ਆਈ ਤਾਜਾ ਵੱਡੀ ਖਬਰ
ਸੜਕੀ ਹਾਦਸੇ ਦਿਨ ਪ੍ਰਤੀਦਿਨ ਲਗਾਤਾਰ ਵੱਧ ਰਹੇ ਨੇ, ਜਿਸ ਕਾਰਨ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਪਿਆ ਹੈ l ਜ਼ਿਆਦਤਰ ਸੜਕੀ ਹਾਦਸੇ ਲੋਕਾਂ ਦੀਆਂ ਅਣਗਹਿਲੀਆਂ ਤੇ ਲਾਹਪ੍ਰਵਾਹੀਆਂ ਕਾਰਨ ਵਾਪਰਦੇ ਹਨ l ਪਰ ਜਦੋ ਵੀ ਇਹਨਾਂ ਸੜਕੀ ਹਾਦਸਿਆਂ ਵਿਚ ਕਿਸੇ ਦੀ ਜਾਨ ਜਾਂਦੀ ਹੈ , ਉਸ ਪਿੱਛੇ ਉਸਦਾ ਪਰਿਵਾਰ ਉਜੜ ਜਾਂਦਾ ਹੈ l ਹੁਣ ਵਿਦੇਸ਼ਾਂ ਦੇ ਵਿਚ ਵੀ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿਥੇ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਹਾਦਸੇ ਵਿਚ ਇੱਕ ਵਕੀਲ ਪਿਓ ਤੇ ਡਾਕਟਰ ਪੁੱਤ ਦੀ ਮੌਤ ਹੋ ਗਈ l
ਇਹ ਹਾਦਸਾ ਅਮਰੀਕਾ ਦੇ ਵਿਚ ਵਾਪਰਿਆ , ਜਿੱਥੇ ਕੈਲੇਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਵਿੱਚ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਤੇ ਇਸ ਵਾਪਰੇ ਸੜਕ ਹਾਦਸੇ ਦੌਰਾਨ ਵਕੀਲ ਤੇ ਉਸ ਦੇ ਡਾਕਟਰ ਪੁੱਤਰ ਦੀ ਜਾਨ ਚਲੀ ਗਈ । ਇਨਾ ਹੀ ਨਹੀਂ ਸਗੋਂ ਇਸ ਹਾਦਸੇ ਵਿਚ ਵਕੀਲ ਦੀ ਪਤਨੀ ਗੰਭੀਰ ਰੂਪ ਨਾਲ ਜਖਮੀ ਹੋ ਗਈ ਜਿਸਨੂੰ ਇਲਾਜ਼ ਲਈ ਹਸਪਤਾਲ ਵਿਖੇ ਭਾਰਤੀ ਕਰਵਾਇਆ ਗਿਆ । ਓਥੇ ਹੀ ਮ੍ਰਿਤਕਾਂ ਦੀ ਪਛਾਣ ਪਿਓ ਕੁਲਵਿੰਦਰ ਸਿੰਘ ਤੇ ਪੁੱਤਰ ਸੁਖਵਿੰਦਰ ਸਿੰਘ ਵਜੋਂ ਹੋਈ ਤੇ ਉਹ ਪੰਜਾਬ ਦੇ ਭੁਲੱਥ ਦੇ ਪਿੰਡ ਬੋਪਾਰਾਏ ਨਾਲ ਸਬੰਧਤ ਸਨ ।
ਇਸ ਘਟਨਾ ਦੇ ਬੀਤਣ ਤੋਂ ਬਾਅਦ ਇਸ ਸਬੰਧੀ ਮ੍ਰਿਤਕ ਕੁਲਵਿੰਦਰ ਸਿੰਘ ਦੇ ਭਰਾ ਵਲੋਂ ਦੱਸਿਆ ਗਿਆ ਕਿ ਉਹ ਪਰਿਵਾਰ ਸਣੇ ਪਿਛਲੇ 15 ਸਾਲਾਂ ਤੋਂ ਅਮਰੀਕਾ ਰਹਿ ਰਹੇ ਸਨ । ਉਹ ਆਪਣੇ ਪੁੱਤ ਸੁਖਵਿੰਦਰ ਸਿੰਘ ਵਲੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਦੀ ਖੁਸ਼ੀ ‘ਚ ਪਤਨੀ ਸਮੇਤ ਖੁਸ਼ੀ ਮਨਾਉਣ ਲਈ ਟੂਰ ‘ਤੇ ਜਾ ਰਹੇ ਸਨ , ਜਿਸ ਕਾਰਨ ਰਸਤੇ ਵਿੱਚ ਇੱਕ ਗੱਡੀ ਦਾ ਟਾਇਰ , ਗੱਡੀ ਤੋਂ ਵੱਖ ਹੋ ਕੇ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਆ ਗਿਆ।
ਜਿਸ ਕਾਰਨ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਹਾਦਸੇ ਵਿੱਚ ਪਿਓ ਪੁੱਤ ਦੀ ਮੌਕੇ ‘ਤੇ ਮੌ.ਤ ਹੋ ਗਈ । ਓਥੇ ਹੀ ਜਦੋ ਇਸ ਮੰਦਭਾਗੀ ਖਬਰ ਬਾਰੇ ਪੰਜਾਂਬ ਵਿਚ ਰਹਿਣ ਵਾਲੇ ਓਹਨਾ ਦੇ ਪਰਿਵਾਰ ਨੂੰ ਜਾਣਕਾਰੀ ਮਿਲੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ,ਪਿਓ-ਪੁੱਤ ਦੀ ਮੌਤ ਕਾਰਨ ਹੁਣ ਪੂਰੇ ਪਿੰਡ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ।
Previous Post9 ਸਾਲ ਬਾਅਦ ਚੋਰ ਨੂੰ ਹੋਇਆ ਮੰਦਿਰ ਚ ਚੋਰੀ ਦਾ ਪਛਤਾਵਾ, ਮੁਆਫੀਨਾਮੇ ਦੇ ਨਾਲ ਵਾਪਿਸ ਕੀਤਾ ਸਾਰਾ ਸਾਮਾਨ
Next Postਸਾਵਧਾਨ ਰਗੜੇ ਨਾ ਜਾਇਓ: ਮੋਬਾਈਲ ਤੇ ਆ ਰਹੇ ਅਜਿਹੇ ਮੈਸਜ ਤਾਂ ਹੋ ਜਾਓ ਚੌਕਸ