500 ਰੁਪਏ ਦਾ ਆਨਲਾਈਨ ਸੂਟ ਕੁੜੀ ਨੂੰ ਖਰੀਦਣਾ ਪਿਆ ਮਹਿੰਗਾ: ਠੱਗੀ ਕਾਰਨ ਖਾਤੇ ਚੋਂ ਉੱਡੇ 3 ਲੱਖ ਰੁਪਏ

ਆਈ ਤਾਜਾ ਵੱਡੀ ਖਬਰ 

ਔਰਤਾਂ ਨੂੰ ਸੂਟ ਖਰੀਦਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ । ਔਰਤਾਂ ਰੰਗ-ਬਰੰਗੇ ਸੂਟ ਖਰੀਦਦੀਆਂ ਰਹਿੰਦੀਆਂ ਹਨ ਜੇਕਰ ਕੋਈ ਔਰਤ ਨਰਾਜ ਹੁੰਦੀ ਹੈ ਤਾਂ ਉਸ ਨੂੰ ਇੱਕ ਸੂਟ ਲੈ ਦੇ ਦਿੱਤਾ ਜਾਵੇ ਤਾਂ ਉਸ ਔਰਤ ਦੇ ਚਿਹਰੇ ਤੇ ਖੁਸ਼ੀ ਝਲਕ ਵੇਖਣ ਨੂੰ ਮਿਲਦੀ ਹੈ| ਅੱਜ ਕਲ੍ਹ ਔਰਤਾਂ ਕੱਪੜੇ ਖਰੀਦਣ ਲਈ ਜਿਆਦਾਤਰ ਆਨਲਾਈਨ ਅੈਪ ਦੀ ਵਰਤੋਂ ਕਰਦੀਆਂ ਹਨ । ਪਰ ਇਕ ਔਰਤ ਲਈ 500 ਰੁਪਏ ਦਾ ਸੂਟ ਅੋਨਲਾਈਨ ਖਰੀਦਣਾ ਉਸ ਵੇਲੇ ਮਹਿੰਗਾ ਪੈ ਗਿਆ ਜਦ ਇਕ ਔਰਤ ਨੇ ਆਨਲਾਈਨ ਸੂਟ ਆਰਡਰ ਕੀਤਾ ਤੇ ਠੱਗਾਂ ਨੇ ਇਸ ਦਾ ਫਾਇਦਾ ਚੁਕਦੇ ਉਸ ਦੇ ਖਾਤੇ ਵਿੱਚੋਂ ਤਿੰਨ ਲੱਖ ਰੁਪਏ ਦੀ ਠੱਗੀ ਕਰਲੀ |

ਜ਼ਿਕਰਯੋਗ ਹੈ ਕਿ ਅੱਜ ਕੱਲ ਦੇ ਸਮੇਂ ਵਿੱਚ ਆਨਲਾਈਨ ਖਰੀਦਦਾਰੀ ਆਮ ਹੋ ਚੁਕੀ ਹੈ | ਪਰ ਦੂਜੇ ਪਾਸੇ ਠੱਗ ਵੀ ਦਿਨ-ਬ-ਦਿਨ ਚਲਾਕ ਹੁੰਦੇ ਜਾ ਰਹੇ ਹਨ ਉਨ੍ਹਾਂ ਵੱਲੋਂ ਠੱਗੀ ਦੇ ਨਵੇਂ ਤਰੀਕੇ ਲੱਭੇ ਜਾਂਦੇ ਹਨ । ਅਜਿਹਾ ਹੀ ਇਕ ਮਾਮਲਾ ਬਿਹਾਰ ਤੋ ਸਾਹਮਣੇ ਆਇਆ ਜਿਥੇ ਇਕ ਵਿਦਿਆਰਥਣ ਠੱਗੀ ਦਾ ਸ਼ਿਕਾਰ ਹੋ ਗਈ ।

ਦਰਾਅਸਲ ਇਸ ਲੜਕੀ ਵੱਲੋਂ 500 ਰੁਪਏ ਦੀ ਅੋਨਲਾਈਨ ਸ਼ੋਪਿਗ ਕੀਤੀ ਗਈ ਸੀ । ਜਿਸ ਦੇ ਚਲਦਿਆਂ ਠਗਾ ਨੇ ਉਸ ਕੋਲੋਂ ਲੱਖਾਂ ਰੁਪਿਆਂ ਦੀ ਠੱਗੀ ਕਰ ਲਈ| ਇਸ ਵਿਦਿਆਰਥਣ ਵੱਲੋਂ ਆਨਲਾਈਨ ਇੱਕ ਸੂਟ ਖਰੀਦਿਆ ਗਿਆ ਸੀ ਤਾਂ ਉਸ ਦੇ ਮੋਬਾਈਲ ਵਿੱਚ ਇਕ ਮੈਸੇਜ ਆਉਂਦਾ ਹੈ , 13 ਲੱਖ ਰੁਪਏ ਕੈਸ਼ ਉਹ ਜਿਤ ਚੁਕੇ ਹਨ ।

ਜਿਸ ਕਾਰਨ ਬੈਕ ਦੀ ਜਾਣਕਾਰੀ ਨਾਲ ਕਾਲ ਕਰਨ ਵਾਲੇ ਨੇ ਖੁਦ ਨੂੰ ਆਨਲਾਈਨ ਸ਼ਾਪਿੰਗ app ਕੰਪਨੀ ਦਾ ਅਧਿਕਾਰੀ ਦੱਸਿਆ । ਜਿਸ ਤੋਂ ਬਾਅਦ ਉਸ ਦੇ ਵੱਲੋਂ ਉਸ ਲੜਕੀ ਕੋਲੋਂ ਬੈਂਕ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਤੇ ਫਿਰ ਉਸ ਦੇ ਖਾਤੇ ਵਿੱਚੋਂ ਤਿੰਨ ਲੱਖ ਰੁਪਏ ਉੱਡ ਗਏ । ਇਸ ਠੱਗੀ ਦੀ ਘਟਨਾ ਦੇ ਵਾਪਰਨ ਤੋਂ ਬਾਅਦ ਲੜਕੀ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ । ਪੁਲਿਸ ਨੇ ਮੌਕੇ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|