ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਜਿੱਥੇ ਬੀਤੇ ਦਿਨੀਂ ਪਏ ਮੀਹ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ , ਉਹਨਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ , ਕਿਸਾਨ ਹਾਲੇ ਵੀ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰਦੇ ਪਏ ਨੇ , ਇਸੇ ਵਿਚਾਲੇ ਹੁਣ ਕਿਸਾਨਾਂ ਦੀਆਂ ਮੁਸਕਿਲਾਂ ਹੋਰ ਜ਼ਿਆਦਾ ਵੱਧਣ ਵਾਲੀਆਂ ਹਨ ਕਿਉਂਕਿ ਪੰਜਾਬ ਚ ਮੌਸਮ ਵਿਭਾਗ ਵਲੋਂ ਵੱਖ ਵੱਖ ਤਰੀਕਾਂ ਨੂੰ ਲੈ ਕੇ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ l
ਦਰਅਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ 30 ਤੇ 31 ਮਾਰਚ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕਰ ਦਿੱਤੀ ਜਿਸ ਕਾਰਨ ਕਿਸਾਨਾਂ ਦੀ ਚਿੰਤਾ ਹੋਰ ਜ਼ਿਆਦਾ ਵੱਧੀ ਪਈ ਹੈ । ਜਾਣਕਾਰੀ ਮੁਤਾਬਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਪਿਛਲੇ ਦਿਨੀਂ ਪਏ ਮੀਂਹ, ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ , ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ।
ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ ਦਿਨੀਂ ਪੱਛਮੀ ਚੱਕਰਵਾਤ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ । ਉੱਥੇ ਹੀ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਆਮ ਤਾਪਮਾਨ 29.07 ਡਿਗਰੀ ਸੈਲਸੀਅਸ ਹੈ। ਇਸੇ ਤਰ੍ਹਾਂ ਅੱਜ ਦਾ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਆਮ ਤਾਪਮਾਨ 14.5 ਡਿਗਰੀ ਸੈਲਸੀਅਸ ਰਿਹਾ।
ਸੋ ਹੁਣ ਮੌਸਮ ਵਿਭਾਗ ਵਲੋਂ ਮੌਸਮ ਨੂੰ ਲੈ ਕੇ ਜਿਹੜੀ ਭਵਿੱਖਬਾਣੀ ਕੀਤੀ ਗਈ , ਉਸਦੇ ਚੱਲਦੇ ਕਿਸਾਨਾਂ ਦੇ ਚਿਹਰੇ ਕੁਝ ਮੁਰਝਾਏ ਨਜ਼ਰ ਆ ਰਹੇ ਹਨ l ਹੁਣ 30 ਤੇ 31 ਮਾਰਚ ਨੂੰ ਪੰਜਾਬ ‘ਚ ਮੀਂਹ ਪੈ ਪਵੇਗਾ ਤੇ ਕਈ ਥਾਵਾਂ ਤੇ ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਹਲਕੀ ਹਲਕੀ ਹਵਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਵੇਗੀ l
Previous Postਪੰਜਾਬ: ਜਨਮ ਦਿਨ ਤੋਂ ਇਕ ਦਿਨ ਪਹਿਲਾਂ ਜੋ ਮੁੰਡੇ ਨਾਲ ਹੋਇਆ ਕਦੇ ਸੋਚਿਆ ਵੀ ਨਹੀਂ ਸੀ, ਪਰਿਵਾਰ ਤੇ ਟੁਟਿਆ ਦੁੱਖਾਂ ਦਾ ਪਹਾੜ
Next Postਅਮਰੀਕਾ ਕੋਲੋਂ ਆਈ ਵੱਡੀ ਮਾੜੀ ਖਬਰ, ਭਿਆਨਕ ਅੱਗ ਲੱਗਣ ਕਾਰਨ 37 ਲੋਕਾਂ ਦੀ ਮੌਤ ਅਤੇ ਸੈਂਕੜੇ ਹੋਏ ਜਖਮੀ