ਮਿਲਖਾ ਸਿੰਘ ਦੇ ਪੋਤੇ ਨੇ ਦਾਦੇ ਦਾ ਚਮਕਾਇਆ ਨਾਮ, ਇਹ ਚੈਮਪੀਅਨਸ਼ਿਪ ਜਿੱਤ ਦਾਦੇ ਨੂੰ ਕੀਤੀ ਸਮਰਪਿਤ

ਆਈ ਤਾਜਾ ਵੱਡੀ ਖਬਰ 

ਮਿਲਖਾ ਸਿੰਘ ਦੇ ਪੋਤੇ ਨੇ ਰੌਸ਼ਨ ਕੀਤਾ ਪਰਿਵਾਰ ਤੇ ਪੰਜਾਬ ਦਾ ਨਾਮ। ਵਿਦੇਸ਼ ਦੀ ਧਰਤੀ ‘ਤੇ ਦਾਦੇ ਵਾਂਗ ਹੀ ਗੱਡੇ ਜਿੱਤ ਦੇ ਝੰਡੇ। ਹਰਜਯ ਨੇ USA ਗੋਲਫ਼ ਚੈਂਪੀਅਨਸ਼ਿਪ ਜਿੱਤ ਦਾਦੇ ਨੂੰ ਕੀਤੀ ਸਮਰਪਿਤ। ਮਿਲਖਾ ਸਿੰਘ ਨੇ ਬਤੌਰ ਐਥਲੀਟ ਦੁਨੀਆ ਭਰ ਵਿੱਚ ਕਈ ਸਾਰੇ ਰਿਕਾਰਡ ਬਣਾਏ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ। ਪਰ ਹੁਣ ਉਨ੍ਹਾਂ ਦੇ ਪਰਿਵਾਰ ਮੈਬਰ ਉਨ੍ਹਾਂ ਦਾ ਪੋਤਾ ਵੀ ਦਾਦੇ ਦੇ ਨਕਸ਼ੇ ਕਦਮ ‘ਤੇ ਚੱਲ ਵੱਡੇ ਵੱਡੇ ਰਿਕਾਰਡ ਬਣਾ ਰਿਹਾ ਹੈ। ਸਾਰੇ ਜਾਣਦੇ ਹਨ ਕਿ ਮਿਲਖਾ ਸਿੰਘ ਨੂੰ ਗੋਲਫ ਖੇਡਣ ਦਾ ਸ਼ੌਂਕ ਸੀ। ਬੇਟੇ ਜੀਵ ਮਿਲਖਾ ਸਿੰਘ ਦੀ ਗਿਣਤੀ ਵੀ ਮੰਨੇ-ਪ੍ਰਮੰਨੇ ਗੋਲਫਰਾਂ ਵਿੱਚ ਕੀਤੀ ਜਾਂਦੀ ਹੈ।

ਪਰ ਹੁਣ ਮਿਲਖਾ ਸਿੰਘ ਦੇ ਪੋਤੇ ਹਰਜਯ ਨੇ ਵਿਦੇਸ਼ ਦੀ ਧਰਤੀ USA ਵਿੱਚ ਅੰਡਰ-13 ਗੋਲਫ ਚੈਂਪੀਅਨਸ਼ਿਪ ਜਿੱਤ ਕੇ ਪਰਿਵਾਰ ਦੇ ਮਾਣ ਹੋਰ ਵੀ ਵਧਾ ਦਿੱਤਾ ਹੈ। ਦੱਸ ਦਈਏ ਕਿ ਹਰਜਯ ਨੇ USA ਕਿਡਸ ਯੂਰੋਪੀਅਨ ਗੋਲਫ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿੱਤ ਦੀ ਟਰਾਫ਼ੀ ‘ਤੇ ਆਪਣਾ ਕਬਜ਼ਾ ਕੀਤਾ। ਮਿਲਖਾ ਸਿੰਘ ਦੀ ਮੌਤ ਤੋਂ ਬਾਅਦ ਹਰਜਯ ਮਿਲਖਾ ਦੀ ਇਹ ਪਹਿਲੀ ਵੱਡੀ ਜਿੱਤ ਹੈ ਅਤੇ ਉਨ੍ਹਾਂ ਆਪਣੀ ਨੇ ਇਸ ਟਰਾਫੀ ਨੂੰ ਆਪਣੇ ਦਾਦਾ ਨੂੰ ਸਮਰਪਿਤ ਕੀਤਾ ਹੈ। ਮਿਲਖਾ ਸਿੰਘ ਦਾ ਪਰਿਵਾਰ ਵੀ ਇਸ ਮੌਕੇ ‘ਤੇ ਕਾਫ਼ੀ ਖੁਸ਼ ਤੇ ਭਾਵੁਕ ਹੈ। ਇਸ ਮੌਕੇ ਹਰਜਯ ਦੀ ਮਾਂ ਦਾ ਕਹਿਣਾ ਹੈ ਕਿ ਇਹ ਜਿੱਤ ਆਪਣੇ ਆਪ ਵਿੱਚ ਖਾਸ ਹੈ।

