ਕਾਰਬਾਈਡ ਨਾਲ ਪੱਕੇ ਹੋਏ ਅੰਬ ਖਾਣ ਨਾਲ ਨਵ ਵਿਆਹੁਤਾ ਕੁੜੀ ਦੀ ਹੋਈ ਮੌਤ, ਪਹਿਲਾਂ ਹੋਇਆ ਤੇਜ਼ ਸਿਰ ਦਰਦ

ਆਈ ਤਾਜਾ ਵੱਡੀ ਖਬਰ 

ਅੰਬ ਖਾਣ ਨਾਲ ਨਵ ਵਿਆਹੁਤਾ ਨਾਲ ਵਾਪਰਿਆ ਵੱਡਾ ਹਾਦਸਾ, ਹਰ ਪਾਸੇ ਸੋਗ ਦੀ ਲਹਿਰ। ਦਰਅਸਲ ਅੰਬਾਂ ਨੂੰ ਕਾਰਬਾਈਡ ਨਾਲ ਪਕਾਇਆ ਹੋਇਆ ਸੀ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਇਹ ਦਰਦਨਾਕ ਹਾਦਸਾ ਇੰਦੌਰ ਤੋ ਸਾਹਮਣੇ ਆਇਆ ਹੈ। ਜਿਥੇ 23 ਸਾਲਾਂ ਨਵ ਵਿਆਹੀ ਲੜਕੀ ਨਾਲ ਅੰਬ ਖਾਣ ਕਰਕੇ ਵੱਡਾ ਹਾਦਸਾ ਵਾਪਰਿਆ ਹੈ। ਕਿਹਾ ਜਾ ਰਿਹਾ ਹੈ ਕਿ ਜਦੋ ਲੜਕੀ ਨੇ ਅੰਬ ਖਾਣੇ ਤਾਂ ਪਹਿਲਾ ਉਸ ਦੇ ਸਿਰ ਵਿਚ ਦਰਦ ਹੋਣਾ ਸੁਰੂ ਹੋਇਆ ਅਤੇ ਇਸ ਤੋ ਬਾਅਦ ਉਹ ਅਚਾਨਕ ਜਿਆਦਾ ਬਿਮਾਰ ਹੋ ਗਈ ਅਤੇ ਉਸ ਨੇ ਦਮ ਤੋੜ ਦਿੱਤਾ। ਦੱਸ ਦਈਏ ਕਿ ਮ੍ਰਿਤਕ 23 ਸਾਲਾ ਨਵ-ਵਿਆਹੁਤਾ ਲੜਕੀ ਦੀ ਪਹਿਚਾਣ ਅਰਚਨਾ ਪਤਨੀ ਚੇਤਨ ਵਜੋ ਹੋਈ ਹੈ ਜੋ ਕਿ ਰਾਜੇਂਦਰ ਨਗਰ ਥਾਣਾ ਖੇਤਰ ਦੇ ਬਿਜਲਪੁਰ ਦੀ ਵਾਸੀ ਹੈ।

ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਅਰਚਨਾ ਦੀ ਅਚਾਨਕ ਹੋਈ ਦੀ ਵਜ੍ਹਾਂ ਅੰਬ ਹੀ ਹਨ ਕਿਉਕਿ ਅੰਬ ਖਾਣ ਤੋਂ ਬਾਅਦ ਅਚਾਨਕ ਉਹ ਬਿਮਾਰ ਹੋ ਗਈ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ। ਇਸ ਤੋ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਅੰਬ ਖਾਣ ਨਾਲ ਪਰਿਵਾਰ ਦੇ ਹੋਰ ਜੀਆਂ ਦੀ ਸਿਹਤ ਵੀ ਖਰਾਬ ਹੋ ਗਈ ਸੀ।ਬੀਤੇ ਦਿਨੀਂ ਨਜਦੀਕੀ ਹਸਪਤਾਲ ‘ਚ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਗਿਆ। ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਅੰਬਾਂ ਨੂੰ ਖਾਣ ਤੋ ਬਾਅਦ ਲੜਕੀ ਦੀ ਸਿਹਤ ਖਰਾਬ ਹੋਈ ਸੀ ਉਨ੍ਹਾਂ ਅੰਬਾਂ ਨੂੰ ਕਾਰਬਾਈਡ ਨਾਲ ਪਕਾਇਆ ਹੋਇਆ ਸੀ। ਇਸੇ ਕਰਕੇ ਉਨ੍ਹਾਂ ਨੂੰ ਖਾਣ ਮਗਰੋਂ ਹੀ ਅਰਚਨਾ ਬਿਮਾਰ ਹੋਈ ਸੀ। ਇਸ ਤੋਂ ਇਲਾਵਾ ਮੁੱਢਲੇ ਪੋਸਟਮਾਰਟਮ ਦੌਰਾਬ ਖਾਣੇ ਵਿਚ ਜ਼ਹਿਰੀਲਾ ਪਦਾਰਥ ਬਾਰੇ ਹੀ ਸਾਹਮਣੇ ਆ ਰਿਹਾ ਹੈ। ਉਥੇ ਹੀ ਮ੍ਰਿਤਕ ਲੜਕੀ ਦੇ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ 8 ਜੁਲਾਈ ਨੂੰ ਉਨ੍ਹਾਂ ਦੀ ਨੂਹ ਅਰਚਨਾ ਨੇ ਸਵੇਰੇ ਖਾਣੇ ਤੋ ਬਾਅਦ ਅੰਬ ਖਾਏ ਸੀ।

