ਆਈ ਤਾਜਾ ਵੱਡੀ ਖਬਰ
ਸਿਆਸੀ ਸ਼ਖਸੀਅਤਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ ਜਿਸ ਦੇ ਚਲਦਿਆਂ ਹੋਇਆਂ ਉਹਨਾਂ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚਦੀ ਹੈ। ਜਿੱਥੇ ਸਿਆਸਤ ਦੇ ਨਸ਼ੇ ਵਿੱਚ ਕੁਝ ਸਿਆਸੀ ਹਾਕਮਾਂ ਵੱਲੋਂ ਅਜਿਹੀਆਂ ਟਿੱਪਣੀਆਂ ਕਰ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਨ ਬਹੁਤ ਸਾਰੇ ਵਿਭਾਗਾਂ ਵਿੱਚ ਤੈਨਾਤ ਕਰਮਚਾਰੀਆਂ ਨੂੰ ਉਹਨਾਂ ਗੱਲਾਂ ਦਾ ਜਵਾਬ ਦੇਣ ਤੇ ਭਾਰੀ ਖਮਿਆਜਾ ਭੁਗਤਨਾ ਪੈ ਜਾਂਦਾ ਹੈ। ਅੱਜਕਲ੍ਹ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਉਨ੍ਹਾਂ ਖਿਲਾਫ ਕੀਤੀ ਗਈ ਟਿੱਪਣੀ ਦੇ ਚਲਦਿਆਂ ਹੋਇਆਂ ਜਵਾਬ ਦੇਣਾ ਭਾਰੀ ਪੈ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਉਨ੍ਹਾਂ ਦੀ ਨੌਕਰੀ ਤੋਂ ਵੀ ਹੱਥ ਧੋਣਾ ਪੈ ਜਾਂਦਾ ਹੈ।
ਕਾਰਨ ਕਈ ਲੋਕਾਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਲੋਕ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਹੁਣ ਨਵਜੋਤ ਸਿੱਧੂ ਦਾ ਵਿਰੋਧ ਕਰਨ ਵਾਲੇ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਵੱਲੋਂ ਇਹ ਖੋਫਨਾਕ ਕਦਮ ਚੁੱਕਿਆ ਗਿਆ ਹੈ। ਦੱਸ ਦਈਏ ਕਿ ਚੋਣਾਂ ਦੇ ਸਮੇਂ ਜਿਥੇ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਦੌਰੇ ਤੇ ਸਨ ਉਥੇ ਉਨ੍ਹਾਂ ਵੱਲੋਂ ਸੁਲਤਾਨਪੁਰ ਦੇ ਵਿੱਚ ਸਿਆਸੀ ਪ੍ਰੋਗਰਾਮ ਵਿੱਚ 27 ਦਸੰਬਰ ਨੂੰ ਨਵਤੇਜ ਚੀਮਾ ਦੀ ਪਿੱਠ ਤੇ ਹੱਥ ਰੱਖ ਕੇ ਆਖਿਆ ਗਿਆ ਸੀ ਕਿ ਜੇਕਰ ਉਹ ਰੌਲਾ ਪਾਉਂਦੇ ਹਨ ਤਾਂ ਐਸਐਚਓ ਦੀ ਪੈਂਟ ਗਿੱਲੀ ਹੋ ਜਾਂਦੀ ਹੈ ਜਿੱਥੇ ਇਸ ਬਿਆਨ ਨੂੰ ਲੈ ਕੇ ਕੁਮਾਰ ਕੌਂਸਲਰ ਵੱਲੋਂ ਇਤਰਾਜ਼ ਜਤਾਇਆ ਗਿਆ ਸੀ।
ਅਤੇ ਵੀਡੀਓ ਰਾਹੀਂ ਇਸ ਦਾ ਵਿਰੋਧ ਕੀਤਾ ਗਿਆ ਸੀ। ਉਸ ਨੌਜਵਾਨ ਵੱਲੋਂ ਹੁਣ ਪੁਲੀਸ ਕੁਆਟਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਜੋ ਕਿ ਅੰਮ੍ਰਿਤਸਰ ਦੇ ਵਿੱਚ ਕਾਂਸਟੇਬਲ ਦੇ ਅਹੁਦੇ ਤੇ ਤਾਇਨਾਤ ਸੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿੱਚ ਰਹਿ ਰਿਹਾ ਸੀ।
ਜਿਸ ਨੂੰ ਉਸ ਸਮੇਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਆਪਣੀ ਨੌਕਰੀ ਤੇ ਮੁੜ ਪਰਤਿਆ ਸੀ। ਤੋਂ ਬਰਾਮਦ ਹੋਏ ਸੁਸਾਈਡ ਨੋਟ ਬਾਰੇ ਪੁਲਿਸ ਵੱਲੋਂ ਅਜੇ ਕੁਝ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Previous Postਵਿਆਹ ਚ ਪੁਰਾਣਾ ਫਰਨੀਚਰ ਮਿਲਣ ਤੋਂ ਨਰਾਜ਼ ਹੋ ਲਾੜਾ ਵਿਆਹ ਕਰਾਉਣ ਤੋਂ ਮੁਕਰਿਆ
Next Postਬੱਚਾ ਦੇਖ ਰਿਹਾ ਸੀ ਕਾਰਟੂਨ ਅਚਾਨਕ ਫਟਿਆ ਮੋਬਾਈਲ, ਅੱਖ ਚ ਆਈ ਸੱਟ ਅਤੇ ਉਂਗਲੀਆਂ ਫਟੀਆਂ