70 ਸਾਲਾਂ ਦੇ ਪਿਆਰ ਦਾ ਅੰਤ ਆਣ ਮੁਕਿਆ ਇੱਛਾ ਮੌਤ ਤੇ , ਇਕੱਠਿਆਂ ਹੱਥਾਂ ਚ ਹੱਥ ਫੜ੍ਹ ਤੋੜਿਆ ਦਮ

ਆਈ ਤਾਜਾ ਵੱਡੀ ਖਬਰ

ਅੱਜ ਕੱਲ ਦੇ ਸਮੇਂ ਦੇ ਵਿੱਚ ਸੱਚਾ ਪਿਆਰ ਲੱਭਣਾ ਬਹੁਤ ਜਿਆਦਾ ਮੁਸ਼ਕਿਲ ਹੈ। ਅਜੋਕੇ ਸਮੇਂ ਦੇ ਵਿੱਚ ਲੋਕ ਇੱਕ ਦੂਜੇ ਦੀ ਹੈਸੀਅਤ ਦੇ ਮੁਤਾਬਿਕ ਮਿਲਦੇ ਹਨ ਤੇ ਫਿਰ ਪਿਆਰ ਕਰਨ ਬਾਰੇ ਸੋਚਦੇ ਹਨ l ਕਹਿੰਦੇ ਹਨ ਜਦੋਂ ਸੱਚਾ ਪਿਆਰ ਹੁੰਦਾ ਹੈ ਤਾਂ ਕਦੇ ਵੀ ਰੰਗ ਰੂਪ ਜਾਂ ਫਿਰ ਹੈਸੀਅਤ ਨਹੀਂ ਦੇਖੀ ਜਾਂਦੀ l ਇਸੇ ਵਿਚਾਲੇ ਹੁਣ ਤੁਹਾਨੂੰ ਇੱਕ ਅਜਿਹੇ ਪਿਆਰ ਦੀ ਕਹਾਣੀ ਦੱਸਾਂਗੇ ਜਿੱਥੇ 70 ਸਾਲਾਂ ਦੇ ਪਿਆਰ ਦਾ ਅੰਤ ਇਸ ਗੱਲ ਤੇ ਹੋਇਆ ਕੀ ਉਨਾਂ ਵੱਲੋਂ ਮੌਤ ਦੀ ਇੱਛਾ ਜਾਹਿਰ ਕੀਤੀ ਗਈ ਤੇ ਦੋਵਾਂ ਨੇ ਹੱਥਾਂ ਵਿੱਚ ਹੱਥ ਫੜ ਕੇ ਆਪਣੀ ਜਾਨ ਦਿੱਤੀ l ਸੁਣ ਕੇ ਹੈਰਾਨ ਹੋ ਰਹੇ ਹੋ ਨਾ, ਪਰ ਇਹ ਮਾਮਲਾ ਨੀਦਰਲੈਂਡ ਤੋਂ ਸਾਹਮਣੇ ਆਇਆ l

ਜਿੱਥੇ ਨੀਦਰਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਡ੍ਰਾਈਜ਼ ਵੈਨ ਐਗਟ ਅਤੇ ਉਨ੍ਹਾਂ ਦੀ ਪਤਨੀ ਯੂਜੀਨੀ ਨੇ 70 ਸਾਲ ਇੱਕਠੇ ਬਿਤਾਉਣ ਮਗਰੋਂ ਸਵੈ-ਇੱਛਤ ਮੌਤ ਨਾਲ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ । ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਜੋੜੇ ਦੀ ਉਮਰ 93 ਸਾਲ ਸੀ। ਜੋੜੇ ਦਾ ਉਨ੍ਹਾਂ ਦੇ ਜੱਦੀ ਸ਼ਹਿਰ ਨਿਜਮੇਗੇਨ ਵਿੱਚ ਦਿਹਾਂਤ ਹੋਇਆ ਹੈ। ਇੱਕ ਰਿਪੋਰਟ ਦੇ ਅਨੁਸਾਰ, ਐਗਟ ਨੂੰ 2019 ਵਿੱਚ ਬ੍ਰੇਨ ਹੈਮਰੇਜ ਹੋਈ ਸੀ। ਇਸ ਤੋਂ ਬਾਅਦ ਉਹ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਦੋਵੇਂ ਪਤੀ-ਪਤਨੀ ਬਿਮਾਰ ਸਨ, ਦੋਵਾਂ ਦਾ ਚੱਲਣਾ-ਫਿਰਨਾ ਵੀ ਮੁਸ਼ਕਲ ਹੋ ਗਿਆ ਸੀ। ਦੋਵੇਂ ਇੱਕ-ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੇ ਸਨ।