ਜਿਸ ਤੋਂ ਬਾਅਦ ਉਸ ਦੇ ਸਿਰ ਵਿਚ ਤੇਜ ਦਰਦ ਹੋਣ ਲੱਗਾ ਗਿਆ। ਜਿਸ ਦਰਦ ਨਾ ਹੱਟਿਆ ਤਾਂ ਉਹ ਅਰਚਨਾ ਨੂੰ ਨਜਦੀਕੀ ਡਾਕਟਰ ਕੋਲ ਲਿਜਾਇਆ ਗਿਆ। ਜਿਥੇ ਉਸ ਨੂੰ ਦਵਾਈ ਦਿੱਤੀ ਗਈ ਪਰ ਕਿਸੇ ਦਵਾਈ ਦਾ ਅਸਰ ਨਾ ਹੋਇਆ ਹਲਾਂਕਿ ਇਸ ਤੋਂ ਬਾਅਦ ਉਸ ਨੂੰ ਚੱਕਰ ਆਉਣੇ ਵੀ ਸ਼ੁਰੂ ਹੋ ਗਏ ਜਿਸ ਤੋ ਤੁਰੰਤ ਬਾਅਦ ਉਸ ਨੂੰ ਨਜਦੀਕੀ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਅੰਬਾਂ ਵਿਚ ਹੀ ਕੋਈ ਜ਼ਹਿਰੀਲਾ ਪਦਾਰਥ ਹੋ ਸਕਦਾ ਹੈ, ਕਿਉਂਕਿ ਜਦ ਬਾਕੀ ਪਰਿਵਾਰਕ ਮੈਂਬਰਾਂ ਨੇ ਵੀ ਅੰਬ ਖਾਏ ਸੀ ਤਾਂ ਉਹ ਵੀ ਬਿਮਾਰ ਹੋਏ ਸਨ। ਦੂਜੇ ਪਤਸੇ ਮ੍ਰਿਤਕ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਭਾਰਤ ਵਾਜਪਾਈ ਦਾ ਕਹਿਣਾ ਹੈ ਕਿ ਮ੍ਰਿਤਕ ਲੜਕੀ ਦੀ ਮੌਤ ਦਾ ਕਾਰਨ ਜ਼ਹਿਰੀਲਾ ਪਦਾਰਥ ਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸ਼ਾਇਦ ਅੰਬਾਂ ਵਿਚ ਕੋਈ ਜ਼ਹਿਰੀਲਾ ਪਦਾਰਥ ਮਿਲਾਇਆ ਹੋ ਸਕਦਾ ਹੈ ਜਾਂ ਫਿਰ ਮ੍ਰਿਤਕ ਲੜਕੀ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਹੋਵੇ। ਉਥੇ ਹੀ ਇਸ ਮਾਮਲੇ ਬਾਰੇ ਪੁਲਿਸ ਵੱਲੋ ਕਿਹਾ ਗਿਆ ਕਿ ਇਹ ਮਾਮਲਾ ਸ਼ੱਕੀ ਲੱਗਦਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਿਕ ਅਰਚਨਾ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਮਾਮਲੇ ਵਿਚ ਫੂਡ ਸਪਲਾਈ ਅਧਿਕਾਰੀ ਨੀਰਜ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਕਾਰਬਾਈਡ ‘ਤੇ ਪੂਰਨ ਤੌਰ ਉਤੇ ਪਾਬੰਦੀ ਹੈ। ਸਾਨੂੰ ਕਾਰਬਾਈਡ ਨਾਲ ਫਲ ਪਕਾਉਣ ਦੀ ਜਿੱਥੇ ਵੀ ਜਾਣਕਾਰੀ ਮਿਲਦੀ ਹੈ, ਅਸੀਂ ਤੁਰੰਤ ਕਾਰਵਾਈ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਕੋਈ ਸ਼ੱਕ ਹੁੰਦਾ ਹੈ ਤਾਂ ਉਹ ਸਾਡੇ ਕੋਲ ਸ਼ਿਕਾਇਤ ਕਰਵਾ ਸਕਦਾ ਹੈ। ਉਸ ਮਾਮਲੇ ਵਿਚ ਜਾਂਚ ਕਰਕੇ ਕਰਵਾਰੀ ਕੀਤੀ ਜਾਵੇਗੀ।