ਗੂਗਲ ਤੋਂ ਨੌਕਰੀ ਲੱਭਣ ਵਾਲੇ ਹੋ ਜਾਵੋ ਸਾਵਧਾਨ, ਰਗੜੇ ਨਾ ਜਾਇਓ- ਨੌਜਵਾਨ ਮੁੰਡੇ ਨਾਲ ਹੋਈ 16 ਲੱਖ ਦੀ ਠੱਗੀ

ਆਈ ਤਾਜਾ ਵੱਡੀ ਖਬਰ 

ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਪਰਿਵਾਰ ਪਹਿਲਾਂ ਹੀ ਆਰਥਿਕ ਤੌਰ ਤੇ ਕਮਜੋਰ ਹੋਏ ਹਨ ਉਥੇ ਹੀ ਸਾਰੇ ਦੇਸ਼ਾ ਦੇ ਲੋਕਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਕਈ ਅਜਿਹੇ ਗੈਰ-ਸਮਾਜਿਕ ਅਨਸਰ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਜਿਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਲੁੱਟ-ਖੋਹ ਅਤੇ ਧੋਖਾਧੜੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸਦੇ ਸ਼ਿਕਾਰ ਹੋਣ ਨਾਲ ਬਹੁਤ ਸਾਰੇ ਲੋਕ ਮਾਨਸਿਕ ਤੌਰ ਤੇ ਵੀ ਪ੍ਰੇਸ਼ਾਨ ਹੁੰਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਅਜਿਹੇ ਮਾਮਲਿਆਂ ਉਪਰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਹੀ ਅਜਿਹੇ ਮਾਮਲੇ ਲਗਾਤਾਰ ਵਧ ਰਹੇ ਹਨ।

ਜਿੱਥੇ ਬਹੁਤ ਸਾਰੇ ਲੋਕਾਂ ਨੂੰ ਅੱਜ-ਕੱਲ ਸੋਸ਼ਲ ਮੀਡੀਆ ਦੇ ਜ਼ਰੀਏ ਅਤੇ online ਹੀ ਅਜਿਹੀਆਂ ਠੱਗੀ ਦੀਆਂ ਘਟਨਾਵਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਗੂਗਲ ਤੇ ਨੌਕਰੀ ਲੱਭਣ ਵਾਲੇ ਸਾਵਧਾਨ ਰਹਿਣ ਕਿਉਂਕਿ ਨੌਜਵਾਨ ਮੁੰਡੇ ਨਾਲ 16 ਲੱਖ ਦੀ ਠੱਗੀ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਹੁਣ ਗੂਗਲ ਤੇ ਨੌਕਰੀ ਲੱਭਣ ਵਾਲੇ ਨੌਜਵਾਨ ਨੂੰ ਧੋਖਾਧੜੀ ਦਾ ਸ਼ਿਕਾਰ ਹੋਣਾ ਪਿਆ ਹੈ ਉਥੇ ਹੀ ਇਸ ਨੌਜਵਾਨ ਦੇ ਨਾਲ ਇਕ ਵਿਅਕਤੀ ਵੱਲੋਂ 16 ਲੱਖ ਦੀ ਧੋਖਾਧੜੀ ਕੀਤੀ ਗਈ ਹੈ।

ਦੱਸ ਦਈਏ ਕਿ ਜਿੱਥੇ ਇਸ ਨੌਜਵਾਨ ਵੱਲੋਂ ਗੂਗਲ ਤੇ ਇਕ ਨੰਬਰ ਸਰਚ ਕਰਦੇ ਹੋਏ ਇਕ ਫੂਡ ਪ੍ਰੋਜੈਕਟ ਦੀ ਫ੍ਰੈਂਚਾਈਜ਼ੀ ਲੈਣ ਸਬੰਧੀ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਵੱਲੋਂ online ਹੀ ਫ੍ਰੈਂਚਾਈਜ਼ੀ ਲੈਣ ਸਬੰਧੀ ਅਪਲਾਈ ਕੀਤਾ ਗਿਆ ਸੀ ਅਤੇ ਜਿਸ ਤੋਂ ਬਾਅਦ ਫੋਨ ਕਰਨ ਵਾਲੇ ਨੁਮਾਇੰਦੇ ਨੇ ਆਪਣੇ ਆਪ ਨੂੰ ਫੂਡ ਕੰਪਨੀ ਦਾ ਮਾਲਕ ਦੱਸਿਆ ਸੀ। ਜਿਸ ਨੇ ਆਪਣਾ ਨਾਮ ਉਮੇਂਦਰ ਲਹਿਰੇ ਦੱਸਿਆ ।

ਜਿਸ ਤੋਂ ਬਾਅਦ ਉਸ ਵਿਅਕਤੀ ਵੱਲੋਂ 15 ਹਜ਼ਾਰ 500 ਰੁਪਏ ਫ੍ਰੈਂਚਾਈਜ਼ੀ ਲੈਣ ਵਾਸਤੇ ਮੰਗੇ ਗਏ ਸਨ ਅਤੇ ਜਿਸ ਤੋਂ ਬਾਅਦ ਫਿਰ ਕਈ ਕਾਰਨ ਦੱਸ ਕੇ ਉਸ ਨੇ ਪੀੜਤ ਵਿਅਕਤੀ ਰਾਹੁਲ ਤੋਂ ਹੋਰ 15 ਲੱਖ 73 ਹਜ਼ਾਰ ਰੁਪਏ ਵਸੂਲੇ ਗਏ। ਇਸ ਤਰ੍ਹਾਂ ਹੀ ਜਦੋਂ 16 ਲੱਖ ਰੁਪਏ ਟਰਾਂਸਫਰ ਹੋਏ ਹਨ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾਧੜੀ ਹੋਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਧੋਖਾਧੜੀ ਕਰਨ ਵਾਲੇ ਦੀ ਤਲਾਸ਼ ਕੀਤੀ ਜਾ ਰਹੀ ਹੈ।