76 ਸਾਲ ਪਹਿਲਾਂ ਲਿੱਖੀ ਚਿੱਠੀ ਹੁਣ ਮਿਲੀ – ਲਿਖਣ ਵਾਲਾ ਵੀ ਮਰ ਗਿਆ , ਵਿਚ ਲਿਖੀ ਸੀ ਇਹ ਗਲ੍ਹ

ਆਈ ਤਾਜਾ ਵੱਡੀ ਖਬਰ 

ਸਮਾਜ ਵਿੱਚ ਕੁਝ ਅਜਿਹੀਆਂ ਘਟਨਾਵਾਂ ਤੇ ਹਾਦਸੇ ਵਾਪਰਦੇ ਹਨ ਜੋ ਸਭ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦਿੰਦੇ ਹਨ। ਬਹੁਤ ਸਾਰੀਆਂ ਚੀਜ਼ਾਂ ਇਤਿਹਾਸ ਨਾਲ ਸਬੰਧਤ ਹੁੰਦੀਆਂ ਹਨ ਜੋ ਵੱਖੋ ਵੱਖਰੇ ਥਾਵਾਂ ਤੋਂ ਅੱਜ ਵੀ ਪ੍ਰਾਪਤ ਹੁੰਦੀਆਂ ਹਨ । ਜਿਨ੍ਹਾਂ ਨੂੰ ਕਿਸੇ ਵਿਸ਼ੇਸ਼ ਥਾਂ ਤੇ ਰੱਖਿਆ ਜਾਂਦਾ ਹੈ , ਤਾਂ ਜੋ ਆਉਣ ਵਾਲੇ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕ ਵੀ ਉਨ੍ਹਾਂ ਚੀਜ਼ਾਂ ਨੂੰ ਦੇਖ ਸਕਣ । ਅਜਿਹੀਆਂ ਚੀਜ਼ਾਂ ਨੂੰ ਇੱਕ ਵਿਸ਼ੇਸ਼ ਥਾਂ ਤੇ ਰੱਖਣ ਦਾ ਮਕਸਦ ਇਹੀ ਹੁੰਦਾ ਹੈ ਕਿ ਲੋਕਾਂ ਨੂੰ ਆਪਣੇ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾ ਸਕੇ । ਇਸੇ ਦੇ ਚੱਲਦੇ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੀ ਹੈਰਾਨ ਕੀਤਾ ਹੈ ।

ਦਰਅਸਲ ਪੂਰੇ 76 ਸਾਲਾ ਬਾਅਦ ਦੂਜੇ ਵਿਸ਼ਵ ਦੌਰਾਨ ਇਕ ਪੁੱਤਰ ਤੇ ਵੱਲੋਂ ਆਪਣੀ ਮਾਂ ਨੂੰ ਇਕ ਪੱਤਰ ਭੇਜਿਆ ਗਿਆ ਸੀ । ਜੋ 76 ਸਾਲਾਂ ਬਾਅਦ ਇਕ ਫੌਜੀ ਸਾਰਜੈਂਟ ਦੀ ਪਤਨੀ ਨੂੰ ਸੌਂਪਿਆ ਗਿਆ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੂਜੇ ਵਿਸ਼ਵ ਦੀ ਸਮਾਪਤੀ ਤੋਂ ਬਾਅਦ ਜਰਮਨੀ ਵਿਚ ਤਾਇਨਾਤ ਇਕ ਅਮਰੀਕੀ ਸੈਨਿਕ ਤੇ ਵੱਲੋਂ ਆਪਣੀ ਮਾਂ ਨੂੰ ਇਹ ਪੱਤਰ ਭੇਜਿਆ ਗਿਆ ਸੀ। ਜੋ ਪੂਰੇ 76 ਸਾਲਾ ਬਾਅਦ ਫ਼ੌਜੀ ਸਾਰਜੈਂਟ ਦੀ ਪਤਨੀ ਨੂੰ ਸੌਂਪਿਆ ਗਿਆ।

WFXT-TV ਨੇ ਬੁੱਧਵਾਰ ਨੂੰ ਆਪਣੀ ਇਕ ਖ਼ਬਰ ਵਿਚ ਦੱਸਿਆ ਕਿ ਦਸੰਬਰ 1945 ਵਿੱਚ ਦੂਜੇ ਵਿਸ਼ਵ ਯੁੱਧ ਦੇ ਅਧਿਕਾਰਤ ਤੌਰ ‘ਤੇ ਖ਼ਤਮ ਹੋਣ ਤੋਂ ਬਾਅਦ, ਉਸ ਸਮੇਂ 22 ਸਾਲਾ ਆਰਮੀ ਸਾਰਜੈਂਟ ਜੌਨ ਗੋਨਸਾਲਵੇਸ ਨੇ ਵੋਬਰਨ ਵਿੱਚ ਰਹਿ ਰਹੀ ਆਪਣੀ ਮਾਂ ਨੂੰ ਇੱਕ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ ਬਹੁਤ ਹੀ ਖੂਬਸੂਰਤ ਸੰਦੇਸ਼ ਆਪਣੀ ਮਾਂ ਨੂੰ ਲਿਖਿਆ ਗਿਆ ਸੀ । ਪੱਤਰ ਵਿੱਚ ਲਿਖਿਆ ਗਿਆ ‘ਪਿਆਰੀ ਮਾਂ, ਅੱਜ ਤੁਹਾਡਾ ਇਕ ਹੋਰ ਪੱਤਰ ਮਿਲਿਆ ਅਤੇ ਮੈਂ ਖੁਸ਼ ਹਾਂ ਕਿ ਸਭ ਠੀਕ-ਠਾਕ ਹੈ। ਜਿੱਥੋਂ ਤੱਕ ਮੇਰਾ ਸਬੰਧ ਹੈ, ਮੈਂ ਵੀ ਠੀਕ ਹਾਂ ਪਰ ਇੱਥੇ ਭੋਜਨ ਜ਼ਿਆਦਾਤਰ ਬਹੁਤ ਖਰਾਬ ਮਿਲਦਾ ਹੈ।

ਉਸ ਨੇ ਪੱਤਰ ਦੇ ਅੰਤ ਵਿਚ ਆਪਣੇ ਦਸਤਖ਼ਤ ਕੀਤੇ ਅਤੇ ਲਿਖਿਆ ਕਿ ਤੁਹਾਡੇ ਨਾਲ ਪਿਆਰ ਹੈ, ਤੁਹਾਡਾ ਬੇਟਾ ਜੌਨੀ। ਉਮੀਦ ਹੈ ਤੁਹਾਨੂੰ ਜਲਦੀ ਮਿਲਾਂਗਾ।” ..ਤੇ ਪੂਰੇ 76 ਸਾਲਾਂ ਬਾਅਦ ਜਦੋਂ ਇਸ ਪੱਤਰ ਨੂੰ ਪ੍ਰਾਪਤ ਕੀਤਾ ਗਿਆ ਤੇ ਉਸ ਦੀ ਖ਼ੁਸ਼ੀ, ਉਤਸ਼ਾਹ ਤੇ ਨਮੋਸ਼ੀ ਵੱਖਰੀ ਚਿਹਰੇ ਉੱਪਰ ਵੇਖਣ ਨੂੰ ਮਿਲੀ ।