ਆਈ ਤਾਜ਼ਾ ਵੱਡੀ ਖਬਰ
ਅਕਸਰ ਹੀ ਸਿਆਣਿਆਂ ਨੂੰ ਕਹਿੰਦੇ ਹੋਏ ਸੁਣਿਆ ਗਿਆ ਹੈ ਕਿ ਅੱਖਾਂ ਗਈਆਂ ਜਹਾਨ ਗਿਆ। ਕਿਉਂਕਿ ਅੱਖਾਂ ਤੋਂ ਬਿਨਾਂ ਇਸ ਖੂਬਸੂਰਤ ਦੁਨਿਆ ਨੂੰ ਦੇਖਣਾ ਸੰਭਵ ਨਹੀਂ ਹੈ। ਇਸ ਲਈ ਹਰ ਇੱਕ ਇਨਸਾਨ ਦੇ ਲਈ ਅੱਖਾਂ ਦੀ ਰੌਸ਼ਨੀ ਦਾ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਇਨਸਾਨ ਦੇ ਜਿੰਦਾ ਰਹਿਣ ਵਾਸਤੇ ਭੋਜਨ ਤੇ ਹੋਰ ਜ਼ਰੂਰੀ ਵਸਤਾਂ। ਅਕਸਰ ਹੀ ਬਹੁਤ ਸਾਰੇ ਇਨਸਾਨਾ ਨੂੰ ਆਪਣੀਆਂ ਅੱਖਾਂ ਦੀ ਰੋਸ਼ਨੀ ਵੱਖ-ਵੱਖ ਕਾਰਨਾਂ ਦੇ ਚਲਦਿਆਂ ਹੋਇਆਂ ਗੁਆਉਣੀਆਂ ਪੈ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਹਨੇਰੇ ਵਿਚ ਚਲੇ ਜਾਂਦੀ ਹੈ ਅਤੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਛੇ ਮਹੀਨਿਆਂ ਦੀ ਧੀ ਹੁਣ 74 ਸਾਲਾਂ ਦੀਆਂ ਅੱਖਾਂ ਨਾਲ ਦੁਨੀਆਂ ਦੇਖੇਗੀ, ਜਿਥੇ ਸਫਲ ਅਪਰੇਸ਼ਨ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 6 ਮਹੀਨਿਆਂ ਦੀ ਬੱਚੀ ਦਾ ਕਾਰਨੀਆ ਟ੍ਰਾਂਸਪਲਾਂਟ ਕੀਤਾ ਗਿਆ ਹੈ ਜੋ ਕਿ ਸਫਲ ਰਿਹਾ ਹੈ। ਦਸਵੀਂ ਤੇ ਉੱਤਰ ਪ੍ਰਦੇਸ਼ ਵਿੱਚ ਇਹ ਪਹਿਲਾ ਅਜਿਹਾ ਮਾਮਲਾ ਹੈ ਜਿੱਥੇ ਛੇ ਮਹੀਨਿਆਂ ਦੀ ਬੱਚੀ ਦਾ ਐਲਾਨ ਕੀਤਾ ਗਿਆ ਹੈ। ਇਹ ਉਪਲਬਧੀ ਕਾਨਪੁਰ ਦੇ ਜੀ ਐਸ ਵੀ ਐਮ ਮੈਡੀਕਲ ਕਾਲਜ ਵੱਲੋਂ ਹਾਸਲ ਕੀਤੀ ਗਈ ਹੈ। ਦੱਸ ਦਈਏ ਕਿ ਜਿਥੇ 6 ਮਹੀਨਿਆਂ ਦੀ ਮਾਸੂਮ ਬੱਚੀ ਬਲੇਸ਼ਵਰ ਦੀ ਰਹਿਣ ਵਾਲੀ ਹੈ।
ਉਥੇ ਹੀ ਉਸਦੀ ਅੱਖ ਵਿੱਚ ਤੂੜੀ ਚਲੇ ਜਾਣ ਦੇ ਕਾਰਣ ਉਸ ਬੱਚੀ ਲਈ ਦੇਖਣਾ ਮੁਸ਼ਕਿਲ ਹੋ ਗਿਆ ਸੀ। ਜਿਸ ਤੋਂ ਬਾਅਦ ਬੱਚੀ ਦੀ ਅੱਖਾਂ ਦੀ ਰੌਸ਼ਨੀ ਨੂੰ ਬਚਾਉਣ ਵਾਸਤੇ ਡਾਕਟਰਾਂ ਵੱਲੋਂ ਇਹ ਸਫ਼ਲ ਅਪ੍ਰੇਸ਼ਨ ਕੀਤਾ ਗਿਆ ਹੈ ਅਤੇ ਬੱਚੀ ਦੇ ਮਾਪਿਆਂ ਨੂੰ ਸਭ ਕੁਝ ਦੱਸਿਆ ਗਿਆ। ਜਿੱਥੇ ਬੱਚੀ ਦਰਦ ਨਾਲ ਤੜਫ ਰਹੀ ਸੀ ਉਥੇ ਹੀ ਬੱਚੀ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਇਹ ਪਤਾ ਲੱਗਾ ਸੀ ਕਿ ਬੱਚੀ ਦੀਆਂ ਕਾਰਨੀਆਂ ਸੰਕਰਮਿਤ ਹੋ ਗਈਆਂ ਸਨ।
ਜਿੱਥੇ ਡਾਕਟਰਾਂ ਵੱਲੋਂ ਇਸ ਬੱਚੀ ਦੀਆਂ ਅੱਖਾਂ ਦੀ ਰੋਸ਼ਨੀ ਬਚਾਉਣ ਵਾਸਤੇ 74 ਸਾਲਾ ਬਜ਼ੁਰਗ ਦੀਆਂ ਅੱਖਾਂ ਦੇ ਜ਼ਰੀਏ ਹੁਣ ਇਹ ਛੇ ਮਹੀਨੇ ਦੀ ਬੱਚੀ ਪਲਕ ਸਾਰੀ ਦੁਨੀਆਂ ਦੇਖ ਸਕੇਗੀ। ਬੱਚੀ ਦੀ ਅੱਖਾਂ ਦੀ ਰੌਸ਼ਨੀ ਬਚਾਉਣ ਵਾਸਤੇ ਇਹ ਸੱਭ ਤੋਂ ਬੇਹਤਰ ਕਾਰਨੀਆਂ ਸਨ ਜੋ ਲੜਕੀ ਨੂੰ ਲਗਾਈਆਂ ਗਈਆਂ ਹਨ।
Previous Postਇਥੇ ਘਰ ਅੰਦਰ ਮਾਂ ਅਤੇ 2 ਧੀਆਂ ਦੀਆਂ ਮਿਲੀਆਂ ਲਾਸ਼ਾਂ, ਵਾਪਰੀ ਵੱਡੀ ਸਨਸਨੀਖੇਜ਼ ਵਾਰਦਾਤ
Next Postਜਨਮ ਦਿਨ ਮਨਾ ਕੇ ਮੁੜ ਰਹੇ ਸੀ ਘਰ- ਪਰ ਵਾਪਰੇ ਦਰਦਨਾਕ ਹਾਦਸੇ ਚ 2 ਸਕੇ ਭਰਾਵਾਂ ਸਮੇਤ 4 ਦੀ ਹੋਈ ਮੌਤ