ਪੰਜਾਬ: ਕਾਰਾਂ ਦੀ ਰੇਸ ਦੌਰਾਨ ਨੌਜਵਾਨ ਮੁੰਡੇ ਦਾ ਸਿਰ ਹੋਇਆ ਧੜ ਤੋਂ ਵੱਖ

ਆਈ ਤਾਜਾ ਵੱਡੀ ਖਬਰ 

ਆਏ ਦਿਨ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਉੱਥੇ ਹੀ ਕਈ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਜਾਂਦੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਬਹੁਤ ਸਾਰੇ ਲੋਕਾਂ ਵਿਚ ਡਰ ਪੈਦਾ ਕਰ ਦਿੰਦੀਆਂ ਹਨ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਅੱਜਕਲ੍ਹ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਵਾਹਨਾਂ ਨੂੰ ਚਲਾਉਂਦੇ ਸਮੇਂ ਤੇਜ਼ ਰਫਤਾਰ ਰੱਖੀ ਜਾਂਦੀ ਹੈ ਉਥੇ ਹੀ ਤੇਜ਼ ਰਫ਼ਤਾਰ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ।

ਅਜਿਹੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਘਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਕਾਰਾਂ ਦੀ ਰੇਸ ਦੌਰਾਨ ਇਕ ਨੌਜਵਾਨ ਮੁੰਡੇ ਦਾ ਸਿਰ ਧੜ ਨਾਲੋਂ ਵੱਖ ਹੋਇਆ ਹੈ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਪੰਜਾਬ ਦੇ ਪਟਿਆਲਾ ਜ਼ਿਲੇ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਕਾਰਾਂ ਦੀ ਰੇਸ ਦੇ ਦੌਰਾਨ ਇੱਕ ਸਾਇਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ।

ਜਿਸ ਸਮੇਂ ਦੋ ਕਾਰਾਂ ਰੇਸ ਲਾ ਰਹੀਆਂ ਸਨ ਉਸ ਸਮੇਂ ਇੱਕ ਸਾਇਕਲ ਸਵਾਰ ਨੌਜਵਾਨ ਇਕ ਕਾਰ ਦੀ ਚਪੇਟ ਵਿਚ ਆ ਗਿਆ ਜਿਸ ਕਾਰਨ ਉਸ ਨੌਜਵਾਨ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਤੇ ਉਸ ਦਾ ਸਿਰ ਕਾਰ ਨਾਲ ਕਿਧਰੇ ਲੈ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਤਫਜਲਪੁਰ ਦੇ ਨੌਜਵਾਨ ਜਗਦੀਪ ਕੁਮਾਰ ਵਜੋਂ ਹੋਈ ਹੈ। ਜੋ ਇਕੱਲਾ ਹੀ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਘਰ ਦੀ ਜ਼ਿੰਮੇਵਾਰੀ ਦੇਖਦਾ ਸੀ।

ਜੋ ਕਿ ਵਿਆਹਾਂ ਦੇ ਵਿਚ ਕੌਫੀ ਤਾਂ ਲਗਾਉਣ ਦਾ ਕੰਮ ਕਰਦਾ ਸੀ। ਹਾਦਸੇ ਦੇ ਸਮੇਂ ਵੀ ਉਹ ਆਪਣੇ ਕੰਮ ਤੋਂ ਵਾਪਸ ਘਰ ਪਰਤ ਰਿਹਾ ਸੀ। ਜਿੱਥੇ ਗੱਡੀ ਦਾ ਤੇਲ ਡੁੱਲ੍ਹਣ ਤੋਂ ਉਸ ਦੀ ਭਾਲ ਕੀਤੀ ਗਈ ਅਤੇ ਇਕ ਖਾਲੀ ਪਲਾਟ ਚੋਂ ਬਰਾਮਦ ਕੀਤੀ ਗਈ ਹੈ ਉਥੇ ਅਜੇ ਤੱਕ ਪੁਲਸ ਦੇ ਹੱਥ ਨਹੀਂ ਆਇਆ ਹੈ। ਸਿਰ ਤੋਂ ਬਿਨਾ ਧੜ ਦਾ ਪੋਸਟਮਾਰਟਮ ਵੀ ਨਹੀਂ ਕੀਤਾ ਗਿਆ ਹੈ। ਪੁਲੀਸ ਵੱਲੋਂ ਜਿਥੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।