60 ਬੱਚਿਆਂ ਦਾ ਪਿਤਾ ਬਣਿਆ ਇਹ ਸ਼ਖਸ਼, ਹੁਣ 3 ਘਰਵਾਲੀਆਂ ਤੋਂ ਬਾਅਦ ਕਰਵਾਉਣਾ ਚਾਹੁੰਦਾ ਚੌਥਾ ਵਿਆਹ

ਆਈ ਤਾਜਾ ਵੱਡੀ ਖਬਰ 

ਅੱਜ ਮਹਿੰਗਾਈ ਦੇ ਦੌਰ ਵਿੱਚ ਜਿਥੇ ਬਹੁਤ ਸਾਰੇ ਪਰਵਾਰਾਂ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉਥੇ ਹੀ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕਰੋਨਾ ਕਾਰਨ ਵੀ ਜਿੱਥੇ ਤਾਲਾਬੰਦੀ ਕਰ ਦਿੱਤੀ ਗਈ ਸੀ। ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਤੇ ਰੁਜ਼ਗਾਰ ਠੱਪ ਹੋ ਗਏ ਸਨ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਅਜਿਹੀ ਸਥਿਤੀ ਵਿਚ ਇਹ ਪਰਿਵਾਰ ਮਾਨਸਿਕ ਤਨਾਅ ਦੇ ਦੌਰ ਵਿੱਚੋ ਵੀ ਗੁਜ਼ਰੇ ਹਨ। ਅਜਿਹੇ ਹਲਾਤਾਂ ਨੂੰ ਲੈ ਕੇ ਕਈ ਪਰਵਾਰਾਂ ਲਈ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਉਥੇ ਹੀ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਵਧੇਰੇ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਸ ਨੂੰ ਸੁਣ ਕੇ ਲੋਕ ਹੈਰਾਂਨ ਰਹਿ ਜਾਂਦੇ ਹਨ। ਹੁਣ 60 ਬੱਚਿਆਂ ਦੇ ਪਿਤਾ ਵੱਲੋਂ ਤਿੰਨ ਪਤਨੀਆਂ ਤੋਂ ਬਾਅਦ ਚੌਥਾ ਵਿਆਹ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਇੱਕ ਪੇਸ਼ੇ ਵਜੋ ਡਾਕਟਰ ਹਾਜੀ ਜਾਨ ਮੁਹੰਮਦ ਵੱਲੋਂ ਬੀਬੀਸੀ ਨੂੰ ਦਿਤੇ ਗਏ ਇੰਟਰਵਿਊ ਵਿਚ ਆਖਿਆ ਗਿਆ ਹੈ ਕਿ ਉਸ ਦੀਆਂ ਤਿੰਨ ਪਤਨੀਆਂ ਹਨ। ਜਿਨ੍ਹਾਂ ਤੋਂ ਉਸ ਦੇ ਸੱਠ ਬੱਚੇ ਹਨ। ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਸਾਰੇ ਬੱਚਿਆਂ ਦਾ ਉਹ ਵਧੀਆ ਪਾਲਣ ਪੋਸ਼ਣ ਕਰ ਰਿਹਾ ਹੈ। ਉਥੇ ਹੀ ਉਸ ਵੱਲੋਂ ਹੁਣ ਚੌਥਾ ਵਿਆਹ ਕਰਵਾਉਣ ਵਾਸਤੇ ਔਰਤ ਦੀ ਭਾਲ ਕੀਤੀ ਜਾ ਰਹੀ ਹੈ।

ਉਸਦੇ ਪਰਿਵਾਰ ਵਿਚ ਵਧੇਰੇ ਧੀਆਂ ਹਨ। ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਉਹਨਾਂ ਨੂੰ ਵਧੀਆ ਸਿਖਿਆ ਦੇਣ ਵਾਸਤੇ ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਡਾਕਟਰ ਹਾਜ਼ੀ ਮੁਹੰਮਦ ਜਿੱਥੇ ਘੁੰਮਣ ਫਿਰਨ ਦਾ ਸ਼ੌਕ ਰੱਖਦੇ ਹਨ ਉਥੇ ਹੀ ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕਰਦਿਆਂ ਹੋਇਆਂ ਆਖਿਆ ਹੈ ਕਿ ਅਗਰ ਸਰਕਾਰ ਵੱਲੋਂ ਉਨ੍ਹਾਂ ਨੂੰ ਬੱਸ ਦਿੱਤੀ ਜਾਂਦੀ ਹੈ ਤਾਂ ਉਹ ਆਪਣੇ ਪਰਿਵਾਰ ਨਾਲ ਪੂਰੇ ਪਾਕਿਸਤਾਨ ਦੀ ਸੈਰ ਕਰ ਸਕਦੇ ਹਨ।

ਕਿਉਂਕਿ ਉਹ ਆਪਣੇ ਬੱਚਿਆਂ ਨੂੰ ਪਾਕਿਸਤਾਨ ਵਿਚ ਸੈਰ-ਸਪਾਟੇ ਲਈ ਲੇਜਾਣਾ ਚਾਹੁੰਦੇ ਹਨ। ਪਰ ਸਹੂਲਤ ਨਾ ਹੋਣ ਦੇ ਚਲਦਿਆਂ ਹੋਇਆਂ ਮੁਸ਼ਕਿਲ ਪੈਦਾ ਹੋ ਰਹੀ ਹੈ। ਜਿੱਥੇ ਉਹ ਆਪਣਾ ਕਲੀਨਿਕ ਚਲਾਉਂਦੇ ਹਨ ਉਥੇ ਹੀ ਕੰਮ ਦੇ ਘਟ ਜਾਣ ਕਾਰਨ ਉਨ੍ਹਾਂ ਲਈ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ।