90 ਸਾਲਾਂ ਵਿਅਕਤੀ ਵਲੋਂ ਦਸਰਥ ਮਾਂਝੀ ਵਾਂਗ 50 ਸਾਲ ਲਗਾ ਕੇ ਪਹਾੜ ਕੱਟ ਬਣਾਇਆ ਛੱਪੜ, ਕਰਤੀ ਮਿਸਾਲ ਕਾਇਮ

ਆਈ ਤਾਜ਼ਾ ਵੱਡੀ ਖਬਰ 

ਅਕਸਰ ਇਹ ਕਹਿੰਦੇ ਸੁਣਿਆਂ ਜਾਂਦਾ ਹੈ ਕਿ ਜਿਸ ਇਨਸਾਨ ਦਾ ਹੌਸਲਾ ਬੁਲੰਦ ਹੁੰਦਾ ਹੈ ਸਫ਼ਲਤਾ ਉਸ ਨੂੰ ਪ੍ਰਾਪਤ ਹੁੰਦੀ ਹੈ ਤੇ ਜਿੱਤ ਵੀ ਉਸੇ ਹੀ ਇਨਸਾਨ ਦੀ ਹੁੰਦੀ ਹੈ, ਜਿਸ ਵਿੱਚ ਮਿਹਨਤ ਕਰਨ ਦਾ ਜਜ਼ਬਾ ਹੁੰਦਾ ਹੈ। ਦੁਨੀਆ ਵਿੱਚ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਜਿੱਥੇ ਕਈ ਲੋਕਾਂ ਵੱਲੋਂ ਦੁਨੀਆਂ ਦੇ ਵਿੱਚ ਕੁਝ ਵੱਖਰਾ ਕਰ ਕੇ ਆਪਣਾ ਨਾਮ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਲੋਕਾਂ ਵੱਲੋਂ ਸਲਾਮ ਕੀਤਾ ਜਾਦਾ ਹੈ। ਜਿਥੇ ਦਸ਼ਰਥ ਮਾਂਝੀ ਵੱਲੋਂ 50 ਸਾਲ ਲਗਾ ਕੇ ਪਹਾੜ ਨੂੰ ਕੱਟਿਆ ਗਿਆ ਸੀ ਅਤੇ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਤੇ ਉਹ ਰਸਤਾ ਬਣਾਏ ਜਾਣ ਤੇ ਸਾਰੇ ਲੋਕਾਂ ਵਿਚ ਖੁਸ਼ੀ ਦੇਖੀ ਗਈ ਸੀ, ਜੋ ਲੋਕ ਉਸਦਾ ਪਹਿਲਾ ਮਜ਼ਾਕ ਉਡਾਉਂਦੇ ਸਨ ਉਹ ਵੀ ਉਸ ਦੀਆਂ ਸਿਫਤਾਂ ਕਰਦੇ ਸਨ।

ਇਸ ਤਰਾਂ ਹੀ ਹੁਣ 90 ਸਾਲਾਂ ਦੇ ਵਿਅਕਤੀ ਵੱਲੋਂ ਪੰਜਾਹ ਸਾਲਾਂ ਵਿੱਚ ਪਹਾੜ ਕੱਟ ਕੇ ਛੱਪੜ ਬਣਾਇਆ ਗਿਆ ਹੈ ਅਤੇ ਵੱਡੀ ਮਿਸਾਲ ਕਾਇਮ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਹਰਿਆਣਾ ਵਿੱਚ ਇੱਕ 90 ਸਾਲਾਂ ਦੇ ਵਿਅਕਤੀ ਕੱਲੂਰਾਮ ਵੱਲ ਜਿਥੇ 90 ਸਾਲਾਂ ਦੀ ਉਮਰ ਵਿੱਚ ਉਹ ਕਰ ਕੇ ਦਿਖਾ ਦਿੱਤਾ ਹੈ,ਜੋ ਕੋਈ ਨਹੀਂ ਕਰ ਸਕਿਆ ਸੀ। ਇਸ ਵਿਅਕਤੀ ਵੱਲੋਂ ਜਿੱਥੇ ਪੰਜਾਹ ਸਾਲ ਲਗਾ ਕੇ ਪਹਾੜਾਂ ਨੂੰ ਪੁਟਿਆ ਗਿਆ ਅਤੇ ਪਹਾੜਾਂ ਦੇ ਵਿਚਕਾਰ ਇੱਕ ਛੱਪੜ ਬਣਾਇਆ ਗਿਆ ਹੈ ਤਾਂ ਜੋ ਪਸ਼ੂ-ਪੰਛੀਆਂ ਦੀ ਪਿਆਸ ਨੂੰ ਬੁਝਾਇਆ ਜਾ ਸਕੇ।

