ਵਿਆਹ ਦੀਆਂ ਖੁਸ਼ੀਆਂ ਬਦਲੀਆਂ ਸੋਗ ਚ – ਵਿਆਹ ਤੇ ਜਾ ਰਹੇ ਇਕੋ ਪ੍ਰੀਵਾਰ ਦੇ 8 ਜੀਆਂ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਵਾਹਨ ਚਲਾਉਂਦੇ ਸਮੇਂ ਵਾਹਨ ਚਾਲਕਾਂ ਵਾਸਤੇ ਬਹੁਤ ਸਾਰੇ ਨਿਯਮ ਬਣਾਏ ਗਏ ਹਨ। ਉਥੇ ਹੀ ਉਨ੍ਹਾਂ ਦੀ ਪਾਲਣਾ ਕਰਨ ਸਬੰਧੀ ਵੀ ਸਮੇਂ-ਸਮੇਂ ਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਜਿਸ ਸਦਕਾ ਵਾਹਨ ਚਾਲਕਾਂ ਨੂੰ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਸਕੇ। ਇਹ ਸਾਰੇ ਨਿਯਮ ਜਿੱਥੇ ਵਾਹਨ ਚਾਲਕਾਂ ਦੇ ਜਾਨੀ ਮਾਲੀ ਨੁਕਸਾਨ ਨੂੰ ਰੋਕਣ ਲਈ ਬਣਾਏ ਜਾਂਦੇ ਹਨ ਉਥੇ ਕੁਝ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ। ਅਜਿਹੀ ਅਣਗਹਿਲੀ ਦੇ ਕਾਰਨ ਹੀ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ। ਜਿਸ ਕਾਰਨ ਬਹੁਤ ਸਾਰੇ ਪਰਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਅਤੇ ਕਈ ਪਰਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵਿਆਹ ਦੀਆਂ ਖੁਸ਼ੀਆਂ ਬਦਲੀਆਂ ਸੋਗ ਵਿਚ ਜਿਥੇ ਵਿਆਹ ਤੇ ਜਾ ਰਹੇ ਪਰਿਵਾਰ ਨਾਲ ਹਾਦਸਾ ਵਾਪਰਨ ਤੇ ਅੱਠ ਜੀਆਂ ਦੀ ਮੌਤ ਹੋਈ ਹੈ ਜਿਸ ਬਾਰੇ ਆਈ ਜਾਣਕਾਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੁਰਾਦਾਬਾਦ ਤੋਂ ਸਾਹਮਣੇ ਆਇਆ ਹੈ ਜਿਥੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਹੀ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋਈ ਹੈ।

ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਮੁਰਾਦਾਬਾਦ ਦੇ ਵਿੱਚ ਐਤਵਾਰ ਦੀ ਦੁਪਹਿਰ ਨੂੰ ਉਸ ਸਮੇਂ ਵਾਪਰਿਆ ਜਦੋਂ ਇਕ ਪਿਕਅਪ ਗੱਡੀ ਵਿਚ ਸਵਾਰ ਹੋ ਕੇ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਪੈਲਸ ਵਿਚ ਜਾ ਰਹੇ ਸਨ। ਜਦੋਂ ਇਕ ਹੀ ਪਰਿਵਾਰ ਦੇ 22 ਲੋਕ ਇਕ ਪਿਕਅਪ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਪਰ ਇਕ ਤੇਜ਼ ਰਫਤਾਰ ਡੀਸੀਐਮ ਗੱਡੀ ਵੱਲੋਂ ਉਸ ਨੂੰ ਭਿਆਨਕ ਟੱਕਰ ਮਾਰ ਦਿੱਤੀ ਹੈ।

ਇਹ ਹਾਦਸਾ ਇੰਨਾ ਭਿਆਨਕ ਸੀ ਜਿਸ ਨੂੰ ਦੇਖਣ ਵਾਲਿਆਂ ਨੇ ਦੱਸਿਆ ਕਿ ਡੀ ਸੀ ਐਮ ਗੱਡੀ ਦੇ ਚਾਲਕ ਦੀ ਗਲਤੀ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ। ਦੱਸਿਆ ਗਿਆ ਹੈ ਕਿ ਖਾਲਸਾ ਬਣਨ ਦੀ ਪ੍ਰੇਰਨਾ ਪਤਰ ਤੇਜ਼ ਹੋਣ ਕਾਰਨ ਵਾਪਰਿਆ ਹੈ। ਇਸ ਹਾਦਸੇ ਵਿਚ ਜਿੱਥੇ ਚਾਰ ਲੋਕਾਂ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਉਥੇ ਹੀ ਚਾਰ ਲੋਕਾਂ ਦੀ ਹਸਪਤਾਲ ਵਿੱਚ ਜਾਕੇ ਮੌਤ ਹੋਈ ਹੈ। ਬਾਕੀ ਦੇ ਲੋਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।