CM ਹਾਊਸ ਚ ਤੈਨਾਤ ਨੌਜਵਾਨ ਪੁਲਿਸ ਵਾਲੇ ਨੇ ਚੁਕਿਆ ਖੌਫਨਾਕ ਕਦਮ, ਛੁੱਟੀ ਤੇ ਆਇਆ ਸੀ ਘਰ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਜਲੰਧਰ ਦੀਆਂ ਜਿਮਨੀ ਚੋਣਾਂ ਦਾ ਪ੍ਰਭਾਵ ਹਰ ਪਾਸੇ ਵੇਖਣ ਨੂੰ ਮਿਲਦਾ ਪਿਆ ਹੈ, ਕਿਉਕਿ ਇਹਨਾਂ ਚੋਣਾਂ ਕਾਰਨ ਹੁਣ ਸਿਆਸੀ ਲੀਡਰ ਜਲੰਧਰ ਵਿੱਚ ਗੇੜੇ ਲਾਉਂਦੇ ਨਜ਼ਰ ਆ ਰਹੇ ਹਨ l ਪਾਰਟੀਆਂ ਵਲੋਂ ਖਾਸੀ ਤਿਆਰੀ ਖਿੱਚੀ ਜਾ ਰਹੀ ਹੈ ਇਹਨਾਂ ਚੋਣਾਂ ਦੀ , ਏਸੇ ਵਿਚਾਲੇ ਹੁਣ ਇੱਕ ਵੱਡੀ ਖ਼ਬਰ ਦੱਸਾਂਗੇ ਜਿਥੇ CM ਹਾਊਸ ਚ ਤੈਨਾਤ ਇੱਕ ਨੌਜਵਾਨ ਪੁਲਿਸ ਵਾਲੇ ਨੇ ਖੌਫ਼ਨਾਕ ਕਦਮ ਚੁੱਕ ਲਿਆ l ਦੱਸਦਿਆਂ ਕਿ ਮੁੱਖ ਮੰਤਰੀ ਹਾਊਸ ਦੀ ਸੁਰੱਖਿਆ ‘ਚ ਤਾਇਨਾਤ ਪੰਜਾਬ ਪੁਲਿਸ ਦੇ ਇਕ ਕਮਾਂਡੋ ਨੇ ਅੱਜ ਜਾਣੀ ਵੀਰਵਾਰ ਤੜਕੇ ਅਬੋਹਰ ਸਥਿਤ ਆਪਣੀ ਰਿਹਾਇਸ਼ ‘ਤੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਜਿਸ ਕਾਰਨ ਹੁਣ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ,ਦੱਸਦਿਆਂ ਕਿ ਕਮਾਂਡੋ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਇਸ ਘਟਨਾ ਦੇ ਪਤਾ ਲਗਦੇ ਸਾਰ ਹੀਪੁਲਿਸ ਉ ਜਾਣਕਾਰੀ ਦਿੱਤੀ ਗਈ , ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਥਾਣਾ ਨੰ. 1 ਦੀ ਪੁਲਸ ਨੇ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ‘ਚ ਰਖਵਾਇਆ , ਇਹਨਾਂ ਹੀ ਨਹੀਂ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕੀਤੀ ਸ਼ੁਰੂ ਕਰ ਦਿੱਤੀ । ਉਥੇ ਹੀ ਜਾਣਕਾਰੀ ਮੁਤਾਬਕ 30 ਸਾਲਾ ਪੰਜਾਬ ਪੁਲਿਸ ਦਾ ਜਵਾਨ ਕਰਮ ਸਿੰਘ ਚੰਡੀਗੜ੍ਹ ਦੇ ਮੁੱਖ ਮੰਤਰੀ ਹਾਊਸ ਦੀ ਸੁਰੱਖਿਆ ‘ਚ ਤਾਇਨਾਤ ਸੀ ।

ਬੀਤੇ ਦਿਨੀ 27 ਮਾਰਚ ਨੂੰ ਕਰਮ ਸਿੰਘ ਆਪਣੇ ਦੋਸਤ ਦੇ ਵਿਆਹ ‘ਚ ਸ਼ਾਮਲ ਹੋਣ ਲਈ ਛੁੱਟੀ ’ਤੇ ਆਇਆ ਸੀ। ਜਿਸਤੋ ਬਾਅਦ ਉਸ ਵਲੋਂ ਆਪਣੇ ਕਮਰੇ ‘ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਲੀ ।

ਉਥੇ ਹੀ ਮ੍ਰਿਤਕ ਦੀ ਪਤਨੀ ਰਾਜਵੰਤ ਮੁਤਾਬਕ ਰਾਤ ਨੂੰ ਕਮਰੇ ਵਿੱਚ ਉਹ ਸੁੱਤੇ ਪਏ ਸਨ , ਜਦੋਂ ਸਵੇਰੇ 3 ਵਜੇ ਦੇ ਕਰੀਬ ਉਸਨੇ ਦੇਖਿਆ ਤਾਂ ਉਸ ਦਾ ਪਤੀ ਬੈੱਡ ’ਤੇ ਨਹੀਂ ਸੀ। ਉਸ ਨੇ ਜਦੋਂ ਉਠ ਕੇ ਵੇਖਿਆ ਤਾਂ ਉਸ ਨੇ ਫਾਹਾ ਲਾ ਲਿਆ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ l