ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਔਲਾਦ ਦਾ ਸੁੱਖ ਬਿਨ੍ਹਾਂ ਪਰਮਾਤਮਾ ਦੇ ਆਸ਼ੀਰਵਾਦ ਤੋਂ ਨਹੀਂ ਮਿਲ ਸਕਦਾ l ਕਈ ਵਾਰ ਕਈ ਜੋੜੇ ਔਲਾਦ ਦੀ ਪ੍ਰਾਪਤੀ ਲਈ ਸਾਰੀ ਉਮਰ ਇੰਤਜ਼ਾਰ ਕਰਦੇ ਹਨ, ਪਰ ਫਿਰ ਵੀ ਉਹਨਾਂ ਦੀ ਝੋਲੀ ਨਹੀਂ ਭਰਦੀ l ਉਹ ਕਾਫੀ ਇਲਾਜ ਵੀ ਕਰਵਾਉਂਦੇ ਹਨ, ਪਰ ਕੋਈ ਵੀ ਫਰਕ ਨਹੀਂ ਪੈਂਦਾ l ਪਰ ਕਹਿੰਦੇ ਹਨ ਕਿ ਜੇਕਰ ਪਰਮਾਤਮਾ ਦੀ ਕਿਰਪਾ ਹੋ ਜਾਵੇ ਤਾਂ, ਕਿਸੇ ਵੀ ਉਮਰ ਦੇ ਵਿਆਹੇ ਹੋਏ ਜੋੜੇ ਨੂੰ ਔਲਾਦ ਦੀ ਪ੍ਰਾਪਤੀ ਹੋ ਸਕਦੀ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ 80 ਸਾਲ ਦੀ ਉਮਰ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਪਿਤਾ ਬਣ ਗਿਆ ਤੇ ਰੱਬ ਵੱਲੋਂ ਉਸ ਨੂੰ ਅਜਿਹਾ ਤੋਹਫਾ ਦਿੱਤਾ ਗਿਆ, ਜਿਸ ਕਾਰਨ ਹੁਣ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ l
ਮਾਮਲਾ ਮਲੇਸ਼ੀਆ ਤੋਂ ਸਾਹਮਣੇ ਆਇਆ ਜਿੱਥੇ ਮਲੇਸ਼ੀਆ ਦੇ 80 ਸਾਲਾਂ ਰਿਟਾਇਰ ਯੋਬ ਅਹਿਮਦ ਤੇ ਉਸ ਦੀ ਪਤਨੀ ਜ਼ਲੇਹਾ ਜ਼ੈਨੁਲ ਆਬਿਦੀਨ, ਵਿਆਹ ਤੋਂ ਪੂਰੇ 42 ਸਾਲ ਬਾਅਦ ਹਾਲ ਹੀ ਵਿੱਚ ਆਪਣੀ ਨਵਜੰਮੀ ਬੱਚੀ ਨੂੰ ਜਨਮ ਦਿੱਤਾ l ਪਰਿਵਾਰ ਵੱਲੋਂ ਬੱਚੀ ਨੂਰ ਦਾ ਸਵਾਗਤ ਕੀਤਾ। ਉੱਥੇ ਹੀ 80 ਸਾਲਾਂ ਵਿਅਕਤੀ ਯੋਬ ਨੇ ਕਿਹਾ ਕਿ ਉਸ ਦੀ ਉਮਰ ਵਿਚ ਬੱਚਾ ਹੋਣਾ ਇਕ ਅਣਕਿਆਸੀ ਘਟਨਾ ਸੀ, ਪਰ ਉਸ ਨੇ ਇਸ ਨੂੰ ਅੱਲ੍ਹਾ ਦਾ ਤੋਹਫ਼ਾ ਮੰਨਿਆ। ਯੋਬ ਦਾ ਕਹਿਣਾ ਹੈ ਕਿ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਸ ਉਮਰ ਵਿਚ ਉਸ ਦਾ ਬੱਚਾ ਹੋਵੇਗਾ।
ਉਸ ਨੇ ਕਿਹਾ ਕਿ ਅਜਿਹਾ ਇਸ ਲਈ ਨਹੀਂ ਹੈ ਕਿ ਮੈਂ ਬਹੁਤ ‘ਮਜ਼ਬੂਤ’ ਹਾਂ, ਪਰ ਮੇਰਾ ਮੰਨਣਾ ਹੈ ਕਿ ਇਹ ਸਭ ਭਗਵਾਨ ਦੀ ਕਿਰਪਾ ਨਾਲ ਹੋਇਆ ਹੈ। ਮੇਰੇ ਬੱਚੇ ਦਾ ਜਨਮ ਅੱਲ੍ਹਾ ਦਾ ਤੋਹਫ਼ਾ ਅਤੇ ਇੱਛਾ ਹੈ। ਉਸ ਨੇ ਦੱਸਿਆ ਕਿ ਉਸ ਦੀ ਵਧਦੀ ਉਮਰ ਦੇ ਮੱਦੇਨਜ਼ਰ ਉਹ ਬੱਚਾ ਪੈਦਾ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ ਸੀ ਕਿਉਂਕਿ ਉਸ ਦੇ ਪਿਛਲੇ ਵਿਆਹ ਤੋਂ ਉਸ ਦੇ ਚਾਰ ਬੱਚੇ ਪਹਿਲਾਂ ਹੀ ਵੱਡੇ ਹੋ ਚੁੱਕੇ ਸਨ।
ਇਸ ਦੇ ਨਾਲ ਹੀ ਪਤਨੀ ਜਲੇਹਾ ਦਾ ਕਹਿਣਾ ਹੈ ਕਿ ਉਸ ਦੇ ਅਤੇ ਯੋਬ ਵਿਚਕਾਰ ਬੱਚੇ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਸੀ, ਹਾਲਾਂਕਿ ਇਸ ਬੱਚੀ ਦੇ ਆਉਣ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਹ ਬੱਚੀ ਪਰਮਾਤਮਾ ਦਾ ਬਖਸ਼ਿਆ ਹੋਇਆ ਇੱਕ ਖੂਬਸੂਰਤ ਤੋਹਫਾ ਹੈ।
Previous Postਪੰਜਾਬ : ਗੁਰਦਵਾਰਾ ਸਾਹਿਬ ਚ ਸੇਵਾ ਨੂੰ ਲੈਕੇ ਤੇ ਪਾਠੀ ਸਿੰਘ ਸਾਹਿਬਾਨ ਨੂੰ ਲੈਕੇ ਹੋਈ ਤਕਰਾਰ , 1 ਦੀ ਹੋਈ ਮੌਤ
Next Postਵਿਆਹ ਵਾਲੇ ਦਿਨ ਲਾੜੀ ਕਰਾ ਰਹੀ ਸੀ ਪਾਰਲਰ ਚ ਮੇਕਅੱਪ , ਸਿਰਫਿਰੇ ਨੇ ਦਰਦਨਾਕ ਤਰੀਕੇ ਨਾਲ ਕੀਤਾ ਕਤਲ