9ਵੀਂ ਕਲਾਸ ਦੇ ਵਿਦਿਆਰਥੀ ਨੇ ਇਸ ਕਾਰਨ ਆਪਣੀ ਮਰਜੀ ਨਾਲ ਦੇ ਦਿੱਤੀ ਜਾਨ – ਇਲਾਕੇ ਚ ਪਿਆ ਮਾਤਮ

ਆਈ ਤਾਜਾ ਵੱਡੀ ਖਬਰ 

ਜ਼ਿੰਦਗੀ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਇੱਕ ਬੇਹੱਦ ਹੀ ਖ਼ੂਬਸੂਰਤ ਤੇ ਅਨਮੋਲ ਦਾਤ ਹੈ । ਪਰ ਬਹੁਤ ਸਾਰੇ ਲੋਕ ਇਸ ਜ਼ਿੰਦਗੀ ਵਿੱਚ ਆਈਆਂ ਔਕੜਾਂ ਤੇ ਚੱਲਦੇ ਅਜਿਹੇ ਖੌਫਨਾਕ ਕਦਮ ਚੁੱਕ ਲੈਂਦੇ ਹਨ ਜਿਸ ਕਾਰਨ ਕਈ ਵਾਰ ਉਹ ਆਪਣੀ ਜ਼ਿੰਦਗੀ ਤਕ ਗੁਆ ਲੈਂਦੇ ਹਨ । ਪਰ ਕਈ ਵਾਰ ਛੋਟੀ ਉਮਰੇ ਬੱਚੇ ਕੁਝ ਅਜਿਹੀਆਂ ਗਲਤੀਆਂ ਕਰ ਲੈਂਦੇ ਹਨ ਜਿਸ ਕਾਰਨ ਨਾਸਮਝੀ ਵਿਚ ਉਹ ਅਜਿਹਾ ਖੌਫ਼ਨਾਕ ਕਦਮ ਚੁੱਕਦੇ ਹਨ ਜੋ ਉਨ੍ਹਾਂ ਦੇ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੇ ਹਨ । ਅਜਿਹਾ ਹੀ ਇਕ ਮਾਮਲਾ ਅੱਜ ਧਨੌਲਾ ਤੋਂ ਸਾਹਮਣੇ ਆਇਆ । ਜਿੱਥੇ ਦੇ ਇਕ ਸਰਕਾਰੀ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਨ ਵਿਦਿਆਰਥੀ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।

ਵਿਦਿਆਰਥੀ ਦੇ ਪਿਤਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਿਸ ਦੀ ਉਮਰ ਤਕਰੀਬਨ ਪੰਦਰਾਂ ਸਾਲਾਂ ਦੀ ਸੀ । ਜੋ ਕਿ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ , ਉਨ੍ਹਾਂ ਦੱਸਿਆ ਕਿ ਸਤਾਰਾਂ ਫਰਵਰੀ ਵਾਲੇ ਦਿਨ ਉਸ ਦੇ ਸਕੂਲ ਦੀ ਇਕ ਅਧਿਆਪਕ ਵੱਲੋਂ ਘੂਰ ਘੱਪ ਕਰਨ ਤੇ ਉਹ ਘਰ ਵਾਪਸ ਆ ਗਿਆ । ਉਸ ਨੇ ਇਸ ਦੀ ਸ਼ਰਮਿੰਦਗੀ ਮਹਿਸੂਸ ਕੀਤੀ ਤੇ ਅਗਲੇ ਦਿਨ ਦੁਪਹਿਰ ਵੇਲੇ ਉਹ ਘਰੋਂ ਮੋਟਰਸਾਈਕਲ ਲੈ ਕੇ ਚਲਾ ਗਿਆ ਤੇ ਜਦੋਂ ਸ਼ਾਮ ਤਕ ਉਹ ਵਾਪਸ ਨਹੀਂ ਆਇਆ ਤੇ ਉਸ ਦੀ ਭਾਲ ਕੀਤੀ ਗਈ ।

ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੂੰ ਉਸ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਈ । ਜਿਸ ਦੇ ਚੱਲਦੇ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਉੱਪਰ ਇਸ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਹਰਜਿੰਦਰ ਸਿੰਘ ਦੀ ਬੇਇੱਜ਼ਤੀ ਕਰਨ ਦੇ ਕਾਰਨ ਹੀ ਉਸਨੇ ਇਹ ਕਦਮ ਚੁੱਕਿਆ ਹੈ ।

ਜਦੋਂ ਸਕੂਲ ਦੇ ਪ੍ਰਿੰਸੀਪਲ ਵਿਕਰਮਜੀਤ ਸਿੰਘ ਆਹਲੂਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਸਾਰੇ ਦੋਸ਼ ਸਿਰੇ ਤੋਂ ਨਕਾਰ ਦਿੱਤੇ । ਉੱਥੇ ਹੀ ਇਸ ਬਾਬਤ ਪੁਲੀਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਤੇ ਉਨ੍ਹਾਂ ਦੇ ਵੱਲੋਂ ਹੁਣ ਜਲਦ ਹੀ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇਗੀ । ਪੁਲੀਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ।