ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਮਨੁੱਖ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦਾ, ਤਾਂ ਜੋ ਛੇਤੀ ਤੋਂ ਛੇਤੀ ਮਨੁੱਖ ਆਪਣੇ ਸ਼ੌਂਕ ਨੂੰ ਪੂਰਾ ਕਰਕੇ ਖੁਸ਼ੀ ਹਾਸਲ ਕਰ ਸਕੇ l ਅੱਜ ਇੱਕ ਅਜਿਹੇ ਹੀ ਸ਼ੌਂਕ ਬਾਰੇ ਦੱਸਾਂਗੇ ਕਿ ਇੱਕ ਔਰਤ ਜਿਹੜੀ 72 ਸਾਲਾਂ ਦੀ ਉਮਰ ਵਿੱਚ ਮੋਡਲਿੰਗ ਕਰਦੀ ਹੈ ਪਰ ਇਸ ਦੌਰਾਨ ਉਸ ਦੀ ਖਾਸੀਅਤ ਇਹ ਹੈ ਕਿ ਉਹ ਮਾਡਲਿੰਗ ਕਰਦੇ ਸਮੇਂ ਮੇਕਅਪ ਦੀ ਜਰਾ ਵੀ ਵਰਤੋਂ ਨਹੀਂ ਕਰਦੀ l ਪਰ ਆਪਣੀ ਬਿਊਟੀ ਨੂੰ ਕਾਇਮ ਰੱਖਣ ਦੇ ਲਈ ਕੁਝ ਅਜਿਹੇ ਤਰੀਕੇ ਅਪਣਾਉਂਦੀ ਹੈ ਜਿਸ ਦੀ ਜਰੂਰਤ ਅਜੋਕੇ ਸਮੇਂ ਵਿੱਚ ਲਗਭਗ ਸਾਰੀਆਂ ਕੁੜੀਆਂ ਨੂੰ ਹੈ। ਇਸ ਮਾਡਲ ਦਾ ਨਾਮ ਜੋਆਨੀ ਜਾਨਸਨ ਹੈ ।
ਜਾਨਸਨ ਆਪਣੀ ਉਮਰ ਤੋਂ ਕਈ ਸਾਲ ਛੋਟੀ ਦਿਖਦੀ ਹੈ। ਲੋਕ ਕਹਿੰਦੇ ਹਨ ਕਿ ਉਹ ਬਹੁਤ ਹੀ ਸੁੰਦਰ ਦਿਖਦੀ ਹੈ ਤੇ ਉਹ 72 ਸਾਲ ਦੀ ਉਮਰ ਵਿਚ ਵੀ ਮਾਡਲਿੰਗ ਕਰ ਰਹੀ ਹੈ, ਅਮਰੀਕਾ ਦੇ ਨਿਊਯਾਰਕ ਦੀ ਜੋਆਨੀ ਉਮਰ ਵਧਣ ਤੋਂ ਰੋਕਣ ਵਿਚ ਮਦਦ ਲਈ ਸਕਿਨ ਦੀ ਦੇਖਭਾਲ ਤੇ ਆਪਣੀ ਰੁਟੀਨ ਨੂੰ ਕਾਰਨ ਦੱਸਦੀ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਛੋਟੀ ਸੀ ਤਾਂ, ਉਨ੍ਹਾਂ ਨੂੰ ਸਕਿਨ ਦੀ ਦੇਖਭਾਲ ਨਾਲ ਸਬੰਧਤ ਕਈ ਸਮੱਸਿਆਵਾਂ ਸਨ, ਜਿਨ੍ਹਾਂ ਵਿਚ ਬ੍ਰੇਕਆਊਟ ਤੇ ਅੰਸ਼ਿਕ ਤੇਲਯੁਕਤ ਪੈਚ ਸ਼ਾਮਲ ਸਨ l ਪਰ ਸਾਲਾਂ ਤੱਕ ਆਪਣੀ ਰੁਟੀਨ ਦੀ ਜ਼ਿੰਦਗੀ ਵਿਚ ਸੁਧਾਰ ਕਰਨ ਦੇ ਬਾਅਦ ਇਹ ਠੀਕ ਹੋ ਗਈਆਂ।
