8 ਦਿਨਾਂ ਦੇ ਚ ਪਹਿਲਾਂ ਦਾਦਾ ਫਿਰ ਪੋਤਾ ਅਤੇ ਫਿਰ ਪੁੱਤ ਨੂੰ ਇਕੋ ਕਾਰਨ ਕਰਕੇ ਮਿਲੀ ਮੌਤ , ਇਲਾਕੇ ਚ ਪਿਆ ਸਹਿਮ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਵਿੱਚ ਹਜੇ ਕੋਰੋਨਾ ਮਹਾਂਮਾਰੀ ਨੇ ਆਪਣਾ ਕਹਿਰ ਦਿਖਾਉਣਾ ਬੰਦ ਨਹੀਂ ਕੀਤਾ ਸੀ ਕਿ ਇਸੇ ਵਿਚਕਾਰ ਹੁਣ ਡੇਂਗੂ ਨਾਂ ਦੀ ਬਿਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਹੁਣ ਤਕ ਡੇਂਗੂ ਬੀਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ ਤੇ ਕਈ ਲੋਕਾਂ ਨੇ ਇਸ ਬਿਮਾਰੀ ਦੇ ਕਾਰਨ ਆਪਣੀ ਜਾਨ ਵੀ ਗੁਆ ਦਿੱਤੀ ਹੈ । ਜ਼ਿਕਰਯੋਗ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵੀ ਇਸ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ ਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ।

ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਇਸ ਡੇਂਗੂ ਨਾਂ ਦੀ ਬਿਮਾਰੀ ਨੇ ਲੈ ਲਈ ਹੈ ਤੇ ਇਸੇ ਵਿਚਕਾਰ ਇੱਕ ਹੋਰ ਪਰਿਵਾਰ ਤੇ ਉੱਪਰ ਇਸ ਡੇਂਗੂ ਨੇ ਅਜਿਹਾ ਕਹਿਰ ਬਰਸਾਇਆ ਕਿ ਇਸ ਘਰ ਦੇ ਵਿੱਚ ਡੇਂਗੂ ਦੇ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ ।ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲੌਂਗੋਵਾਲ ਦੇ ਵਿੱਚ ਡੇਂਗੂ ਨੇ ਅਜਿਹਾ ਕਹਿਰ ਵਿਖਾਇਆ ਹੈ ਕੀ ਇਸ ਪਿੰਡ ਦੇ ਕਈ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ । ਤੇ ਇੱਥੇ ਦੀ ਰਹਿਣ ਵਾਲੀ ਇਕ ਪਿੰਡ ਦੇ ਵਿੱਚ ਹੱਸਦੇ ਵਸਦੇ ਪਰਿਵਾਰ ਤੇ ਡੇਂਗੂ ਦਾ ਅਜਿਹਾ ਕਹਿਰ ਟੁੱਟਿਆ ਹੈ ਕਿ ਇਸ ਪਰਿਵਾਰ ਦੇ ਵਿੱਚ ਇਕੱਠੇ ਤਿੰਨ ਜੀਆਂ ਦੀ ਡੇਂਗੂ ਦੀ ਬੀਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ । ਇਸ ਪਰਿਵਾਰ ਦੇ ਵਿਚ ਡੇਂਗੂ ਨੇ ਪਹਿਲਾਂ ਤਾਂ ਇਕ ਬਜ਼ੁਰਗ ਦੀ ਜਾਨ ਲਈ ਫਿਰ ਪੋਤੇ ਦੀ ਅਤੇ ਫਿਰ ਪੁੱਤ ਦੀ ਜਾਨ ਲੈ ਕੇ ਇਸ ਪਰਿਵਾਰ ਤੇ ਦੁੱਖਾਂ ਦਾ ਕਹਿਰ ਵਰਸਾਇਆ ਹੈ ।

ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਪਰਿਵਾਰ ਵਿਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਤੇ ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 15 ਅਕਤੂਬਰ ਨੂੰ ਇਸ ਘਰ ਦੇ ਵਿਚ ਪਹਿਲਾਂ ਬਜ਼ੁਰਗ ਪ੍ਰੇਮ ਸਿੰਘ ਦੀ ਮੌਤ ਹੋਈ ਸੀ । ਇਸ ਬਜ਼ੁਰਗ ਦਾ ਸਿਵਾ ਠੰਢਾ ਨਹੀਂ ਹੋਇਆ ਸੀ ਕਿ ਕੁਝ ਹੀ ਦਿਨਾਂ ਭਾਰਤ ਉਨ੍ਹਾਂ ਦੇ ਜਵਾਨ ਪੁੱਤਰ 26 ਸਾਲਾ ਪੋਤਰੇ ਦੀ ਡੇਂਗੂ ਕਾਰਨ ਮੌਤ ਹੋ ਗਈ । ਕੁਝ ਹੀ ਸਮੇਂ ਬਾਅਦ ਉਨ੍ਹਾਂ ਦੇ ਇੱਕ ਪਰਿਵਾਰ ਦੀ ਹੋਰ ਮੌਤ ਹੋ ਗਈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਨ੍ਹਾਂ ਦੇ ਪਰਿਵਾਰ ਦੇ ਹੋਰ ਵੀ ਜੀਅ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਫਿਲਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਇਲਾਕੇ ਵਿਚ ਸੋਗ ਦੀ ਲਹਿਰ ਫੈਲੀ ਹੋਈ ਹੈ ਕਿ ਇੱਕ ਪਰਿਵਾਰ ਦੇ ਵਿਚ ਇਸ ਡੇਂਗੂ ਦੀ ਭਿਆਨਕ ਬੀਮਾਰੀ ਦੇ ਕਾਰਨ ਤਿੰਨ ਮੌਤਾਂ ਹੋ ਚੁੱਕੀਆਂ ਹਨ ਤੇ ਅਜੇ ਵੀ ਕਈ ਪਰਿਵਾਰ ਇਸ ਬਿਮਾਰੀ ਕਾਰਨ ਜ਼ੇਰੇ ਇਲਾਜ ਹਨ ।