6 ਸਾਲਾਂ ਧੀ ਨੇ ਬਚਪਨ ਚ ਹੀ ਆਪਣੀ ਜੇਬ ਖ਼ਰਚੀ ਬਚਾ ਕੇ ਖਰੀਦਿਆ ਕਰੋੜਾਂ ਦਾ ਘਰ, ਸਾਰੀ ਦੁਨੀਆ ਤੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿੱਚ ਕਈ ਵਾਰ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਬੱਚਿਆਂ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਜਿੱਥੇ ਅੱਜ ਦੇ ਦੌਰ ਵਿੱਚ ਛੋਟੇ-ਛੋਟੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਅਜਿਹੇ ਕਾਰਨਾਮੇ ਕਰਕੇ ਦਿਖਾ ਦਿੱਤੇ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਕਿਉਂਕਿ ਅੱਜ ਦੇ ਸਮੇਂ ਵਿਚ ਜਿੱਥੇ ਸੋਸ਼ਲ ਮੀਡੀਆ ਦੇ ਜ਼ਰੀਏ ਬੱਚੇ ਬਹੁਤ ਕੁਝ ਸਿੱਖ ਰਹੇ ਹਨ। ਉਨ੍ਹਾਂ ਗੱਲਾਂ ਨੂੰ ਹੀ ਬੱਚਿਆਂ ਵੱਲੋਂ ਆਪਣੀ ਜ਼ਿੰਦਗੀ ਵਿੱਚ ਵੀ ਅਪਣਾਇਆ ਜਾਂਦਾ ਹੈ ਜਿਸ ਦੇ ਚਲਦਿਆਂ ਹੋਇਆਂ ਉਨ੍ਹਾਂ ਵੱਲੋਂ ਅਜਿਹੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ, ਜਿਸ ਦਾ ਮੁਕਾਬਲਾ ਵੱਡੇ ਵੀ ਨਹੀਂ ਕਰ ਸਕਦੇ।

ਹੁਣ ਏਥੇ 6 ਸਾਲਾਂ ਦੀ ਧੀ ਵੱਲੋਂ ਬਚਪਨ ਵਿੱਚ ਹੀ ਜੇਬ ਖ਼ਰਚੀ ਬਚਾ ਕੇ ਕਰੋੜਾਂ ਦਾ ਘਰ ਖਰੀਦਿਆ ਗਿਆ ਹੈ ਜਿਸ ਨੂੰ ਸੁਣ ਕੇ ਸਾਰੀ ਦੁਨੀਆਂ ਹੈਰਾਨ ਹੋ ਰਹੀ ਹੈ ਅਤੇ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਟ੍ਰੇਲੀਆ ਦੀ ਮੈਲਬੋਰਨ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਛੇ ਸਾਲਾਂ ਦੀ ਮਾਸੂਮ ਬੱਚੀ ਰੂਬੀ ਵੱਲੋਂ ਵਿਕਾਸ ਅਤੇ ਬੁੱਧੀ ਨਾਲ ਮਿਲ ਕੇ ਕਰੋੜ ਰੁਪਏ ਦਾ ਘਰ ਆਪਣੀ ਜੇਬ ਖਰਚੀ ਦੇ ਪੈਸਿਆਂ ਨਾਲ ਖਰੀਦਿਆ ਗਿਆ ਹੈ। ਉੱਥੇ ਹੀ ਘਰ ਦਾ ਕੰਮ ਕਰਕੇ ਵੀ ਕੁਝ ਵਾਧੂ ਪੈਸੇ ਕਮਾਏ ਗਏ ਸਨ ਜੋ ਇਸ ਘਰ ਨੂੰ ਲੈਣ ਵਿੱਚ ਵਰਤੇ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੱਚੀ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਇਹ ਘਰ ਤਿੰਨ ਕਰੋੜ 67 ਲੱਖ ਰੁਪਏ ਦੇ ਕਰੀਬ ਹੈ। ਜਿਸ ਦੀ ਕੀਮਤ ਆਉਣ ਵਾਲੇ 10 ਸਾਲਾਂ ਦੇ ਵਿੱਚ ਦੁੱਗਣੀ ਹੋ ਜਾਵੇਗੀ। ਜਿੱਥੇ ਉਹ ਇਕ ਪ੍ਰਾਪਰਟੀ ਇਨਵੈਸਟਮੈਂਟ ਮਾਹਿਰ ਹਨ। ਉਥੇ ਹੀ ਉਨ੍ਹਾਂ ਵੱਲੋਂ ਆਪਣੇ ਤਿੰਨ ਬੱਚਿਆਂ ਨੂੰ ਇਹ ਘਰ ਖਰੀਦਣ ਵਾਸਤੇ ਉਤਸ਼ਾਹਿਤ ਕੀਤਾ ਗਿਆ ਸੀ। ਉਥੇ ਹੀ ਉਨ੍ਹਾਂ ਵੱਲੋਂ ਇੱਕ ਕਿਤਾਬ ਵੀ ਆਪਣੇ ਬੱਚਿਆਂ ਨੂੰ ਸਮਰਪਤ ਕੀਤੀ ਗਈ ਹੈ ਜੋ ਪਿਛਲੇ ਸਾਲ ਨਵੰਬਰ ਵਿਚ ਲਾਂਚ ਕੀਤੀ ਗਈ ਸੀ ਜਿਸ ਦਾ ਨਾਮ ਫੋਰ ਯੀਅਰ ਓਲਡ ਰੱਖਿਆ ਗਿਆ ਸੀ।

ਜਿਸ ਨੂੰ ਹੁਣ ਇੱਕ ਵਾਰ ਫਿਰ ਤੋਂ ਲਾਂਚ ਕੀਤਾ ਜਾਵੇਗਾ ਕਿਉਂਕਿ ਇੰਨੀ ਛੋਟੀ ਉਮਰ ਵਿੱਚ ਉਨ੍ਹਾਂ ਦੇ ਬੱਚਿਆਂ ਵੱਲੋਂ ਜਾਇਦਾਦ ਖਰੀਦਣ ਵਿੱਚ ਨਿਵੇਸ਼ ਕਰ ਕੇ ਇਕ ਰਿਕਾਰਡ ਪੈਦਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਬੱਚਿਆਂ ਵੱਲੋਂ ਇਸ ਘਰ ਨੂੰ ਖਰੀਦਣ ਵਿੱਚ 1 ਲੱਖ 50 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ।