ਪੰਜਾਬ: ਪਿਤਾ ਦੀ ਲਾਇਸੈਂਸੀ ਰਿਵਾਲਰ ਚਲਣ ਕਾਰਨ 17 ਸਾਲਾਂ ਪੁੱਤ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਕਈ ਵਾਰ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਹਨਾਂ ਚ ਅਜਿਹੇ ਵੱਡੇ ਹਾਦਸੇ ਵਾਪਰ ਜਾਂਦੇ ਹਨ ਜਿਹੜੇ ਕਾਫੀ ਨੁਕਸਾਨ ਕਰ ਜਾਂਦੇ ਹਨ , ਅਜਿਹੇ ਨੁਕਸਾਨ ਦੇ ਚਰਚੇ ਵੀ ਵੱਡੇ ਪੱਧਰ ਤੇ ਹੋਣੇ ਸ਼ੁਰੂ ਹੋ ਜਾਂਦੇ ਹਨ l ਅੱਜ ਇੱਕ ਅਜਿਹਾ ਮਾਮਲਾ ਦੱਸਾਂਗੇ ਜਿਥੇ ਅਚਾਨਕ ਵਾਪਰੇ ਹਾਦਸੇ ਨੇ ਸਭ ਦੀ ਨੀਂਦ ਉੱਡਾ ਦਿੱਤੀ ਹੈ l ਦਰਅਸਲ ਇੱਕ ਮੁੰਡੇ ਨਾਲ ਅਚਾਨਕ ਅਜਿਹਾ ਹਾਦਸਾ ਵਾਪਰ ਗਿਆ ਜਿਸ ਕਾਰਨ ਉਸਦੀ ਜਾਨ ਚੱਲੀ ਗਈ , ਪਿਤਾ ਦੀ ਲਾਇਸੈਂਸੀ ਰਿਵਾਲਰ ਚਲਣ ਕਾਰਨ 17 ਸਾਲਾਂ ਪੁੱਤ ਦੀ ਮੌਤ ਨੇ ਘਰ ਵਿੱਚ ਮਾਤਮ ਦੇ ਸਥੱਰ ਵਿਛਾ ਦਿੱਤੇ l

ਮਾਮਲਾ ਪੰਜਾਬ ਦੇ ਜਿੱਲ੍ਹਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਦੇ ਪਿੰਡ ਬਾਜੇਕੇ ਨਿਵਾਸੀ ਗੁਰਬਿੰਦਰ ਸਿੰਘ ਜਿਸਦੀ ਉਮਰ 17ਸਾਲਾਂ ਦੀ ਦਸੀਂ ਜਾ ਰਹੀ ਹੈ , ਉਸਦੀ ਅਚਾਨਕ ਗੋਲ਼ੀ ਲੱਗਣ ਕਾਰਣ ਮੌਤ ਹੋ ਗਈ । ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਗੁਰਬਿੰਦਰ ਸਿੰਘ ਨੇ ਹਾਲ ਹੀ ਵਿੱਚ ਗਿਆਰਵੀਂ ਪਾਸ ਕੀਤੀ ਸੀ , ਤੇ 12ਵੀ ਜਮਾਤ ਚ ਉਸਨੇ ਦਾਖਲਾ ਲੈਣਾ ਸੀ । ਬੀਤੇ ਦਿਨੀਂ ਜਦੋਂ ਉਹ ਆਪਣੇ ਪਿਤਾ ਸੁਖਵਿੰਦਰ ਸਿੰਘ ਦਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ , ਤਾਂ ਅਚਾਨਕ ਰਿਵਾਲਵਰ ’ਚੋਂ ਗੋਲ਼ੀ ਚੱਲ ਪਈ

ਜਿਸ ਕਾਰਨ ਉਹ ਜ਼ਖਮੀ ਹੋ ਗਏ ਜ਼ਮੀਨ ਤੇ ਹੀ ਡਿੱਗ ਪਿਆ। ਇਸ ਘਟਨਾ ਦੇ ਪਤਾ ਲੱਗਦੇ ਸਾਰ ਹੀ ਉਸਦੇ ਪਰਿਵਾਰਕ ਮੈਂਬਰਾਂ ਵਲੋਂ ਗੁਰਬਿੰਦਰ ਸਿੰਘ ਨੂੰ ਤੁਰੰਤ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਆ , ਜਿੱਥੇ ਡਾਕਟਰਾਂ ਵਲੋਂ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਬਚਾਇਆ ਨਹੀਂ ਜਾ ਸਕਿਆ ।

ਮ੍ਰਿਤਕ ਗੁਰਬਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਪੁਲਿਸ ਨੇ ਕਾਰਵਾਈ ਕੀਤੀ ’ਤੇ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।