ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਜੁੱਗ ਵਿਚ ਜਿਥੇ ਸੋਸ਼ਲ ਮੀਡੀਆ ਦੇ ਨਾਲ ਬੱਚੇ ਬਹੁਤ ਸਾਰੀ ਜਾਣਕਾਰੀ ਹਾਸਲ ਕਰ ਰਹੇ ਹਨ। ਜਿਸ ਨਾਲ ਉਹਨਾਂ ਵੱਲੋਂ ਕਈ ਅਜਿਹੇ ਰਿਕਾਰਡ ਵੀ ਪੈਦਾ ਕੀਤੇ ਜਾ ਰਹੇ ਹਨ ਜੋ ਵੱਡੀਆਂ ਕੋਲੋਂ ਵੀ ਸੋਚਿਆ ਨਹੀਂ ਗਿਆ ਹੁੰਦਾ। ਕਰੋਨਾ ਦੇ ਦੌਰਾਨ ਜਿੱਥੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਤੇ ਬੱਚਿਆਂ ਦੀ ਪੜ੍ਹਾਈ ਆਨਲਾਇਨ ਸ਼ੁਰੂ ਕੀਤੀ ਗਈ। ਉੱਥੇ ਹੀ ਬਹੁਤ ਸਾਰੇ ਬੱਚਿਆਂ ਵੱਲੋਂ ਆਪਣੇ ਮੋਬਾਇਲ ਫੋਨ ਦੀ ਵਰਤੋਂ ਨੂੰ ਵੀ ਪਹਿਲਾਂ ਦੇ ਮੁਕਾਬਲੇ ਵਧਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਹੀ ਫੋਨ ਉਪਰ ਹੋ ਰਹੀ ਸੀ। ਉੱਥੇ ਹੀ ਬੱਚਿਆਂ ਵੱਲੋਂ ਇੰਟਰਨੈੱਟ ਦੇ ਜ਼ਰੀਏ ਜਿਥੇ ਦੇਸ਼ ਵਿਦੇਸ਼ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਉਥੇ ਹੀ ਬੱਚਿਆਂ ਵੱਲੋਂ ਕਈ ਖੋਜ ਵੀ ਵੇਖੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਬੱਚਿਆਂ ਦੇ ਮਨ ਵਿੱਚ ਵੀ ਅਜਿਹੇ ਕਾਰਜ ਕਰਨ ਦੀ ਇਕ ਉਤਸੁਕਤਾ ਪੈਦਾ ਹੋ ਜਾਂਦੀ ਹੈ, ਇਹ ਜ਼ਰੂਰ ਹੀ ਉਨ੍ਹਾਂ ਨੂੰ ਬਾਕੀ ਬੱਚਿਆਂ ਤੋਂ ਵੱਖ ਕਰ ਦਿੰਦਾ ਹੈ ਜਿਥੇ ਉਨ੍ਹਾਂ ਵੱਲੋਂ ਅਚਾਨਕ ਚਮਤਕਾਰ ਕਰ ਕੇ ਦਿਖਾ ਦਿੱਤਾ ਜਾਦਾ ਹੈ। ਹੁਣ ਨੌਵੀਂ ਕਲਾਸ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੱਲੋਂ ਅਨੋਖਾ ਕਾਰਨਾਮਾ ਕੀਤਾ ਗਿਆ ਹੈ ਜਿਸ ਕਾਰਨ ਉਹ ਨੇਤਰਹੀਣ ਲੋਕਾਂ ਲਈ ਮਸੀਹਾ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਸਾਮ ਤੋਂ ਸਾਹਮਣੇ ਆਇਆ ਹੈ।
ਜਿੱਥੇ ਅਸਾਮ ਦੇ ਨੋਵੀ ਕਲਾਸ ਵਿੱਚ ਪੜ੍ਹਨ ਵਾਲੇ ਇਕ ਵਿਦਿਆਰਥੀ ਵੱਲੋਂ ਨੇਤਰਹੀਣ ਲੋਕਾਂ ਲਈ ਸਮਾਰਟ ਬੂਟ ਬਣਾ ਕੇ ਇਕ ਰਿਕਾਰਡ ਪੈਦਾ ਕਰ ਦਿੱਤਾ ਗਿਆ ਹੈ। ਜਿੱਥੇ ਇਸ ਵਿਦਿਆਰਥੀ ਅੰਕੁਰਿਤ ਕਰਮਾਕਰ ਵੱਲੋ ਨੇਤਰਹੀਣ ਲੋਕਾਂ ਲਈ ਇੱਕ ਸੈਂਸਰ ਵਾਲਾ ਸਮਾਰਟਫੋਨ ਬਣਾਇਆ ਗਿਆ ਹੈ। ਇਸ ਸੈਂਸਰ ਦੀ ਮਦਦ ਨਾਲ ਨੇਤਰਹੀਣ ਵਿਅਕਤੀ ਪਹਿਲਾਂ ਹੀ ਅਲਰਟ ਹੋ ਜਾਣਗੇ ਅਗਰ ਉਨ੍ਹਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਆਵੇਗੀ।
ਇਸ ਬੂਟ ਵਿਚ ਜਿੱਥੇ ਸੈਂਸਰ ਲਗਾਏ ਗਏ ਹਨ, ਜੋ ਵਿਅਕਤੀ ਦੇ ਰਸਤੇ ਵਿੱਚ ਆਉਣ ਵਾਲੀ ਰੁਕਾਵਟ ਤੋਂ ਪਹਿਲਾਂ ਹੀ ਉਸ ਨੂੰ ਅਲਰਟ ਕਰ ਦੇਣਗੇ। ਇਸ ਬੱਚੇ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੂੰ ਇਹ ਸੈਂਸਰ ਵਾਲਾ ਸਮਾਰਟਫੋਨ ਬਣਾਉਣ ਦੀ ਪ੍ਰੇਰਨਾ ਗਰੇਟ ਬ੍ਰਿਟੇਨ ਦੇ ਇੱਕ ਵਿਅਕਤੀ ਨੂੰ ਦੇਖ ਕੇ ਮਿਲੀ ਹੈ। ਉੱਥੇ ਹੀ ਇਸ ਬੱਚੇ ਵੱਲੋਂ ਆਪਣੀ ਇੱਛਾ ਜਾਹਿਰ ਕਰਦੇ ਹੋਏ ਦੱਸਿਆ ਗਿਆ ਹੈ ਕਿ ਉਹ ਵੱਡਾ ਹੋ ਕੇ ਇੱਕ ਵਿਗਿਆਨੀ ਬਣਨਾ ਚਾਹੁੰਦਾ ਹੈ।