97 ਸਾਲ ਦੀ ਮਹਿਲਾ ਨੂੰ ਕਬੂਤਰਾਂ ਨੂੰ ਦਾਣਾ ਖਵਾਉਣਾ ਪਿਆ ਮਹਿੰਗਾ, ਲਗਿਆ ਏਨੇ ਲੱਖਾਂ ਦਾ ਜੁਰਮਾਨਾ

ਹੈਰਾਨੀਜਨਕ ਤਾਜਾ ਖਬਰ


ਕਹਿੰਦੇ ਨੇ ਬੇਜ਼ੁਬਾਨ ਜਾਨਵਰਾਂ ਨੂੰ ਜੇਕਰ ਤੁਸੀਂ ਖਾਣਾ ਖਵਾਉਂਦੇ ਹੋ ਤਾਂ, ਤੁਹਾਨੂੰ ਕਾਫੀ ਪੁੰਨ ਲੱਗਦਾ ਹੈ। ਅਕਸਰ ਹੀ ਲੋਕ ਗਲੀਆਂ ਵਿੱਚ ਘੁੰਮਣ ਵਾਲੇ ਅਵਾਰਾ ਕੁੱਤਿਆਂ ਨੂੰ ਖਾਣ ਲਈ ਕੁਝ ਦਿੰਦੇ ਹਨ ਤੇ ਆਪਣੇ ਘਰ ਦੀਆਂ ਛੱਤਾਂ ਉੱਪਰ ਬੇਜ਼ੁਬਾਨ ਪਸ਼ੂਆਂ ਦੇ ਲਈ ਦਾਣਾ ਪਾਉਂਦੇ ਹਨ l ਆਮ ਤੌਰ ਤੇ ਲੋਕ ਆਪਣੇ ਘਰਾਂ ਦੇ ਵਿੱਚ ਕਬੂਤਰਾਂ ਨੂੰ ਰੱਖਦੇ ਹਨ ਤੇ ਉਨਾਂ ਦੇ ਲਈ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਦਾਣਾ ਰੱਖਦੇ ਹਨ, ਪਰ ਇੱਕ 97 ਸਾਲ ਦੀ ਬਜ਼ੁਰਗ ਮਹਿਲਾ ਨੂੰ ਕੁਝ ਕਬੂਤਰਾਂ ਨੂੰ ਖਾਣਾ ਖਵਾਉਣਾ ਇਨਾ ਜਿਆਦਾ ਮਹਿੰਗਾ ਪੈ ਗਿਆ ਕਿ ਉਸ ਨੂੰ ਲੱਖਾਂ ਰੁਪਿਆਂ ਦਾ ਜੁਰਮਾਨਾ ਲੱਗ ਚੁੱਕਿਆ ਹੈ।

ਇੰਗਲੈਂਡ ਵਿਚ ਇਕ ਮਹਿਲਾ ਨੂੰ ਲੱਖਾਂ ਦਾ ਜੁਰਮਾਨਾ ਲੱਗ ਚੁੱਕਿਆ ਹੈ ਕਿਉਂਕਿ ਉਸ ਨੇ ਆਪਣੇ ਘਰ ਦੇ ਗਾਰਡਨ ‘ਚ ਬੇਜ਼ੁਬਾਨ ਪਸ਼ੂਆਂ ਨੂੰ ਖਾਣਾ ਖਵਾਇਆ ਸੀ, ਜਿਸ ਕਾਰਨ ਨਗਰਪਾਲਿਕਾ ਦੇ ਵੱਲੋਂ ਉਸ ਨੂੰ ਲੱਖਾਂ ਰੁਪਿਆਂ ਦਾ ਜੁਰਮਾਨਾ ਲਗਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਮਹਿਲਾ ਦਾ ਨਾਂ ਏਨੀ ਸੈਗੋ ਹੈ ਤੇ ਉਸ ਦੀ ਉਮਰ 97 ਸਾਲ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਨਗਰ ਪਾਲਿਕਾ ਦੇ ਵੱਲੋਂ ਮਹਿਲਾ ‘ਤੇ 100 ਪੌਂਡ ਯਾਨੀ ਲਗਭਗ ਸਾਢੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਸੀ,

ਪਰ ਹੁਣ ਦੱਸਿਆ ਗਿਆ ਕਿ ਜੁਰਮਾਨ ਦੀ ਰਕਮ ਵਧ ਕੇ 2500 ਪੌਂਡ ਯਾਨੀ ਲਗਭਗ 2 ਲੱਖ 65 ਹਜ਼ਾਰ ਰੁਪਏ ਹੋ ਗਈ ।ਦਰਅਸਲ ਇਹ ਵਿਵਾਦ ਪਿਛਲੇ ਸਾਲ ਸ਼ੁਰੂ ਹੋਇਆ ਸੀ ਜਦੋਂ ਬਜ਼ੁਰਗ ਮਹਿਲਾ ਦੇ ਇਕ ਗੁਆਂਢੀ ਨੇ ਨਗਰਪਾਲਿਕਾ ਵਿਚ ਸ਼ਿਕਾਇਤ ਕੀਤੀ ਸੀ ਕਿ ਉਹ ਇਲਾਕੇ ਵਿਚ ਕਬੂਤਰਾਂ ਤੇ ਸੀਗਲ ਨੂੰ ਬੁਲਾ ਰਹੀ ਸੀ ਤੇ ਉਨ੍ਹਾਂ ਨੂੰ ਦਾਣਾ ਖੁਆ ਰਹੀ ਸੀ। ਇਸ ਦੇ ਬਾਅਦ ਨਗਰਪਾਲਿਕਾ ਨੇ ਉਸ ਨੂੰ ਲਿਖਤ ਚੇਤਾਵਨੀ ਜਾਰੀ ਕੀਤੀ , ਪਰ ਇਹ ਔਰਤ ਉਸ ਤੋਂ ਬਾਅਦ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਜਿਸ ਕਾਰਨ ਨਗਰ ਪਾਲਿਕਾ ਦੇ ਵੱਲੋਂ ਉਸ ਨੂੰ ਇਹ ਜੁਰਮਾਨਾ ਲਗਾਇਆ ਗਿਆ ਹੈ।