ਇਹ ਦੋਵੇਂ ਆਪਣੀ ਜ਼ਿੰਦਗੀ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਸਨ ਕਿ ਉਹਨਾਂ ਵੱਲੋਂ ਮਿਲ ਕੇ ਇੱਛਾ ਮੌਤ ਨੂੰ ਚੁਣਿਆ। ਆਖਰੀ ਸਮੇਂ ਵਿੱਚ ਡ੍ਰਾਈਜ਼ ਅਤੇ ਯੂਜੀਨ ਨੇ ਇੱਕ-ਦੂਜੇ ਦਾ ਹੱਥ ਫੜਿਆ ਹੋਇਆ ਸੀ। ਡ੍ਰਾਈਜ਼ ਆਪਣੀ ਪਤਨੀ ਯੂਜੀਨ ਨੂੰ ਬਹੁਤ ਪਿਆਰ ਕਰਦੇ ਸਨ। ਉਹ ਸਕੂਲ ਦੇ ਦਿਨਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ। ਕੁਝ ਸਾਲ ਪਹਿਲਾਂ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਯੂਜੀਨ ਨੇ ਦੱਸਿਆ ਸੀ ਕਿ ਅੱਜ ਵੀ ਡ੍ਰਾਈਜ਼ ਉਸ ਨੂੰ ਪਿਆਰ ਨਾਲ ‘ਮਾਏ ਗਰਲ’ ਕਹਿ ਕੇ ਬੁਲਾਉਂਦੇ ਹਨ। ਨੀਦਰਲੈਂਡ ਵਿੱਚ ਇੱਕ ਕਾਨੂੰਨੀ ਅਧਿਕਾਰ ਸੰਗਠਨ ਦੇ ਅਨੁਸਾਰ, ਡ੍ਰਾਈਸ ਵੈਨ ਐਗਟ ਅਤੇ ਯੂਜੀਨ ਨੂੰ ਐਕਟਿਵ ਯੂਥੇਨੇਸੀਆ ਦਾ ਟੀਕਾ ਲਗਾ ਕੇ ਇੱਛਾ ਮੌਤ ਦਿੱਤੀ ਗਈ ਹੈ।

ਇਸ ਦੌਰਾਨ ਖਾਸੀਅਤ ਵੀ ਇਹ ਰਹੀ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਵੀ ਇੱਕ ਦੂਜੇ ਦੇ ਹੀ ਨਜ਼ਦੀਕ ਦਫਨਾਇਆ ਗਿਆ। ਸੋ ਇੱਕ ਪਾਸੇ ਜਿੱਥੇ ਅੱਜ ਕੱਲ ਦੇ ਸਮੇਂ ਵਿੱਚ ਸੱਚਾ ਪਿਆਰ ਲੱਭਣਾ ਮੁਸ਼ਕਿਲ ਹੋਇਆ ਪਿਆ, ਪਰ ਇਸ ਜਿੰਦਾ ਦੇ ਲਈ ਪਿਆਰ ਦੀ ਮਿਸਾਲ ਨੇ ਸਭ ਦਾ ਹੀ ਦਿਲ ਜਿੱਤ ਲਿਆ ਹੈ।