ਆਈ ਤਾਜਾ ਵੱਡੀ ਖਬਰ
ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਲੰਬਾ ਸੰਘਰਸ਼ ਕਰਦਾ ਹੈ। ਇਸ ਦੌਰਾਨ ਜੇਕਰ ਮਨੁੱਖ ਪੂਰੀ ਤਨਦੇਹੀ ਦੇ ਨਾਲ ਮਿਹਨਤ ਕਰੇਗਾ ਤਾਂ, ਕਾਮਯਾਬੀ ਜਰੂਰ ਮਿਲੇਗੀ l ਪਰ ਕਈ ਵਾਰ ਇਹ ਕਾਮਯਾਬੀ ਮਨੁੱਖ ਦੀ ਕਿਸਮਤ ਤੇ ਵੀ ਨਿਰਭਰ ਕਰਦੀ ਹੈ ਕਈ ਲੋਕ ਆਪਣੀ ਚੰਗੀ ਕਿਸਮਤ ਨਾਲ ਛੋਟੀਆਂ ਉਮਰਾਂ ਦੇ ਵਿੱਚ ਹੀ ਵੱਡੀਆਂ ਮੱਲਾਂ ਮਾਰ ਜਾਂਦੇ ਹਨ। ਹੁਣ ਇੱਕ ਅਜਿਹੇ ਚਾਰ ਮਹੀਨੇ ਦੇ ਬੱਚੇ ਬਾਰੇ ਦੱਸਾਂਗੇ, ਜੋ ਅਰਬਾਂਪਤੀ ਬਣ ਚੁੱਕਿਆ ਹੈ। ਦਰਅਸਲ ਇਸ ਬੱਚੇ ਦੇ ਜਨਮ ਤੇ ਉਸਦੇ ਦਾਦੇ ਵੱਲੋਂ ਉਸਨੂੰ ਅਜਿਹਾ ਤੋਹਫਾ ਦਿੱਤਾ ਗਿਆ ਕਿ ਹੁਣ ਉਹ ਅਰਬਾਂ ਦਾ ਮਾਲਕ ਬਣ ਚੁੱਕਿਆ ਹੈ।
ਏਕਾਗ੍ਰਹਿ ਰੋਹਨ ਮੂਰਤੀ ਕੋਲ ਹੁਣ ਇਨਫੋਸਿਸ ਦੇ 15,00,000 ਸ਼ੇਅਰ ਹਨ। ਇਹ ਕੰਪਨੀ ਦੇ ਕੁੱਲ ਸ਼ੇਅਰਾਂ ਦਾ 0.04 ਫੀਸਦੀ ਹੈ। ਇਕਾਗ੍ਰਹਿ ਸ਼ਾਇਦ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਉਸ ਦੇ ਦਾਦਾ ਨੇ ਆਪਣੀ ਕੰਪਨੀ ਦੇ ਕੁਝ ਸ਼ੇਅਰ ਉਸ ਨੂੰ ਤਬਦੀਲ ਕਰ ਦਿੱਤੇ ਹਨ। ਦਾਦਾ ਦਾ ਨਾਂ ਨਰਾਇਣ ਮੂਰਤੀ ਹੈ। ਜੀ ਹਾਂ ਤੁਸੀਂ ਬਿਲਕੁਲ ਠੀਕ ਅੰਦਾਜ਼ਾ ਲਗਾਇਆ ਕਿ, ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਨੇ ਆਪਣੇ ਪੋਤੇ ਨੂੰ 240 ਕਰੋੜ ਰੁਪਏ ਦੇ ਇੰਫੋਸਿਸ ਦੇ ਸ਼ੇਅਰ ਗਿਫਟ ਕੀਤੇ ਹਨ। ਏਕਾਗ੍ਰਹਿ ਰੋਹਨ ਮੂਰਤੀ ਕੋਲ ਹੁਣ ਇਨਫੋਸਿਸ ਦੇ 15,00,000 ਸ਼ੇਅਰ ਹਨ।
ਇਹ ਕੰਪਨੀ ਦੇ ਕੁੱਲ ਸ਼ੇਅਰਾਂ ਦਾ 0.04 ਫੀਸਦੀ ਹੈ। ਇਹ ਜਾਣਕਾਰੀ ਇਕ ਐਕਸਚੇਂਜ ਫਾਈਲਿੰਗ ਵਿਚ ਸਾਹਮਣੇ ਆਈ ਹੈ। ਇਨ੍ਹਾਂ ਟਰਾਂਸਫਰ ਕੀਤੇ ਸ਼ੇਅਰਾਂ ਤੋਂ ਬਾਅਦ ਨਾਰਾਇਣ ਮੂਰਤੀ ਕੋਲ ਕੰਪਨੀ ਦੇ ਕੁੱਲ ਸ਼ੇਅਰਾਂ ਦਾ 0.36 ਫੀਸਦੀ ਬਚਿਆ ਹੈ। ਇਹ ਖੁਲਾਸਾ ਹੋਇਆ ਹੈ ਕਿ ਸ਼ੇਅਰਾਂ ਦਾ ਇਹ ਤਬਾਦਲਾ ‘ਆਫ-ਮਾਰਕਿਟ’ ਹੋਇਆ ਹੈ।
ਦੱਸਦਿਆ ਕਿ ਬੱਚੇ ਦਾ ਨਾਮ ਮਹਾਭਾਰਤ ਵਿੱਚ ਅਰਜੁਨ ਦੇ ਏਕਾਗ੍ਰਹਿ ਤੋਂ ਲਿਆ ਗਿਆ ਸੀ। ਕਿਸੇ ਖਾਸ ਚੀਜ਼ ‘ਤੇ ਧਿਆਨ ਕੇਂਦਰਿਤ ਕਰਨ ਨੂੰ ਏਕਾਗ੍ਰਹਿ ਕਿਹਾ ਜਾਂਦਾ ਹੈ। ਇਸ ਬੱਚੇ ਦੇ ਅਰਬਾਂਪਤੀ ਹੋਣ ਦੀਆਂ ਖਬਰਾਂ ਜਿਵੇਂ ਹੀ ਸੋਸ਼ਲ ਮੀਡੀਆ ਦੇ ਜਰੀਏ ਵਾਇਰਲ ਹੋਈਆਂ, ਤਾਂ ਲੋਕਾਂ ਵੱਲੋਂ ਜਿੱਥੇ ਹੈਰਾਨਗੀ ਪ੍ਰਗਟ ਕੀਤੀ ਜਾ ਰਹੀ ਹੈ, ਉੱਥੇ ਹੀ ਬਹੁਤ ਸਾਰੇ ਲੋਕ ਇਸ ਬੱਚੇ ਨੂੰ ਦੁਆਵਾਂ ਵੀ ਦਿੰਦੇ ਪਏ ਹਨ।
Previous Postਪੰਜਾਬ ਚ ਇਥੇ ਵਿਆਹੁਤਾ ਕੁੜੀ ਨੇ ਚੁਕਿਆ ਖੌਫਨਾਕ ਕਦਮ , ਪਿੱਛੇ ਛੱਡ ਗਈ 10 ਮਹੀਨੇ ਦੀ ਮਾਸੂਮ ਧੀ
Next Postਮਾਤਾ ਵੈਸ਼ਨੂੰ ਦੇਵੀ ਤੋਂ ਸ਼ਰਧਾਲੂਆਂ ਲਈ ਆਈ ਵੱਡੀ ਅਹਿਮ ਖਬਰ , ਹੁਣ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