ਆਈ ਤਾਜਾ ਵੱਡੀ ਖਬਰ
ਹਰੇਕ ਬੰਦਾ ਆਪਣੇ ਬਚਪਨ ਵਿੱਚ ਕੋਈ ਨਾ ਕੋਈ ਸੁਪਨਾ ਜ਼ਰੂਰ ਵੇਖਦਾ ਹੈ ਕਿ ਵੱਡਾ ਹੋ ਕੇ ਉਹ ਡਾਕਟਰ , ਇੰਜੀਨੀਅਰ , ਵਿਗਿਆਨੀ ,ਅਧਿਆਪਕ ਜਾ ਕਿਸੇ ਹੋਰ ਵੱਡੇ ਅਹੁਦੇ ਤੇ ਕੰਮ ਕਰੇਗਾ l ਮਨੁੱਖ ਦੀ ਵਧਦੀ ਉਮਰ ਦੇ ਨਾਲ ਨਾਲ ਓਹਦੇ ਸੁਪਨੇ ਤੇ ਖਵਾਹਿਸ਼ਾਂ ਸਮੇ ਪਾ ਕੇ ਬਦਲਦੀਆਂ ਰਹਿੰਦੀਆਂ ਹਨ l ਪਰ ਇਹਨਾਂ ਸਾਰੀਆਂ ਖਵਾਹਿਸ਼ਾਂ ਨੂੰ ਪੂਰਾ ਕਰਨ ਲਈ ਮਨੁੱਖ ਬਚਪਨ ਤੋਂ ਹੀ ਮੇਹਨਤ ਕਰਨਾ ਸ਼ੁਰੂ ਕਰ ਦਿੰਦਾ ਹੈ l ਪਰ ਅੱਜ ਇੱਕ ਅਜਿਹੇ ਬੱਚੇ ਬਾਰੇ ਦੱਸਾਂਗੇ ਜਿਸ ਬੱਚੇ ਨੇ 7 ਸਾਲਾਂ ਦੀ ਉਮਰ ਦੇ ਵਿੱਚ ਅਜਿਹਾ ਕੰਮ ਕਰਕੇ ਵੇਖਾ ਦਿੱਤਾ ਹੈ , ਜਿਸ ਬਾਰੇ ਜਿਹੜਾ ਵੀ ਸੁਣਦਾ ਪਿਆ ਹੈ , ਉਹ ਹੈਰਾਨ ਹੁੰਦਾ ਪਿਆ l ਦਰਅਸਲ 7 ਸਾਲ ਦਾ ਇਕ ਅਜਿਹਾ ਬੱਚਾ ਹੈ, ਜੋ ਫੈਸ਼ਨ ਦੇ ਖੇਤਰ ਵਿਚ ਬਹੁਤ ਨਾਮ ਕਮਾ ਰਿਹਾ ਕਿਉਕਿ ਇਹ ਬੱਚਾ ਡ੍ਰੈੱਸ ਡਿਜ਼ਾਈਨਰ ਹੈ। ਇਸ ਦੇ ਡਿਜ਼ਾਈਨ ਕੀਤੇ ਗਏ ਕੱਪੜੇ ਲੋਕਾਂ ਨੂੰ ਕਾਫੀ ਪਸੰਦ ਆਉਂਦੇ ਹਨ ।
ਇਸ ਉਪਲਬਧੀ ਨੂੰ ਲੈ ਕੇ ਜਦੋ ਇਸ ਬੱਚੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਬੱਚੇ ਨੇ ਦਾਅਵਾ ਕੀਤਾ ਕਿ ਉਹ ਪਹਿਲੇ ਜਨਮ ਵਿਚ ਗੂਚੀ ਸੀ। ਜਿਸ ਬਾਰੇ ਸੁਣ ਕੇ ਸਭ ਹੈਰਾਨ ਨੇ , ਤੇ ਇਹ ਬੱਚਾ ਅਮਰੀਕਾ ਦਾ ਰਹਿਣਾ ਵਾਲਾ ਦੱਸਿਆ ਜਾ ਰਿਹਾ ਹੈ ਤੇ ਇਸ ਦਾ ਨਾਂ ਮੈਕਸ ਅਲੈਕਜ਼ੈਂਡਰ ਹੈ। ਬੱਚੇ ਦਾ ਲੈ ਕੇ ਇਸਨੂੰ ਮੰਨਣਾ ਹੈ ਕਿ ਪਹਿਲੇ ਜਨਮ ਵਿਚ ਉਹ Gucci ਸੀ। ਇਸ ਦਾ ਗੁੱਚੀ ਨਾਲ ਗਹਿਰਾ ਨਾਤਾ ਹੈ , ਇਨਾ ਹੀ ਨਹੀਂ ਸਗੋਂ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਬੱਚਾ 4 ਸਾਲ ਤੋਂ ਹੀ ਕੱਪੜੇ ਡਿਜ਼ਾਈਨ ਕਰ ਰਿਹਾ , ਜਿਸਦੇ ਕੱਪੜੇ ਲੋਕ ਚਾਵਾਂ ਨਾਲ ਖਰੀਦ ਕੇ ਪਾਉਂਦੇ ਹਨ ।