ਬਚਪਨ ਵਿੱਚ ਹਰਜਯ ਆਪਣੇ ਦਾਦਾ ਜੀ ਮਿਲਖਾ ਸਿੰਘ ਦੇ ਨਾਲ ਗੋਲਫ ਖੇਡਣ ਜਾਇਆ ਕਰਦਾ ਸੀ। ਘਰ ਵਿੱਚ ਗੋਲਫ ਦਾ ਮਾਹੌਲ ਸ਼ੁਰੂ ਤੋਂ ਸੀ ਹਰਜਯ ਪਿਤਾ ਵੀ ਚੰਗੇ ਖਿਡਾਰੀ ਹਨ। ਜਿਸ ਕਾਰਨ ਹਰਜਯ ਨੇ ਵੀ ਗੋਲਫ ਨੂੰ ਹੀ ਚੁਣਿਆ। ਦੱਸ ਦੇਈਏ ਕਿ ਪਹਿਲੇ ਰਾਊਂਡ ਵਿਚ ਪਾਰ ਦੇ ਨਾਲ ਆਗਾਜ ਕਰਨ ਤੋਂ ਬਾਅਦ ਹਰਜਯ ਨੇ ਬੋਰਡ ‘ਤੇ 72 ਦਾ ਕਾਰਡ ਲਗਾਏ। ਪਹਿਲੇ ਦਿਨ ਉਹ ਤੀਸਰੇ ਸਥਾਨ ‘ਤੇ ਸੀ।ਉੱਥੇ ਹੀ ਦੂਜੇ ਦਿਨ ਉਨ੍ਹਾਂ ਨੇ ਗੇਮ ਵਿੱਚ ਵਾਪਸੀ ਕੀਤੀ।

70 ਦਾ ਕਾਰਡ ਖੇਡਦੇ ਹੋਏ ਸਿਟੀ ਸਟਾਰ ਟਾਪ ’ਤੇ ਰਿਹਾ। ਤੀਸਰੇ ਦਿਨ ਅਤੇ ਆਖਰੀ ਰਾਊਂਡ ਵਿੱਚ ਹਰਜਯ ਨੇ ਟੂਰ ਦਾ ਬੈਸਟ ਕਾਰਡ ਖੇਡਿਆ। ਪਹਿਲੇ ਦੋ ਹੋਲ ‘ਤੇ ਉਨ੍ਹਾਂ ਨੇ ਬਰੜੀ ਲਗਾਈ ਜਦਕਿ 5ਵੇਂ ਤੇ 8ਵੇਂ ਹੋਲ ‘ਤੇ ਵੀ ਉਨ੍ਹਾਂ ਨੇ ਬਰੜੀ ਲਗਾਈ। ਸੈਕਿੰਡ ਨਾਈਨ ਵਿੱਚ 12ਵੇਂ, 13ਵੇਂ ਤੇ 16ਵੇਂ ਹੋਲ ਨੂੰ ਬਰੜੀ ਵਿੱਚ ਬਦਲਦੇ ਹੋਏ ਹਰਜਯ ਨੇ ਪੁਜੀਸ਼ਨ ਮਜ਼ਬੂਤ ਕੀਤੀ। ਉਨ੍ਹਾਂ ਨੂੰ ਚਾਰ ਹੋਲ ‘ਤੇ ਬੌਗੀ ਜ਼ਰੂਰ ਮਿਲੀ ਪਰ 69 ਦਾ ਕਾਰਡ ਖੇਡਦੇ ਹੋਏ ਉਹ ਟਾਈਟਲ ਜਿੱਤਣ ਵਿੱਚ ਕਾਮਯਾਬ ਰਹੇ। ਸਾਰੇ ਉਨ੍ਹਾਂ ਨੂੰ ਜਿੱਤ ਲਈ ਵਧਾਈਆਂ ਦੇ ਰਹੇ ਹਨ।