ਜੋਆਨੀ ਨੇ ਕਿਸ਼ੋਰ ਅਵਸਥਾ ਵਿਚਹੀ ਮੇਕਅੱਪ ਕਰਨਾ ਬੰਦ ਕਰ ਦਿੱਤਾ ਸੀ ਤੇ ਇਸ ਬਦਲਾਅ ਜਿਸ ਦਾ ਉਨ੍ਹਾਂ ਨੂੰ ਅਫਸੋਸ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਉਹ ਗਰਮ ਚਮਕ ਦੇ ਨਾਲ ਚੰਗੀ ਤਰ੍ਹਾਂ ਮੇਲ ਨਹੀਂ ਖਾਧਾ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਹਾਰਮੋਨ ਵਿਚ ਬਦਲਾਵਾਂ ਦੇ ਨਾਲ-ਨਾਲ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਸਕਿਨ ਸੁੱਕ ਗਈ ਹੈ ਤੇ ਮੌਸਮੀ ਜਲਵਾਯੂ ਤੇ ਬਦਲਦੇ ਤਾਪਮਾਨ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਗਈ ਹੈ।
ਹੁਣ ਤੁਹਾਨੂੰ ਇਸ ਔਰਤ ਦੀ ਸੁੰਦਰਤਾ ਦਾ ਰਾਜ਼ ਵੀ ਦੱਸ ਦਿੰਦੇ ਹਾਂ ਕਿ ਜੁਆਨੀ ਇਕ ਕੱਪ ਚਾਹ ਦੇ ਨਾਲ ਚਿਹਰੇ ‘ਤੇ ਮਾਸਕ ਲਗਾਉਂਦੀ ਹੈ। ਡਿਜ਼ਾਈਨਰ ਆਪਣੀ ਸਕਿਨ ਦੀ ਰੱਖਿਆ ਕਰਨ ਅਤੇ ਝੁਰੜੀਆਂ ਤੇ ਬਾਰੀਕ ਰੇਖਾਵਾਂ ਨੂੰ ਰੋਕਣ ਲਈ ਹਰਬਲ ਚਾਹ ਪੀਂਦੀ ਹੈ। ਇਸ ਤੋਂ ਇਲਾਵਾ ਉਹ ਵਿਟਾਮਿਨ ਸੀ, ਵਿਟਾਮਿਨ ਡੀ3, ਜ਼ਿੰਕ, ਹਲਦੀ ਤੇ ਅਦਰਕ ਲੈਂਦੀ ਹੈ ਤੇ ਉਨ੍ਹਾਂ ਪੋਸ਼ਕ ਤੱਤਾਂ ਨੂੰ ਪੂਰਾ ਕਰਨ ‘ਤੇ ਖਾਸ ਤੌਰ ‘ਤੇ ਧਿਆਨ ਰੱਖਦੀ ਹੈ ਜਿਨ੍ਹਾਂ ਦੀ ਕਮੀ ਹੋ ਸਕਦੀ ਹੈ। ਜਿਸ ਕਾਰਨ ਉਸ ਵੱਲੋਂ ਆਪਣੀ ਸੁੰਦਰਤਾ ਦਾ ਧਿਆਨ ਰੱਖਿਆ ਗਿਆ, ਤੇ ਉਸ ਦੀ ਸੁੰਦਰਤਾ ਅੱਜ ਤੱਕ ਬਰਕਰਾਰ ਹੈ l
Home ਘਰੇਲੂ ਨੁਸ਼ਖੇ 72 ਵਰ੍ਹਿਆਂ ਦੀ ਉਮਰ ਚ ਇਹ ਔਰਤ ਕਰਦੀ ਮਾਡਲਿੰਗ ਤੇ ਨਹੀਂ ਕਰਦੀ ਮੇਕਅੱਪ, 3 ਸਟੈਪ ਦੀ ਰੁਟੀਨ ਤੇ ਜਾਦੂ ਤੇ ਕਰਦੀ ਭਰੋਸਾ
ਘਰੇਲੂ ਨੁਸ਼ਖੇਤਾਜਾ ਖ਼ਬਰਾਂ
72 ਵਰ੍ਹਿਆਂ ਦੀ ਉਮਰ ਚ ਇਹ ਔਰਤ ਕਰਦੀ ਮਾਡਲਿੰਗ ਤੇ ਨਹੀਂ ਕਰਦੀ ਮੇਕਅੱਪ, 3 ਸਟੈਪ ਦੀ ਰੁਟੀਨ ਤੇ ਜਾਦੂ ਤੇ ਕਰਦੀ ਭਰੋਸਾ
Previous Postਦੁਨੀਆ ਦੇ ਇਸ ਅਨੋਖੇ ਪਿੰਡ ਚ ਨਹੀਂ ਨਿਕਲਦੀ ਕਦੇ ਵੀ ਧੁੱਪ , ਹਨੇਰੇ ਤੋਂ ਬਚਣ ਲਈ ਇਲਾਕਾ ਵਾਸੀਆਂ ਨੇ ਲਾਇਆ ਇਹ ਜੁਗਾੜ
Next Postਵਿਦੇਸ਼ ਚ ਹੋਈ 5 ਭਾਰਤੀਆਂ ਨੂੰ 122 ਸਾਲ ਦੀ ਸਜ਼ਾ, 7 ਮਹੀਨੇ ਪਹਿਲਾਂ ਕੀਤਾ ਸੀ ਵਿਅਕਤੀ ਦਾ ਕਤਲ