ਓਥੇ ਹੀ ਮੈਕਸ ਦੀ ਮਾਂ ਸ਼ੇਰੀ ਮੈਡੀਸਨ ਨੇ ਆਪਣੇ ਬੇਟੇ ਬਾਰੇ ਕਿਹਾ ਕਿ ਪਹਿਲਾਂ ਮੈਨੂੰ ਇਸ ਦੇ ਟੈਲੇਂਟ ਦੀ ਜਾਣਕਾਰੀ ਨਹੀਂ ਸੀ। ਪਰ ਕੋਰੋਨਾ ਸਮੇ ਲੱਗੇ ਲੌਕਡਾਊਨ ਵਿੱਚ ਅਚਾਨਕ ਇਕ ਦਿਨ ਅਜਿਹਾ ਆਇਆ ਜਦੋ ਉਸ ਵਲੋਂ ਦੱਸਿਆ ਗਿਆ ਕਿ ਇਸ ਨੂੰ ਮਾਡਲ ਚਾਹੀਦਾ, ਅਸੀਂ ਪੁੱਛਿਆ ਕਿਉਂ ਤਾਂ ਕਹਿਣ ਲੱਗਾ ਕਿ ਮੈਨੂੰ ਡ੍ਰੈੱਸ ਡਿਜ਼ਾਈਨਰ ਬਣਨਾ ਹੈ। ਓਹਨਾ ਦੱਸਿਆ ਕਿ ਸਾਨੂੰ ਇਸਦੀ ਗੱਲ ਸੁਣ ਕੇ ਹਾਸਾ ਆ ਗਿਆ. ਪਰ ਉਹ ਕੰਮ ਨੂੰ ਲੈ ਕੇ ਗੰਭੀਰ ਸੀ।
ਜਿਸ ਕਰਨਅਸੀਂ ਇਕ ਡਮੀ ਵੀ ਲਿਆ ਦਿੱਤੀ , ਫਿਰ ਦੇਖਿਆ ਕਿ ਮੈਕਸ ਪੁਰਾਣੇ ਕਤਰਨ ਤੇ ਟੇਪ ਦੀ ਮਦਦ ਨਾਲ ਡ੍ਰੈੱਸ ਤਿਆਰ ਕਰਨ ਲੱਗਾ। ਸਾਡੇ ਲਈ ਵੀ ਹੈਰਾਨ ਕਰਨ ਵਾਲੀ ਗੱਲ ਸੀ। ਸੋ ਇਸ ਬੱਚੇ ਦਾ ਜਿਹੜਾ ਇਹ ਟੈਲੇੰਟ ਸਾਹਮਣੇ ਆਇਆ ਹੈ ਉਸਨੂੰ ਵੇਖ ਕੇ ਜਿਥੇ ਲੋਕ ਪ੍ਰੇਸ਼ਾਨ ਹੁੰਦੇ ਪਏ ਨੇ , ਦੂਜੇ ਪਾਸੇ ਲੋਕਾਂ ਵਲੋਂ ਇਸ ਬੱਚੇ ਦੀ ਤਾਰੀਫ ਵੀ ਕੀਤੀ ਜਾ ਰਹੀ ਹੈ l
Home ਤਾਜਾ ਖ਼ਬਰਾਂ 7 ਸਾਲਾਂ ਬੱਚੇ ਦਾ ਦਾਅਵਾ ਦੇਖ ਹਰੇਕ ਕੋਈ ਹੋ ਰਿਹਾ ਹੈਰਾਨ, ਕਿਹਾ ਪਿਛਲੇ ਜਨਮ ਚ ਸੀ GUCCI ਕਰਦਾ ਸੀ ਕੱਪੜੇ ਡਿਜ਼ਾਈਨ
ਤਾਜਾ ਖ਼ਬਰਾਂ
7 ਸਾਲਾਂ ਬੱਚੇ ਦਾ ਦਾਅਵਾ ਦੇਖ ਹਰੇਕ ਕੋਈ ਹੋ ਰਿਹਾ ਹੈਰਾਨ, ਕਿਹਾ ਪਿਛਲੇ ਜਨਮ ਚ ਸੀ GUCCI ਕਰਦਾ ਸੀ ਕੱਪੜੇ ਡਿਜ਼ਾਈਨ
Previous Postਘਟਦੀ ਆਬਾਦੀ ਨੂੰ ਲੈਕੇ ਚੀਨ ਹੋਇਆ ਪ੍ਰੇਸ਼ਾਨ, ਪ੍ਰਾਜੈਕਟ ਕੀਤਾ ਸ਼ੁਰੂ ਪੁਰਾਣੇ ਰੀਤੀ ਰਿਵਾਜ਼ ਤੇ ਲਗਾਏਗਾ ਰੋਕ
Next Postਵਾਪਰਿਆ ਵੱਡਾ ਚਮਤਕਾਰ: ਵਾਪਰੇ ਹਵਾਈ ਹਾਦਸੇ ਚ ਲਾਪਤਾ ਹੋਏ 4 ਬੱਚੇ 16 ਦਿਨ ਬਾਅਦ ਜਿੰਦੇ ਮਿਲੇ