ਕਾਲੂਰਾਮ ਨੇ ਦੱਸਿਆ ਕਿ ਇਸ ਛੱਪੜ ਨੂੰ ਬਣਾਉਣ ਵਿੱਚ ਉਨ੍ਹਾਂ ਦੇ ਬੇਟੇ ਅਤੇ ਪੋਤੇ ਵੱਲੋਂ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ ਗਈ ਹੈ। ਉਥੇ ਹੀ ਹੁਣ ਇਸ ਛੱਪੜ ਵਿੱਚ ਪਾਣੀ ਭਰਨ ਨੂੰ ਲੈ ਕੇ ਉਨ੍ਹਾਂ ਨੂੰ ਸਮੱਸਿਆ ਪੇਸ਼ ਆ ਰਹੀ ਹੈ ਜਿਥੇ ਰੋਜ਼ਾਨਾ ਹੀ ਉਸ ਵੱਲੋਂ ਛੱਪੜ ਵਿੱਚ ਪਾਣੀ ਭਰਨ ਵਾਸਤੇ ਪਾਣੀ ਦਾ ਘੜਾ ਲਿਜਾਇਆ ਜਾਂਦਾ ਹੈ।

ਕੱਲੂਰਾਮ ਨੇ ਦੱਸਿਆ ਗਿਆ ਕਿ ਜਿਸ ਸਮੇਂ ਉਹ 18 ਸਾਲ ਦਾ ਸੀ ਤਾਂ ਉਹ ਗਾਵਾਂ ਬੱਕਰੀਆਂ ਚਰਾਉਣ ਲਈ ਪਹਾੜ ਤੇ ਜਾਂਦਾ ਸੀ ਤਾਂ ਦੇਖਦਾ ਸੀ ਕਿ ਪਿਆਸ ਦੇ ਕਾਰਨ ਬਹੁਤ ਸਾਰੇ ਪਸ਼ੂ ਪੰਛੀ ਮਰੇ ਹੁੰਦੇ ਸਨ। ਇਸ ਲਈ ਕਿ ਉਸ ਵੱਲੋਂ ਛੱਪੜ ਬਣਾਉਣ ਦਾ ਇਰਾਦਾ ਕੀਤਾ ਗਿਆ ਸੀ ਜਿਸ ਨੂੰ ਪੰਜਾਹ ਸਾਲ ਦਾ ਸਮਾਂ ਲੱਗ ਗਿਆ ਹੈ।ਇਸ ਦੀ ਜਾਣਕਾਰੀ ਮਿਲਣ ਤੇ ਜਿੱਥੇ ਡੀ ਸੀ ਸ਼ਿਆਮਲ ਪੂਨੀਆਂ ਅਤੇ ਸੰਸਦ ਮੈਂਬਰ ਧਰਮਵੀਰ ਸਿੰਘ ਵੱਲੋਂ ਇਸ ਘਟਨਾ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਹੈ। ਉਥੇ ਹੀ ਇਸ ਸਥਾਨ ਦਾ ਨਾਮ ਵੀ ਦਾਰਸ਼ਨਿਕ ਸਥਾਨ ਬਣਾਉਣ ਬਾਰੇ ਆਖਿਆ ਗਿਆ ਹੈ।