8 ਸਾਲਾਂ ਮਾਸੂਮ ਬੱਚੇ ਦੀ ਬੱਸ ਦੀ ਲਪੇਟ ਚ ਆਉਣ ਕਾਰਨ ਹੋਈ ਮੌਕੇ ਤੇ ਮੌਤ, ਪਰਿਵਾਰ ਚ ਛਾਇਆ ਸੋਗ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਜਿੱਥੇ ਸਮੇਂ ਸਮੇਂ ਤੇ ਵਾਹਨ ਚਾਲਕਾਂ ਲਈ ਬਹੁਤ ਸਾਰੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਪਾਲਣਾ ਕਰਨ ਬਾਬਤ ਵੀ ਉਨ੍ਹਾਂ ਨੂੰ ਸਮੇਂ ਸਮੇਂ ਤੇ ਤਾੜਨਾ ਜਾਰੀ ਕਰ ਦਿੱਤੀ ਜਾਂਦੀ ਹੈ। ਵਾਹਨ ਚਾਲਕਾਂ ਲਈ ਇਹ ਨਿਯਮ ਦੇਸ਼ ਦੇ ਸਾਰੇ ਸੂਬਿਆਂ ਵਿੱਚ ਜਾਰੀ ਕੀਤੇ ਜਾਂਦੇ ਹਨ। ਉਥੇ ਹੀ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਜਿਸ ਕਾਰਨ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਪਰ ਕੁਝ ਹਾਦਸੇ ਅਜਿਹੇ ਵੀ ਹੁੰਦੇ ਹਨ ਜੋ ਵਾਹਨ ਚਾਲਕ ਦੀ ਗਲਤੀ ਨਾਲ ਨਾ ਹੋ ਕੇ ਆਮ ਲੋਕਾਂ ਦੀ ਗਲਤੀ ਨਾਲ ਵਾਪਰ ਜਾਂਦੇ ਹਨ ਜਿਸ ਦਾ ਖਮਿਆਜਾ ਗਲਤੀ ਨਾ ਹੋਣ ਦੇ ਬਾਵਜੂਦ ਵੀ ਬੇਕਸੂਰ ਵਾਹਨ ਚਾਲਕਾਂ ਨੂੰ ਭੁਗਤਣਾ ਪੈਂਦਾ ਹੈ। ਆਏ ਦਿਨ ਹੁਣ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਬੱਚੇ ਵੀ ਅਜਿਹੇ ਵਾਪਰਨ ਵਾਲੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਹੁਣ ਇੱਥੇ ਅੱਠ ਸਾਲਾਂ ਦੇ ਮਾਸੂਮ ਬੱਚੇ ਦੀ ਬਸ ਦੀ ਚਪੇਟ ਵਿੱਚ ਆਉਣ ਕਾਰਨ ਮੌਕੇ ਤੇ ਮੌਤ ਹੋ ਗਈ ਹੈ ਜਿੱਥੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਸਭ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਦੇਵ ਭੂਮੀ ਹਿਮਾਚਲ ਤੋਂ ਸਾਹਮਣੇ ਆਇਆ ਹੈ। ਜਿੱਥੇ ਬਸ ਦੀ ਚਪੇਟ ਵਿੱਚ ਆਉਣ ਕਾਰਨ ਇਕ 8 ਸਾਲਾਂ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਿਮਾਚਲ ਦੀ ਟਰਾਂਸਪੋਰਟ ਨਿਗਮ ਦੀ ਇੱਕ ਬੱਸ ਬੈਜਨਾਥ ਤੋਂ ਜੋਗਿੰਦਰ ਨਗਰ ਜਾ ਰਹੀ ਸੀ।

ਜਿਸ ਸਮੇਂ ਇਹ ਬੱਸ ਮੰਡੀ ਜ਼ਿਲ੍ਹੇ ਦੇ ਅਧੀਨ ਆਉਂਦੇ ਸਬ-ਡਿਵੀਜ਼ਨ ਦੇ ਤਹਿਤ ਮੋਹਨ ਘਾਟੀ ਵਿਚ ਪਹੁੰਚੀ ਤਾਂ ਇਕ ਅੱਠ ਸਾਲਾ ਬੱਚਾ ਅਮਿਤ ਪੁੱਤਰ ਲੇਖ ਰਾਜ ਨਿਵਾਸੀ ਮੋਹਨ ਘਾਟੀ ਜਿੱਥੇ ਆਪਣੇ ਪਿਤਾ ਦੇ ਕੋਲ ਇਕ ਟਰੈਕਟਰ ਕੋਲ ਖੜ੍ਹਾ ਸੀ। ਟਰੈਕਟਰ ਤੋਂ ਸਮਾਨ ਲੈ ਕੇ ਆਪਣੇ ਘਰ ਜਾਣ ਲਈ ਸੜਕ ਪਾਰ ਕਰਨਾ ਚਾਹੁੰਦਾ ਸੀ।

ਉਸ ਸਮੇਂ ਉਹ ਸੜਕ ਦੇ ਕੰਢੇ ਤੋਂ ਅਚਾਨਕ ਹੀ ਆਪਣੇ ਘਰ ਵੱਲ ਜਾਣ ਲਈ ਦੋੜਿਆ ਤਾਂ ਬਸ ਦੀ ਚਪੇਟ ਵਿਚ ਆ ਗਿਆ। ਜਿੱਥੇ ਇਸ ਮਾਸੂਮ ਦੇ ਬੱਸ ਦੇ ਹੇਠਾਂ ਆਉਣ ਕਾਰਨ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਬਸ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਬੱਸ ਚਾਲਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਲਾਸ਼ ਨੂੰ ਪੋਸਟਮਾਰਟਮ ਉਪਰਾਂਤ ਪਰਿਵਾਰ ਹਵਾਲੇ ਕਰ ਦਿੱਤਾ ਗਿਆ।