ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿਚ ਆਏ ਦਿਨ ਹੀ ਕੁਝ ਨਾ ਕੁਝ ਅਜਿਹਾ ਸਾਹਮਣੇ ਆ ਜਾਂਦਾ ਹੈ ਜਿਸ ਨਾਲ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਜਿੱਥੇ ਕੁਦਰਤ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਕੋਈ ਵੀ ਸਮਝ ਨਹੀਂ ਸਕਦਾ। ਉਥੇ ਹੀ ਕੁਦਰਤ ਵੱਲੋਂ ਵੀ ਸਭ ਤੋਂ ਉਪਰ ਹੋਣ ਦਾ ਅਹਿਸਾਸ ਹਰ ਇਨਸਾਨ ਨੂੰ ਕਰਵਾ ਦਿੱਤਾ ਜਾਂਦਾ ਹੈ। ਜਿੱਥੇ ਇਸ ਕੁਦਰਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਉਥੇ ਹੀ ਵਿਗਿਆਨ ਵੱਲੋਂ ਇਨ੍ਹਾਂ ਉੱਪਰ ਕਈ ਤਰ੍ਹਾਂ ਦੀਆਂ ਖੋਜਾਂ ਵੀ ਕੀਤੀਆਂ ਜਾਂਦੀਆਂ ਹਨ। ਦੁਨੀਆਂ ਵਿੱਚ ਜਿੱਥੇ ਪਹਿਲਾਂ ਕੁਦਰਤ ਦੀ ਕਰੋਪੀ ਕਰੋਨਾ ਦਾ ਸਾਹਮਣਾ ਸਾਰੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ।
ਉਥੇ ਹੀ ਕੁਦਰਤ ਦੀ ਬਣਾਈ ਸ੍ਰਿਸ਼ਟੀ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਆਏ ਦਿਨ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀਆਂ ਹਨ। ਜਿਨ੍ਹਾਂ ਸਦਕਾ ਬਹੁਤ ਸਾਰੇ ਰਿਕਾਰਡ ਵੀ ਬਣ ਜਾਂਦੇ ਹਨ। ਹੁਣ 580 ਸਾਲਾਂ ਬਾਅਦ ਕੱਲ੍ਹ ਨੂੰ ਅਸਮਾਨ ਵਿੱਚ ਤਿੰਨ ਘੰਟੇ 28 ਮਿੰਟ 24 ਸੈਕਿੰਡ ਲਈ ਇਹ ਕੰਮ ਹੋਵੇਗਾ। ਜਿਸ ਬਾਰੇ ਹੁਣ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿਚ ਹੁਣ 580 ਸਾਲਾਂ ਬਾਅਦ ਸਭ ਤੋਂ ਲੰਮਾ ਚੰਦਰ ਗ੍ਰਹਿਣ 19 ਨਵੰਬਰ ਨੂੰ ਲੱਗਣ ਜਾ ਰਿਹਾ ਹੈ।
ਜਿੱਥੇ ਚੰਦਰਮਾ ਦਾ ਲੱਗਭੱਗ 97 ਫੀਸਦੀ ਹਿੱਸਾ ਧਰਤੀ ਆਪਣੇ ਪਰਛਾਵੇਂ ਨਾਲ ਛੁਪਾ ਲਵੇਗੀ। ਉਸ ਸਮੇਂ ਸੂਰਜ ਦੀਆਂ ਧਰਤੀ ਤੇ ਪੈਣ ਵਾਲੀਆਂ ਲਾਲ ਕਿਰਨਾਂ ਧਰਤੀ ਦੇ ਵਿਚੋਂ ਦੀ ਹੋ ਕੇ ਚੰਦਰਮਾ ਤੇ ਪੈਂਦੀਆਂ ਹਨ। ਜਿਸ ਨਾਲ ਚੰਦਰਮਾ ਦਾ ਰੰਗ ਗੂੜਾ ਲਾਲ ਹੋ ਜਾਵੇਗਾ। ਇਹ ਅੰਸ਼ਿਕ ਚੰਦਰ ਗ੍ਰਹਿਣ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਦੇ ਕੁਝ ਖੇਤਰਾਂ ਵਿੱਚ ਚੰਦਰਮਾ ਚੜਨ ਤੋਂ ਤੁਰੰਤ ਬਾਅਦ ਹੀ ਦਿਖਾਈ ਦੇਵੇਗਾ। ਕੱਲ੍ਹ ਲੱਗਣ ਵਾਲੇ ਇਸ ਚੰਦਰ ਗ੍ਰਹਿਣ ਦਾ ਸਮਾਂ mp ਬਿਰਲਾ ਤਾਰਾ ਮੰਡਲ ਵਿੱਚ ਖੋਜ ਅਤੇ ਅਕਾਦਮਿਕ ਨਿਰਦੇਸ਼ਕ ਦੇਬੀ ਪ੍ਰਸ਼ਾਦ ਵੱਲੋਂ ਤਿੰਨ ਘੰਟੇ 28 ਮਿੰਟ ਅਤੇ 24 ਸੈਕੰਡ ਦਾ ਦੱਸਿਆ ਗਿਆ ਹੈ।
ਇਹ ਚੰਦਰ ਗ੍ਰਹਿਣ ਦੁਪਹਿਰ ਦੇ ਸਮੇਂ 12:48 ਮਿੰਟ ਤੇ ਸ਼ੁਰੂ ਹੋ ਕੇ ਸ਼ਾਮ ਦੇ 4:17 ਮਿੰਟ ਤੇ ਖਤਮ ਹੋਵੇਗਾ। ਉੱਥੇ ਹੀ ਇਸ ਅੰਸ਼ਿਕ ਚੰਦਰ ਗ੍ਰਹਿਣ ਨੂੰ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਆਖਿਆ ਜਾ ਰਿਹਾ ਹੈ। ਉੱਤਰੀ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿਚ ਚੰਦਰ ਗ੍ਰਹਿਣ ਦੇਖਿਆ ਜਾ ਸਕੇਗਾ। ਜੋ ਕਿ 19 ਨਵੰਬਰ ਨੂੰ ਲੱਗ ਰਿਹਾ ਹੈ।
Previous Postਹੁਣੇ ਹੁਣੇ ਸੁਖਪਾਲ ਖਹਿਰਾ ਨੂੰ ਏਨੇ ਦਿਨਾਂ ਲਈ ਭੇਜਿਆ ਗਿਆ ਜੇਲ ਚ – ਆਈ ਤਾਜਾ ਵੱਡੀ ਖਬਰ
Next Postਕੈਪਟਨ ਅਮਰਿੰਦਰ ਸਿੰਘ ਨੂੰ ਚੰਨੀ ਸਰਕਾਰ ਨੇ ਦਿੱਤਾ ਇਹ ਤਾਜਾ ਵੱਡਾ ਝੱਟਕਾ -ਹੁਣ ਕਰਤੀ ਇਹ ਕਾਰਵਾਈ