7 ਸਾਲਾਂ ਦੇ ਬੱਚੇ ਨੂੰ ਮੌਤ ਇਸ ਤਰਾਂ ਲੈ ਗਈ ਖਿੱਚਕੇ ਦੂਜੇ ਦੇਸ਼ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਵਿੱਚ ਇਨਸਾਨ ਕਈ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਹਨ ਅਤੇ ਵੱਖ-ਵੱਖ ਪ੍ਰਕਾਰ ਦੀਆਂ ਅਲਰਜੀਆਂ ਦੀ ਚਪੇਟ ਵਿਚ ਆ ਚੁੱਕੇ ਹਨ। ਮੈਡੀਕਲ ਲਾਈਨ ਵਿੱਚ ਕਈ ਤਰਾਂ ਦੀਆਂ ਅਲਰਜੀਆਂ ਸਾਹਮਣੇ ਆਈਆਂ ਹਨ ਜਿਵੇਂ ਕਿ ਪੋਲਨ, ਧੂੜ ਮਿੱਟੀ, ਨੱਟਸ, ਦਵਾਈਆਂ, ਕੀੜੇ ਮਕੌੜਿਆਂ ਦਾ ਡੰਗ, ਖਾਣਾ ਆਦਿ ਜੋ ਸਿੱਧਾ ਇਨਸਾਨ ਦੇ ਇਮਿਊਨ ਸਿਸਟਮ ਤੇ ਵਾਰ ਕਰਦੀਆਂ ਹਨ। ਇਹਨਾਂ ਸਭ ਤੋਂ ਗ੍ਰਸਤ ਇਨਸਾਨ ਨੂੰ ਆਪਣੇ ਖਾਣੇ ਦੀ ਚੋਣ ਕਾਫ਼ੀ ਧਿਆਨ ਨਾਲ ਕਰਨੀ ਪੈਂਦੀ ਹੈ ਕਿਉਂਕਿ ਇਹ ਐਲਰਜੀਆਂ ਜਾਨਲੇਵਾ ਸਾਬਿਤ ਹੋ ਸਕਦੀਆਂ ਹਨ। ਇਕ ਸਰਵੇ ਦੇ ਅਨੁਸਾਰ ਅਸਟ੍ਰੇਲੀਆ ਅਜਿਹਾ ਦੇਸ਼ ਹੈ ਜਿਥੇ ਵਿਸ਼ਵ ਦੇ ਸਭ ਤੋਂ ਜ਼ਿਆਦਾ ਫੂਡ ਐਲਰਜੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਉਥੇ ਹੀ ਸਪੇਨ ਅਤੇ ਆਈਸਲੈਂਡ ਵਿੱਚ ਸਭ ਤੋਂ ਘੱਟ ਐਲਰਜੀ ਦੇ ਮਾਮਲੇ ਪਾਏ ਜਾਂਦੇ ਹਨ।

ਲੰਡਨ ਤੋਂ ਇੱਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸੱਤ ਸਾਲਾ ਬੱਚੇ ਦੀ ਐਲਰਜੀ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਮਰੂਨ ਵਾਹਿਦ ਜੋ ਆਪਣੀ ਮਾਂ ਕੈਸੇਂਡਰਾ, ਪਿਤਾ ਰਿਜਵਾਨ ਅਤੇ ਛੋਟੇ ਭਰਾ ਐਡਨ ਨਾਲ ਇਟਲੀ ਵਿਚ ਛੁੱਟੀਆਂ ਮਨਾਉਣ ਲਈ ਗਿਆ ਹੋਇਆ ਸੀ। ਆਪਣੀਆਂ ਛੁੱਟੀਆਂ ਦੌਰਾਨ ਇਹ ਪਰਿਵਾਰ ਲਾ ਮਾਰਗਰੇਟਾ ਵਿਲਾ ਗਊਸੇਪਿਨਾ ਰੈਸਟੋਰੈਂਟ ਵਿੱਚ ਪਾਸਤਾ ਖਾਣ ਲਈ ਰੁਕ ਗਿਆ, ਇਸ ਦੌਰਾਨ ਬੱਚੇ ਦੇ ਮਾਂ-ਪਿਓ ਵੱਲੋਂ ਰੈਸਟੋਰੈਂਟ ਦੇ ਕਰਮਚਾਰੀਆਂ ਨੂੰ ਕੈਮਰੂਨ ਦੀ ਡਾਇਰੀ ਐਲਰਜੀ ਤੋਂ ਜਾਣੂ ਕਰਵਾਇਆ ਗਿਆ ਸੀ।

ਉਨ੍ਹਾਂ ਨੇ ਕਰਮਚਾਰੀਆਂ ਨੂੰ ਕੈਮਰੂਨ ਦੇ ਖਾਣੇ ਵਿਚ ਕਿਸੇ ਵੀ ਕਿਸਮ ਦੇ ਡਾਇਰੀ ਪ੍ਰੋਡਕਟ ਨੂੰ ਇਸਤੇਮਾਲ ਕਰਨ ਤੋਂ ਮਨਾ ਕੀਤਾ ਸੀ ਪਰ ਰੈਸਟੋਰੈਂਟ ਦੇ ਕਰਮਚਾਰੀਆਂ ਨੇ ਇਸ ਨੂੰ ਹਲਕੇ ਵਿੱਚ ਲਿਆ ਅਤੇ ਭੋਜਨ ਨੂੰ ਸੁਰਖਿਅੱਤ ਕਹਿ ਕੇ ਪਰੋਸ ਦਿੱਤਾ। ਪਾਸਤਾ ਖਾਣ ਤੋਂ ਬਾਅਦ ਅਚਾਨਕ ਹੀ ਕੈਮਰੂਨ ਦੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਉਨ੍ਹਾਂ ਨਾਲ ਮੌਜੂਦ ਇੱਕ ਨਰਸ ਨੇ ਤੁਰੰਤ ਹੀ ਐਪਿਪੇਨ ਦਵਾਈ ਕੈਮਰੂਨ ਨੂੰ ਦਿੱਤੀ ਪਰ ਤਿੰਨ ਦਿਨ ਬਾਅਦ ਨੇਪਲਜ਼ ਦੇ ਇਕ ਹਸਪਤਾਲ ਵਿਚ 30 ਅਕਤੂਬਰ 2015 ਨੂੰ ਕੈਮਰੂਨ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਰੈਸਟੋਰੈਂਟ ਖ਼ਿਲਾਫ਼ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਜਿਸ ਨੂੰ ਕਾਫੀ ਲੰਬੇ ਸਮੇਂ ਤਕ ਲੜਿਆ ਗਿਆ ਇਸ ਦੌਰਾਨ ਸਤੰਬਰ 2019 ਵਿੱਚ ਇਟਲੀ ਦੀ ਅਦਾਲਤ ਵੱਲੋਂ ਉਸ ਰੈਸਟੋਰੈਂਟ ਦੀ ਵੇਟਰ ਐਸਟਰ ਡੀ ਲਸਿਓ ਨੂੰ ਗੈਰ ਇਰਾਦਾਤਨ ਕਤਲ ਵਿਚ ਦੋਸ਼ੀ ਪਾਇਆ ਅਤੇ ਰੈਸਟੋਰੈਂਟ ਵੱਲੋਂ ਪਰਿਵਾਰ ਨੂੰ 2 ਲੱਖ 88 ਹਜ਼ਾਰ ਯੂਰੋ ਦਾ ਮੁਆਵਜ਼ਾ ਦਿਵਾਇਆ। ਸੋਸ਼ਲ ਮੀਡੀਆ ਤੇ ਐਲਰਜੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਜਿਸ ਤੇ ਲੋਕਾਂ ਵੱਲੋਂ ਕਾਫੀ ਭਾਵੁਕ ਕਮੈਂਟ ਕੀਤੇ ਜਾ ਰਹੇ ਹਨ।