਪ , ਵਿਅਕਤੀ ਨੂੰ ਡਸਿਆ ਹੋਈ ਮੌਤ